ਭਾਰਤ ’ਚ ਕੁਦਰਤੀ ਗੈਸ ਦੀ ਖਪਤ 2040 ਤੱਕ ਦੁੱਗਣੀ ਤੋਂ ਵੀ ਵੱਧ ਹੋਵੇਗੀ

Thursday, Jun 12, 2025 - 01:25 AM (IST)

ਭਾਰਤ ’ਚ ਕੁਦਰਤੀ ਗੈਸ ਦੀ ਖਪਤ 2040 ਤੱਕ ਦੁੱਗਣੀ ਤੋਂ ਵੀ ਵੱਧ ਹੋਵੇਗੀ

ਨਵੀਂ ਦਿੱਲੀ -ਭਾਰਤ ’ਚ ਕੁਦਰਤੀ ਗੈਸ ਦੀ ਖਪਤ 2030 ਤੱਕ ਲੱਗਭਗ 60 ਫੀਸਦੀ ਵਧੇਗੀ ਅਤੇ 2040 ਤੱਕ ਇਹ ਦੁੱਗਣੀ ਤੋਂ ਵੱਧ ਹੋ ਜਾਵੇਗੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀ. ਐੱਨ. ਜੀ. ਆਰ. ਬੀ.) ਦੇ ਇਕ ਅਧਿਐਨ ਅਨੁਸਾਰ ਵਾਹਨਾਂ, ਖਾਣਾ ਪਕਾਉਣ ਅਤੇ ਉਦਯੋਗਿਕ ਉਦੇਸ਼ਾਂ ’ਚ ਕੁਦਰਤੀ ਗੈਸ ਦੀ ਈਂਧਨ ਵਜੋਂ ਵਰਤੋਂ ਵਧਣਾ ਇਸ ਦਾ ਮੁੱਖ ਕਾਰਨ ਹੋਵੇਗਾ।

ਅਧਿਐਨ ’ਚ ਦੱਸਿਆ ਗਿਆ ਹੈ ਕਿ ਕੁਦਰਤੀ ਗੈਸ ਦੀ ਖਪਤ 2023-24 ’ਚ 18.7 ਕਰੋੜ ਸਟੈਂਡਰਡ ਕਿਊਬਿਕ ਮੀਟਰ ਰੋਜ਼ਾਨਾ ਤੋਂ ਵਧ ਕੇ 2030 ਤੱਕ 29.7 ਕਰੋੜ ਸਟੈਂਡਰਡ ਕਿਊਬਿਕ ਮੀਟਰ ਰੋਜ਼ਾਨਾ ਹੋ ਸਕਦੀ ਹੈ।ਇਸ ਦੀ ਵਰਤੋਂ ਬਿਜਲੀ ਉਤਪਾਦਨ, ਖਾਦ ਉਤਪਾਦਨ ਜਾਂ ਮੋਟਰ ਵਾਹਨਾਂ ਲਈ ਸੀ. ਐੱਨ. ਜੀ. ’ਚ ਬਦਲਣ ਤੇ ਖਾਣਾ ਪਕਾਉਣ ਲਈ ਪਾਈਪ ਵਾਲੀ ਰਸੋਈ ਗੈਸ (ਪੀ. ਐੱਨ. ਜੀ.) ਲਈ ਹੁੰਦੀ ਹੈ।


author

Hardeep Kumar

Content Editor

Related News