ਇਲੈਕਟ੍ਰਾਨਿਕਸ ਐਕਸਪੋਰਟ ’ਚ ਭਾਰਤ ਦੀ ਪੁਲਾਂਘ! 40 ਅਰਬ ਡਾਲਰ ਦੇ ਪਾਰ ਪੁੱਜਾ ਕਾਰੋਬਾਰ
Sunday, Jul 20, 2025 - 10:26 AM (IST)

ਹੈਦਰਾਬਾਦ- ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਭਾਰਤ ਦੀ ਇਲੈਕਟ੍ਰਾਨਿਕਸ ਬਰਾਮਦ ਪਿਛਲੇ 11 ਸਾਲਾਂ ’ਚ 8 ਗੁਣਾ ਵਾਧੇ ਨਾਲ 40 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਘਰੇਲੂ ਇਲੈਕਟ੍ਰਾਨਿਕਸ ਉਤਪਾਦਨ 6 ਗੁਣਾ ਵਧ ਗਿਆ ਹੈ। ਆਈ. ਆਈ. ਟੀ. ਹੈਦਰਾਬਾਦ ਦੀ 14ਵੀਂ ਕਨਵੋਕੇਸ਼ਨ ਨੂੰ ਸੰਬੋਧਿਤ ਕਰਦੇ ਹੋਏ ਵੈਸ਼ਣਵ ਨੇ ਭਾਰਤ ਦੀ ਪਹਿਲੀ ਬੁਲੇਟ ਟਰੇਨ ਪ੍ਰਾਜੈਕਟ ਦੀ ਤੇਜ਼ ਪ੍ਰਗਤੀ ਦਾ ਜ਼ਿਕਰ ਵੀ ਕੀਤਾ, ਜਿਸ ਦੇ ਅਗਸਤ ਜਾਂ ਸਤੰਬਰ 2027 ਤੱਕ ਚਾਲੂ ਹੋਣ ਦੀ ਉਮੀਦ ਹੈ।
ਦੁਨੀਆ ਦੇ ਟਾਪ 5 ਸੈਮੀਕੰਡਕਟਰ ਉਤਪਾਦਕ ਦੇਸ਼ਾਂ ’ਚੋਂ ਇਕ ਬਣਨ ਦੀ ਰਾਹ ’ਤੇ ਭਾਰਤ : ਵੈਸ਼ਣਵ
ਵੈਸ਼ਣਵ ਨੇ ਕਿਹਾ ਕਿ ਇਸ ਸਾਲ ਕਾਰੋਬਾਰੀ ਪੱਧਰ ’ਤੇ ਪਹਿਲੀ ਭਾਰਤ ’ਚ ਬਣੀ ਸੈਮੀਕੰਡਕਟਰ ਚਿਪ ਆਵੇਗੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਭਾਰਤ ਆਉਣ ਵਾਲੇ ਸਾਲਾਂ ’ਚ ਦੁਨੀਆ ਦੇ ਟਾਪ 5 ਸੈਮੀਕੰਡਕਟਰ ਉਤਪਾਦਕ ਦੇਸ਼ਾਂ ’ਚੋਂ ਇਕ ਬਣਨ ਦੀ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਇਹ ਵਾਧੇ ਦੀ ਬੇਮਿਸਾਲ ਰਫਤਾਰ ਹੈ, ਜੋ ਬਹੁਤ ਘੱਟ ਦੇਸ਼ਾਂ ਨੇ ਪਹਿਲਾਂ ਕਦੇ ਵੇਖੀ ਹੈ। ਉਨ੍ਹਾਂ ਨੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਅਤੇ ਕਿਹਾ ਕਿ ਲੱਗਭਗ ਸਾਢੇ 3 ਸਾਲਾਂ ’ਚ ਭਾਰਤ ਇਕ ਸੰਪੂਰਨ 4ਜੀ ਦੂਰਸੰਚਾਰ ਸਟੈਕ ਡਿਜ਼ਾਈਨ ਕਰ ਸਕਦਾ ਹੈ। ਅੱਜ ਇਹ ਲੱਗਭਗ 90,000 ਦੂਰਸੰਚਾਰ ਟਾਵਰਾਂ ’ਤੇ ਸਥਾਪਿਤ ਹੈ, ਜੋ ਦੁਨੀਆ ਦੇ ਕਈ ਦੇਸ਼ਾਂ ਦੇ ਨੈੱਟਵਰਕ ਤੋਂ ਵੀ ਜ਼ਿਆਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8