ਭਾਰਤ ਦੀ ਨਿਰਮਾਣ ਖੇਤਰ ਦੀ ਗਤੀਵਿਧੀ ਸਤੰਬਰ ''ਚ ਪੰਜ ਮਹੀਨਿਆਂ ਦੇ ਹੇਠਲੇ ਪੱਧਰ ''ਤੇ ਰਹੀ : PMI
Tuesday, Oct 03, 2023 - 06:35 PM (IST)
ਬਿਜ਼ਨੈੱਸ ਡੈਸਕ - ਭਾਰਤ ਵਿੱਚ ਨਿਰਮਾਣ ਗਤੀਵਿਧੀਆਂ ਸਤੰਬਰ ਵਿੱਚ ਪੰਜ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਰਹੀਆਂ। ਨਵੇਂ ਆਰਡਰਾਂ ਵਿੱਚ ਨਰਮੀ ਕਾਰਨ ਉਤਪਾਦਨ ਦੀ ਵਾਧਾ ਦਰ ਵਿੱਚ ਘਾਟ ਆਈ ਹੈ। ਮੰਗਲਵਾਰ ਨੂੰ ਜਾਰੀ ਕੀਤੀ ਦਈ ਮਾਸਿਕ ਸਰਵੇਖਣ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਮੌਸਮੀ ਰੂਪ ਤੋਂ ਐਡਜਸਟ ਕੀਤਾ ਗਿਆ S&P ਗਲੋਬਲ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਸ ਇੰਡੈਕਸ ਸਤੰਬਰ ਤੋਂ ਡਿੱਗ ਕੇ 57.5 'ਤੇ ਆ ਗਿਆ, ਜੋ ਅਗਸਤ ਦੇ ਮਹੀਨੇ 58.6 ਸੀ। ਸਤੰਬਰ ਵਿੱਚ ਇਹ ਪੰਜ ਮਹੀਨੇ ਦੇ ਹੇਠਲੇ ਪੱਧਰ 'ਤੇ ਰਿਹਾ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਸਤੰਬਰ ਦੇ ਪੀਐੱਮਆਈ ਅੰਕੜਿਆਂ ਵਿੱਚ ਹਾਲਾਂਕਿ ਲਗਾਤਾਰ 27ਵੇਂ ਮਹੀਨੇ ਲਈ ਸਮੁੱਚੀ ਸੰਚਾਲਨ ਸਥਿਤੀਆਂ ਵਿੱਚ ਸੁਧਾਰ ਦੇ ਸੰਕੇਤ ਮਿਲੇ ਹਨ। S&P ਗਲੋਬਲ ਮਾਰਕੀਟ ਇੰਟੈਲੀਜੈਂਸ ਦੇ ਅਰਥ ਸ਼ਾਸਤਰ ਦੀ ਐਸੋਸੀਏਟ ਡਾਇਰੈਕਟਰ ਪੌਲੀਆਨਾ ਡੀ ਲੀਮਾ ਨੇ ਕਿਹਾ, “ਭਾਰਤ ਦੇ ਨਿਰਮਾਣ ਉਦਯੋਗ ਨੇ ਸਤੰਬਰ ਵਿੱਚ ਮੰਦੀ ਦੇ ਹਲਕੇ ਸੰਕੇਤ ਦਿਖਾਏ ਹਨ। ਮੁੱਖ ਤੌਰ 'ਤੇ ਨਵੇਂ ਆਰਡਰਾਂ ਵਿੱਚ ਹੌਲੀ ਵਾਧੇ ਦੇ ਕਾਰਨ ਉਤਪਾਦਨ ਦੇ ਵਾਧੇ 'ਚ ਘਾਟ ਹੋਈ ਹੈ। ਉਨ੍ਹਾਂ ਨੇ ਕਿਹਾ ਕਿ, "ਫਿਰ ਵੀ, ਮੰਗ ਅਤੇ ਉਤਪਾਦਨ ਦੋਵਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਕੰਪਨੀਆਂ ਨੇ ਏਸ਼ੀਆ, ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਨਵਾਂ ਕਾਰੋਬਾਰ ਹਾਸਲ ਕੀਤਾ।"
ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8