ਭਾਰਤ ਦਾ ਕੁੱਲ ਘਰੇਲੂ ਉਤਪਾਦ 1.5 ਫੀਸਦੀ ਰਹੇਗਾ : ਨੋਮੁਰਾ

Thursday, Nov 02, 2017 - 02:18 AM (IST)

ਨਵੀਂ ਦਿੱਲੀ (ਭਾਸ਼ਾ)-ਭਾਰਤ ਦਾ ਚਾਲੂ ਖਾਤੇ ਦਾ ਘਾਟਾ (ਕੈਡ) ਮੌਜੂਦਾ ਵਿੱਤੀ ਸਾਲ 'ਚ 40 ਅਰਬ ਡਾਲਰ ਯਾਨੀ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਜਾਪਾਨ ਦੀ ਵਿੱਤੀ ਸੇਵਾ ਕੰਪਨੀ ਨੋਮੁਰਾ ਦੇ ਇਕ ਸਰਵੇ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਚਾਲੂ ਖਾਤੇ ਦਾ ਘਾਟੇ ਤੇਜ਼ੀ ਨਾਲ ਵਧਿਆ ਹੈ। ਵਿੱਤੀ ਸਾਲ 2017-18 ਦੀ ਪਹਿਲੀ ਤਿਮਾਹੀ ਦੇ ਆਖਿਰ 'ਚ ਇਹ 14.3 ਅਰਬ ਡਾਲਰ ਰਿਹਾ ਜੋ ਜੀ. ਡੀ. ਪੀ. ਦਾ 2.4 ਫੀਸਦੀ ਹੈ। ਆਮ ਭਾਸ਼ਾ 'ਚ ਚਾਲੂ ਖਾਤੇ ਦੇ ਘਾਟੇ ਦਾ ਅਰਥ ਵਿਦੇਸ਼ੀ ਕਰੰਸੀ ਦੇ ਦੇਸ਼ 'ਚ ਪ੍ਰਵਾਹ ਅਤੇ ਨਿਕਾਸੀ ਦੇ 'ਚ ਫਰਕ ਦਾ ਹੁੰਦਾ ਹੈ। 
ਰਿਪੋਰਟ ਅਨੁਸਾਰ ਜੁਲਾਈ-ਸਤੰਬਰ 'ਚ ਚਾਲੂ ਖਾਤੇ ਦਾ ਘਾਟਾ ਜੀ. ਡੀ. ਪੀ. ਦਾ 1.6 ਫੀਸਦੀ ਰਹਿਣ ਅਤੇ ਛਿਮਾਹੀ ਆਧਾਰ 'ਤੇ ਅਪ੍ਰੈਲ-ਸਤੰਬਰ ਮਿਆਦ 'ਚ ਇਸਦਾ ਜੀ. ਡੀ. ਪੀ. ਦਾ 2 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਨੋਮੁਰਾ ਨੇ ਆਪਣੇ ਇਕ ਸੋਧ ਨੋਟ 'ਚ ਕਿਹਾ, ''ਪੂਰੇ ਸਾਲ ਲਈ ਸਾਨੂੰ ਇਸਦੇ 40 ਅਰਬ ਡਾਲਰ ਜਾਂ ਜੀ. ਡੀ. ਪੀ. ਦੇ 1.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ, ਜੋ ਵਿੱਤ ਸਾਲ 2016-17 ਦੇ ਪੱਧਰ ਨਾਲ 0.7 ਫੀਸਦੀ ਤੋਂ ਜ਼ਿਆਦਾ ਹੈ।


Related News