ਭਾਰਤ ਦਾ ਵਿਦੇਸ਼ੀ ਕਰਜ਼ਾ ਵਧ ਕੇ 629.1 ਅਰਬ ਡਾਲਰ ਤੋਂ ਪਾਰ, RBI ਨੇ ਜਾਰੀ ਕੀਤੇ ਅੰਕੜੇ

Thursday, Sep 28, 2023 - 06:26 PM (IST)

ਭਾਰਤ ਦਾ ਵਿਦੇਸ਼ੀ ਕਰਜ਼ਾ ਵਧ ਕੇ 629.1 ਅਰਬ ਡਾਲਰ ਤੋਂ ਪਾਰ, RBI ਨੇ ਜਾਰੀ ਕੀਤੇ ਅੰਕੜੇ

ਮੁੰਬਈ (ਭਾਸ਼ਾ)– ਦੇਸ਼ ਦੇ ਉੱਪਰ ਵਿਦੇਸ਼ੀ ਕਰਜ਼ੇ ਦਾ ਆਕਾਰ ਕਾਫ਼ੀ ਵੱਡਾ ਹੈ। ਭਾਰਤ ਦਾ ਵਿਦੇਸ਼ੀ ਕਰਜ਼ਾ ਜੂਨ 2023 ਦੇ ਅਖੀਰ ਵਿੱਚ ਮਾਮੂਲੀ ਤੌਰ ’ਤੇ ਵਧ ਕੇ 629.1 ਅਰਬ ਅਮਰੀਕੀ ਡਾਲਰ ਹੋ ਗਿਆ, ਹਾਲਾਂਕਿ ਕਰਜ਼ਾ-ਜੀ. ਡੀ. ਪੀ. ਅਨੁਪਾਤ ਵਿੱਚ ਗਿਰਾਵਟ ਆਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ। ਅੰਕੜਿਆਂ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਕਿ ਕਰਜ਼ੇ ਵਿੱਚ 4.7 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ। ਮਾਰਚ ਦੇ ਅਖੀਰ ਵਿੱਚ ਇਹ 624.3 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ

ਸਰਕਾਰ ਦਾ ਆਮ ਬਕਾਇਆ ਕਰਜ਼ਾ ਘਟਾਇਆ ਗਿਆ
ਖ਼ਬਰ ਮੁਤਾਬਕ ਆਰ. ਬੀ. ਆਈ. ਨੇ ਕਿਹਾ ਕਿ ਜੂਨ 2023 ਦੇ ਅਖੀਰ ’ਚ ਵਿਦੇਸ਼ੀ ਕਰਜ਼ਾ ਅਤੇ ਕੁੱਲ ਘਰੇਲੂ ਉਤਪਾਦ ਦਾ ਅਨੁਪਾਤ ਘਟ ਕੇ 18.6 ਫ਼ੀਸਦੀ ਹੋ ਗਿਆ, ਜੋ ਮਾਰਚ 2023 ਦੇ ਅਖੀਰ ’ਚ 18.8 ਫ਼ੀਸਦੀ ਸੀ। ਆਰ. ਬੀ. ਆਈ. ਨੇ ਕਿਹਾ ਕਿ ਸਰਕਾਰ ਦਾ ਆਮ ਬਕਾਇਆ ਕਰਜ਼ਾ ਘੱਟ ਹੋਇਆ, ਜਦ ਕਿ ਗੈਰ-ਸਰਕਾਰੀ ਕਰਜ਼ਾ ਜੂਨ 2023 ਦੇ ਅਖੀਰ ਵਿੱਚ ਵਧ ਗਿਆ। ਇਸ ਤੋਂ ਇਲਾਵਾ ਵਿਦੇਸ਼ੀ ਕਰਜ਼ੇ ਵਿੱਚ 32.9 ਫ਼ੀਸਦੀ ਦੀ ਸਭ ਤੋਂ ਵੱਧ ਹਿੱਸੇਦਾਰੀ ਕਰਜ਼ੇ ਦੀ ਰਹੀ। ਇਸ ਤੋਂ ਬਾਅਦ ਇਸ ਵਿੱਚ ਮੁਦਰਾ ਅਤੇ ਜਮ੍ਹਾ, ਵਪਾਰ ਕਰਜ਼ਾ ਅਤੇ ਐਡਵਾਂਸ ਅਤੇ ਕਰਜ਼ਾ ਸਕਿਓਰਿਟੀਜ਼ ਦਾ ਯੋਗਦਾਨ ਰਿਹਾ।

ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News