ਅਪ੍ਰੈਲ ’ਚ ਭਾਰਤ ਦੀ ਖੁਰਾਕੀ ਤੇਲ ਦਰਾਮਦ 32 ਫੀਸਦੀ ਘਟੀ
Wednesday, May 14, 2025 - 06:31 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਬਨਸਪਤੀ ਤੇਲ ਦਰਾਮਦ ਅਪ੍ਰੈਲ ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ 32 ਫੀਸਦੀ ਘਟ ਕੇ 8.91 ਲੱਖ ਟਨ ਰਹਿ ਗਈ। ਉਦਯੋਗ ਬਾਡੀ ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ (ਐੱਸ. ਈ. ਏ.) ਨੇ ਇਹ ਜਾਣਕਾਰੀ ਦਿੱਤੀ। ਐੱਸ. ਈ. ਏ. ਦਾ ਕਹਿਣਾ ਹੈ ਕਿ ਪਾਮ ਅਤੇ ਰਿਫਾਇੰਡ ਤੇਲ ਦੋਵਾਂ ਦੀ ਖੇਪ ’ਚ ਗਿਰਾਵਟ ਆਈ। ਖੁਰਾਕੀ ਅਤੇ ਨਾ ਖਾਣਯੋਗ ਤੇਲਾਂ ਸਮੇਤ ਬਨਸਪਤੀ ਤੇਲ ਦੀ ਦਰਾਮਦ 1 ਸਾਲ ਪਹਿਲਾਂ ਦੀ ਮਿਆਦ ’ਚ 13.18 ਲੱਖ ਟਨ ਸੀ। ਦੁਨੀਆ ਦੇ ਸਭ ਤੋਂ ਵੱਡੇ ਖੁਰਾਕੀ ਤੇਲ ਖਪਤਕਾਰ ਅਤੇ ਦਰਾਮਦਕਾਰ ਭਾਰਤ ਕੋਲ 1 ਮਈ ਤੱਕ 13.51 ਲੱਖ ਟਨ ਖੁਰਾਕੀ ਤੇਲ ਦਾ ਸਟਾਕ ਸੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24-23-22-18 ਕੈਰੇਟ Gold ਦੀ ਕੀਮਤ
ਪਿਛਲੇ 3 ਮਹੀਨਿਆਂ ’ਚ ਦਰਾਮਦ ਬਹੁਤ ਘਟ ਪੱਧਰ ’ਤੇ
ਐੱਸ. ਈ. ਏ. ਨੇ ਕਿਹਾ ਕਿ ਦੇਸ਼ ’ਚ ਸਰ੍ਹੋਂ ਦੀ ਪਿੜਾਈ ਵਧਣ ਦੇ ਨਾਲ-ਨਾਲ ਪਾਮ ਤੇਲ ਦੀ ਮੰਗ ’ਚ ਕਮੀ ਕਾਰਨ ਪਿਛਲੇ 3 ਮਹੀਨਿਆਂ ’ਚ ਦਰਾਮਦ ਬਹੁਤ ਘਟ ਪੱਧਰ ’ਤੇ ਰਹੀ। ਨੇਪਾਲ ਤੋਂ ਰਿਫਾਇੰਡ ਖੁਰਾਕੀ ਤੇਲਾਂ ਦੀ ਦਰਾਮਦ, ਜੋ ਮਹੀਨਾਵਾਰ 60,000 ਤੋਂ 70,000 ਟਨ ਅੰਦਾਜ਼ਨ ਹੈ, ਨੇ ਵੀ ਪੂਰਨ ਦਰਾਮਦ ਅਤੇ ਸਟਾਕ ਸਥਿਤੀ ਨੂੰ ਪ੍ਰਭਾਵਿਤ ਕੀਤਾ। 2024-25 ਤੇਲ ਸਾਲ (ਨਵੰਬਰ-ਅਕਤੂਬਰ) ਦੇ ਪਹਿਲੇ 6 ਮਹੀਨਿਆਂ ਲਈ ਕੁਲ ਬਨਸਪਤੀ ਤੇਲ ਦਰਾਮਦ ਇਕ ਸਾਲ ਪਹਿਲਾਂ ਦੇ 70.69 ਲੱਖ ਟਨ ਤੋਂ ਘਟ ਕੇ 65.02 ਲੱਖ ਟਨ ਰਹਿ ਗਈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੈਟਰੋਲ 40 ਪੈਸੇ, ਡੀਜ਼ਲ 20 ਪੈਸੇ ਹੋਇਆ ਮਹਿੰਗਾ
ਕਿਸ ਤੇਲ ਦੀ ਦਰਾਮਦ ’ਚ ਕਿੰਨਾ ਉਲਟਫੇਰ
ਅਪ੍ਰੈਲ ’ਚ ਪਾਮ ਤੇਲ ਦੀ ਦਰਾਮਦ 53 ਫੀਸਦੀ ਘਟ ਕੇ 3.21 ਲੱਖ ਟਨ ਰਹਿ ਗਈ, ਜੋ ਇਕ ਸਾਲ ਪਹਿਲਾਂ 6.84 ਲੱਖ ਟਨ ਸੀ, ਜਦੋਂਕਿ ਕੱਚੇ ਪਾਮ ਤੇਲ ਦੀ ਖੇਪ 55 ਫੀਸਦੀ ਘਟ ਕੇ 2.41 ਲੱਖ ਟਨ ਰਹਿ ਗਈ। ਨਰਮ ਤੇਲਾਂ ’ਚ ਸੂਰਜਮੁਖੀ ਤੇਲ ਦੀ ਦਰਾਮਦ 23.28 ਫੀਸਦੀ ਘਟ ਕੇ 1.80 ਲੱਖ ਟਨ ਰਹਿ ਗਈ, ਜਦੋਂਕਿ ਸੋਇਆਬੀਨ ਤੇਲ ਦੀ ਦਰਾਮਦ 20.37 ਫੀਸਦੀ ਘਟ ਕੇ 3.60 ਲੱਖ ਟਨ ਰਹਿ ਗਈ।
ਇਹ ਵੀ ਪੜ੍ਹੋ : ਸੋਨੇ ਦੀ ਵੱਡੀ ਛਾਲ, ਹੁਣ ਤੱਕ 18,182 ਹੋਇਆ ਮਹਿੰਗਾ, ਜਾਣੋ ਵੱਖ-ਵੱਖ ਸ਼ਹਿਰਾਂ 'ਚ ਕਿੰਨੀ ਹੋਈ ਕੀਮਤ
ਪਿਛਲੇ 6 ਮਹੀਨਿਆਂ ’ਚ ਪਾਮ ਤੇਲ ਦੀ ਹਿੱਸੇਦਾਰੀ 60 ਫੀਸਦੀ ਤੋਂ ਘਟ ਕੇ 42 ਫੀਸਦੀ ਰਹਿ ਗਈ, ਜਦੋਂਕਿ ਨਰਮ ਤੇਲਾਂ ਦੀ ਹਿੱਸੇਦਾਰੀ 40 ਫੀਸਦੀ ਤੋਂ ਵਧ ਕੇ 58 ਫੀਸਦੀ ਹੋ ਗਈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਭਾਰਤ ਦੇ ਪ੍ਰਮੁੱਖ ਪਾਮ ਤੇਲ ਸਪਲਾਇਰ ਹਨ, ਜਦੋਂਕਿ ਅਰਜਨਟੀਨਾ, ਬ੍ਰਾਜ਼ੀਲ ਅਤੇ ਰੂਸ ਸੋਇਆਬੀਨ ਤੇਲ ਦੀ ਸਪਲਾਈ ਕਰਦੇ ਹਨ। ਰੂਸ ਅਤੇ ਯੂਕ੍ਰੇਨ ਸੂਰਜਮੁਖੀ ਤੇਲ ਦੇ ਮੁੱਖ ਸਪਲਾਇਰ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਛੁੱਟੀਆਂ ਬਿਤਾਉਣ ਤੇ ਭਾਰੀ ਮੁਨਾਫ਼ੇ ਦਾ ਲਾਲਚ ਦੇ ਠੱਗੇ 7 ਹਜ਼ਾਰ ਕਰੋੜ, ਲੱਖਾਂ ਲੋਕਾਂ ਦਾ ਹੋਇਆ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8