FTA ਲਾਗੂ ਹੋਣ ਪਿੱਛੋਂ ਭਾਰਤ ’ਚ ਹੁਣ ਸਸਤੀ ਹੋ ਸਕਦੀ ਹੈ ਬ੍ਰਿਟਿਸ਼ ਵ੍ਹਿਸਕੀ!

Sunday, Jul 27, 2025 - 09:45 AM (IST)

FTA ਲਾਗੂ ਹੋਣ ਪਿੱਛੋਂ ਭਾਰਤ ’ਚ ਹੁਣ ਸਸਤੀ ਹੋ ਸਕਦੀ ਹੈ ਬ੍ਰਿਟਿਸ਼ ਵ੍ਹਿਸਕੀ!

ਨਵੀਂ ਦਿੱਲੀ– ਭਾਰਤ ਤੇ ਯੂਨਾਈਟਿਡ ਕਿੰਗਡਮ (ਯੂ. ਕੇ.) ਨੇ ਮੁਕਤ ਵਪਾਰ ਸਮਝੌਤਾ ਪੱਤਰ (ਐੱਫ. ਟੀ. ਏ.) ’ਤੇ ਹਸਤਾਖਰ ਕਰ ਦਿੱਤੇ ਹਨ। ਇਸ ਸਮਝੌਤੇ ਤੋਂ ਬਾਅਦ ਭਾਰਤ ’ਚ ਸਕਾਚ ਤੇ ਜਿੰਨ ਵਰਗੀ ਪ੍ਰੀਮੀਅਮ ਸ਼ਰਾਬ ’ਤੇ ਇੰਪੋਰਟ ਡਿਊਟੀ ਹੁਣ 150 ਫੀਸਦੀ ਤੋਂ ਘਟ ਕੇ 75 ਫੀਸਦੀ ਰਹਿ ਗਈ ਹੈ। ਅਗਲੇ 10 ਸਾਲਾਂ ’ਚ ਇਸ ਨੂੰ ਹੋਰ ਘਟਾ ਕੇ 40 ਫੀਸਦੀ ਤਕ ਲਿਆਂਦਾ ਜਾਵੇਗਾ। ਜਾਣਕਾਰਾਂ ਦਾ ਅਨੁਮਾਨ ਹੈ ਕਿ ਇਸ ਨਾਲ ਸਕਾਚ ਵ੍ਹਿਸਕੀ ਦੀ ਕੀਮਤ ਕਾਫੀ ਘੱਟ ਹੋ ਸਕਦੀ ਹੈ।

ਭਾਰਤ ’ਚ ਕਿਹੜੇ ਬ੍ਰਾਂਡ ਵਿਕਦੇ ਹਨ?

ਭਾਰਤ ’ਚ ਬ੍ਰਿਟਿਸ਼ ਵ੍ਹਿਸਕੀ ਬ੍ਰਾਂਡ ਜਾਨੀ ਵਾਕਰ, ਚਿਵਾਸ ਰੀਗਲ, ਗਲੇਨਫਿਡਿਚ, ਸਿੰਗਲਟਨ, ਟਾਲਿਸਕਰ, ਗਲੇਨ ਮਾਰਾਂਗੀ, ਗ੍ਰਾਂਟਸ ਤੇ ਜੁਰਾ ਕਾਫੀ ਲੋਕਪ੍ਰਿਯ ਹਨ। ਸਕਾਚ ਵ੍ਹਿਸਕੀ ਭਾਰਤ ਵਿਚ ਲੋਕਪ੍ਰਿਯ ਵਾਈਨਜ਼ ’ਚੋਂ ਇਕ ਹੈ, ਜਿਸ ਨੂੰ ਆਮ ਤੌਰ ’ਤੇ ‘ਸਕਾਚ’ ਵੀ ਕਿਹਾ ਜਾਂਦਾ ਹੈ। ਇਹ ਇਕ ਮਾਲਟ ਜਾਂ ਅਨਾਜ ਨਾਲ ਬਣੀ ਵ੍ਹਿਸਕੀ ਹੈ, ਜੋ ਯੂ. ਕੇ. ਦੇ ਸਕਾਟਲੈਂਡ ’ਚ ਬਣਾਈ ਜਾਂਦੀ ਹੈ। ਸਕਾਚ ਵ੍ਹਿਸਕੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਸ ਵਿਚ ਸਿੰਗਲ ਮਾਲਟ ਸਕਾਚ, ਸਿੰਗਲ ਗ੍ਰੇਨ ਸਕਾਚ, ਬਲੈਂਡਿਡ ਸਕਾਚ, ਬਲੈਂਡਿਡ ਗ੍ਰੇਨ, ਬਲੈਂਡਿਡ ਮਾਲਟ ਆਦਿ ਸ਼ਾਮਲ ਹਨ।

ਇਸ ਡੀਲ ਨਾਲ ਬ੍ਰਿਟੇਨ ਤੋਂ ਭਾਰਤ ਆਉਣ ਵਾਲੀਆਂ ਸਕਾਚ ਵ੍ਹਿਸਕੀ ਕੰਪਨੀਆਂ ਨੂੰ ਵੱਡੀ ਮਾਰਕੀਟ ਮਿਲ ਜਾਵੇਗੀ ਕਿਉਂਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਵ੍ਹਿਸਕੀ ਕੰਜ਼ੱਪਸ਼ਨ ਮਾਰਕੀਟ ਹੈ। ਹਾਲਾਂਕਿ ਸਕਾਚ ਵ੍ਹਿਸਕੀ ਦੀ ਹਿੱਸੇਦਾਰੀ ਅਜੇ ਘੱਟ ਹੈ ਪਰ ਐੱਫ. ਟੀ. ਏ. ਦੀ ਡੀਲ ਤੋਂ ਬਾਅਦ ਕੀਮਤ ਘਟਦਿਆਂ ਹੀ ਇਸ ਦੀ ਵਿਕਰੀ ਹੋਰ ਵਧ ਜਾਵੇਗੀ।

ਕਿੰਨੀ ਸਸਤੀ ਹੋ ਸਕਦੀ ਹੈ ਵ੍ਹਿਸਕੀ?

ਮਾਹਿਰਾਂ ਮੁਤਾਬਕ ਜਾਨੀ ਵਾਕਰ, ਬਲੈਕ ਲੇਬਲ, ਗਲੇਨਮੋਰੰਗੀ, ਮੈਕਲਾਨ ਆਦਿ ਵਰਗੀ ਪ੍ਰੀਮੀਅਮ ਸਿੰਗਲ ਮਾਲਟ ਵ੍ਹਿਸਕੀ ਦੀਆਂ ਕੀਮਤਾਂ ਵਿਚ ਪ੍ਰਤੀ ਬੋਤਲ 200 ਤੋਂ 300 ਰੁਪਏ ਤਕ ਦੀ ਕਮੀ ਆ ਸਕਦੀ ਹੈ। ਜਿਹੜੇ ਬ੍ਰਾਂਡ ਭਾਰਤ ਵਿਚ ਬੋਤਲਬੰਦ ਕੀਤੇ ਜਾਂਦੇ ਹਨ, ਉਨ੍ਹਾਂ ਵਿਚ 100 ਤੋਂ 150 ਰੁਪਏ ਦੀ ਕਮੀ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਨਵੀਂ ਟੈਰਿਫ ਪ੍ਰਣਾਲੀ ਨਾ ਸਿਰਫ ਸਿੱਧਾ ਬ੍ਰਿਟੇਨ ਤੋਂ ਬੋਤਲਬੰਦ ਵ੍ਹਿਸਕੀ ਦੀ ਦਰਾਮਦ ’ਤੇ ਲਾਗੂ ਹੋਵੇਗੀ, ਸਗੋਂ ਉਨ੍ਹਾਂ ਵੱਡੀਆਂ ਦਰਾਮਦਾਂ ’ਤੇ ਵੀ ਲਾਗੂ ਹੋਵੇਗੀ, ਜਿਨ੍ਹਾਂ ਦੀ ਵਰਤੋਂ ਭਾਰਤ ਵਿਚ ਬਾਟਲਿੰਗ ਜਾਂ ਇੰਡੀਅਨ ਮੇਡ ਫਾਰੇਨ ਲਿਕਰ ਦੇ ਨਾਲ ਬਲੈਂਡਿੰਗ ਲਈ ਕੀਤੀ ਜਾਂਦੀ ਹੈ।
2024 ’ਚ ਭਾਰਤ ਵਿਚ ਵ੍ਹਿਸਕੀ ਦਾ ਬਾਜ਼ਾਰ 30 ਅਰਬ ਡਾਲਰ ਸੀ ਪਰ ਸਕਾਚ ਦੀ ਹਿੱਸੇਦਾਰੀ ਸਿਰਫ 2 ਤੋਂ 3 ਫੀਸਦੀ ਸੀ। ਹੁਣ ਇਸ ਡੀਲ ਨਾਲ ਇਸ ਦੀ ਹਿੱਸੇਦਾਰੀ 5 ਤੋਂ 7 ਫੀਸਦੀ ਤਕ ਹੋਣ ਦਾ ਅਨੁਮਾਨ ਹੈ। ਪ੍ਰੀਮੀਅਮ ਸੈਗਮੈਂਟ ’ਚ ਬ੍ਰਿਟਿਸ਼ ਕੰਪਨੀਆਂ ਡਿਆਜ਼ੀਓ (ਜਾਨੀ ਵਾਕਰ, ਤਾਲਿਸਕਰ) ਤੇ ਪਰਨੋਡ ਰਿਕਾਰਡ (ਚਿਵਾਸ ਰੀਗਲ) ਭਾਰਤ ਵਿਚ ਆਪਣੀ ਹਿੱਸੇਦਾਰੀ ਤੇਜ਼ੀ ਨਾਲ ਵਧਾ ਸਕਦੀਆਂ ਹਨ।

ਕਿਨ੍ਹਾਂ ਚੀਜ਼ਾਂ ਦੀਆਂ ਕੀਮਤਾਂ ’ਤੇ ਪਵੇਗਾ ਅਸਰ?

ਐੱਫ. ਟੀ. ਏ. ਨਾਲ ਇਲੈਕਟ੍ਰਾਨਿਕਸ ਦਾ ਸਾਮਾਨ, ਕੱਪੜੇ, ਮਰੀਨ ਪ੍ਰੋਡਕਟਸ, ਸਟੀਲ, ਮੈਟਲ ਤੇ ਜਵੈਲਰੀ ਸਮੇਤ ਕਈ ਚੀਜ਼ਾਂ ਸਸਤੀਆਂ ਹੋਣ ਦਾ ਅਨੁਮਾਨ ਹੈ, ਜਦੋਂਕਿ ਖੇਤੀਬਾੜੀ ਉਤਪਾਦ, ਕਾਰਾਂ ਤੇ ਬਾਈਕਸ ਵਰਗੇ ਆਟੋ ਤੇ ਸਟੀਲ ਉਤਪਾਦ ਮਹਿੰਗੇ ਹੋ ਸਕਦੇ ਹਨ। ਫ੍ਰੀ ਟਰੇਡ ਐਗਰੀਮੈਂਟ ਤੋਂ ਭਾਰਤ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ। ਭਾਰਤ ਦੇ ਜ਼ਿਆਦਾਤਰ ਉਤਪਾਦਾਂ ’ਤੇ ਟੈਰਿਫ ਸਿਫਰ ਹੋ ਸਕਦਾ ਹੈ।
ਭਾਰਤ ਦੇ 99 ਫੀਸਦੀ ਬਰਾਮਦ ਉਤਪਾਦਾਂ ’ਤੇ ਟੈਕਸ ਖਤਮ ਹੋਣ ਦੀ ਉਮੀਦ ਹੈ, ਜਦੋਂਕਿ ਬ੍ਰਿਟੇਨ ਦੀਆਂ 90 ਫੀਸਦੀ ਚੀਜ਼ਾਂ ’ਤੇ ਟੈਰਿਫ ਘੱਟ ਹੋਵੇਗਾ। ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ 34 ਅਰਬ ਡਾਲਰ ਦਾ ਕਾਰੋਬਾਰ ਵਧੇਗਾ। ਸਾਲ 2022-23 ਦੇ ਅੰਕੜਿਆਂ ਮੁਤਾਬਕ ਭਾਰਤ ਤੇ ਯੂ. ਕੇ. ’ਚ ਸਾਲਾਨਾ 27 ਤੋਂ 30 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਐੱਫ. ਟੀ. ਏ. ਤੋਂ ਬਾਅਦ ਸਾਲ 2030 ਤਕ ਇਹ ਕਾਰੋਬਾਰ ਵਧ ਕੇ 120 ਅਰਬ ਡਾਲਰ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News