ਪੰਜਾਬ ਨੈਸ਼ਨਲ ਬੈਂਕ ਦਾ ਲਾਭ 48 ਫੀਸਦੀ ਘਟ ਕੇ 1,675 ਕਰੋੜ ਰੁਪਏ ਹੋਇਆ
Wednesday, Jul 30, 2025 - 07:02 PM (IST)

ਨਵੀਂ ਦਿੱਲੀ, (ਭਾਸ਼ਾ) - ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦਾ ਚਾਲੂ ਵਿੱਤੀ ਸਾਲ (2025-26) ਦੀ ਪਹਿਲੀ ਤਿਮਾਹੀ ਦਾ ਸਿੰਗਲ ਸ਼ੁੱਧ ਲਾਭ 48 ਫੀਸਦੀ ਘਟ ਕੇ 1,675 ਕਰੋੜ ਰੁਪਏ ਰਿਹਾ ਹੈ। ਬੈਂਕ ਨੇ ਬੀਤੇ ਵਿੱਤੀ ਸਾਲ (2024-25) ਦੀ ਪਹਿਲੀ ਤਿਮਾਹੀ ’ਚ 3,252 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਵੀ ਹੈ ਇਹ 5 ਰੁਪਏ ਦਾ ਨੋਟ... ਹੋ ਜਾਓਗੇ ਮਾਲਾਮਾਲ
ਪੀ. ਐੱਨ. ਬੀ. ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦੀ ਕੁਲ ਆਮਦਨ 32,166 ਕਰੋੜ ਰੁਪਏ ਤੋਂ ਵਧ ਕੇ 37,232 ਕਰੋੜ ਰੁਪਏ ਹੋ ਗਈ। ਇਸ ਮਿਆਦ ’ਚ ਬੈਂਕ ਦੀ ਵਿਆਜ ਆਮਦਨ ਵਧ ਕੇ 31,964 ਕਰੋੜ ਰੁਪਏ ਹੋ ਗਈ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਵਧਾਈ ਚਿੰਤਾ : Air India, IndiGo ਤੇ SpiceJet ਵੱਲੋਂ ਯਾਤਰੀਆਂ ਲਈ ਜਾਰੀ ਹੋਈ Advisory
ਬੈਂਕ ਦਾ ਸੰਚਾਲਨ ਲਾਭ ਵਧ ਕੇ 7,081 ਕਰੋੜ ਰੁਪਏ ਹੋ ਗਿਆ। ਸਮੀਖਿਆ ਅਧੀਨ ਤਿਮਾਹੀ ’ਚ ਹਾਲਾਂਕਿ ਬੈਂਕ ਦਾ ਟੈਕਸ ਖਰਚਾ ਦੁੱਗਣਾ ਹੋ ਕੇ 5,083 ਕਰੋੜ ਰੁਪਏ ’ਤੇ ਪਹੁੰਚ ਗਿਆ। ਬੈਂਕ ਦੇ ਗ੍ਰਾਸ ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.) ਘਟ ਕੇ ਕੁਲ ਕਰਜ਼ੇ ਦਾ 3.78 ਫੀਸਦੀ ਰਹਿ ਗਏ।ਇਸ ਤਰ੍ਹਾਂ ਬੈਂਕ ਦਾ ਸ਼ੁੱਧ ਅੈੱਨ. ਪੀ. ਏ. ਜਾਂ ਖਰਾਬ ਕਰਜ਼ਾ ਵੀ ਘਟ ਕੇ 0.38 ਫੀਸਦੀ ਰਹਿ ਗਿਆ।
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਇਹ ਵੀ ਪੜ੍ਹੋ : ਕਰਜ਼ੇ ਦੇ ਜਾਲ 'ਚ ਫਸ ਰਹੇ ਭਾਰਤੀ, ਰਕਮ 44% ਵਧ ਕੇ ਪਹੁੰਚੀ 33,886 ਕਰੋੜ ਰੁਪਏ ਦੇ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8