ਭਾਰਤ ਦੀ ਅਰਥਵਿਵਸਥਾ 3 ਸਾਲਾਂ ''ਚ ਜਰਮਨੀ ਅਤੇ ਜਾਪਾਨ ਤੋਂ ਵੀ ਵੱਡੀ ਹੋ ਜਾਵੇਗੀ: ਨੀਤੀ ਆਯੋਗ ਦੇ ਸੀਈਓ

Saturday, Apr 19, 2025 - 12:13 PM (IST)

ਭਾਰਤ ਦੀ ਅਰਥਵਿਵਸਥਾ 3 ਸਾਲਾਂ ''ਚ ਜਰਮਨੀ ਅਤੇ ਜਾਪਾਨ ਤੋਂ ਵੀ ਵੱਡੀ ਹੋ ਜਾਵੇਗੀ: ਨੀਤੀ ਆਯੋਗ ਦੇ ਸੀਈਓ

ਨਵੀਂ ਦਿੱਲੀ - ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬੀ ਵੀ ਆਰ ਸੁਬ੍ਰਹਮਣੀਅਮ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਅਗਲੇ ਤਿੰਨ ਸਾਲਾਂ ਵਿੱਚ ਜਰਮਨੀ ਅਤੇ ਜਾਪਾਨ ਨਾਲੋਂ ਵੱਡੀ ਹੋ ਜਾਵੇਗੀ, ਅਤੇ ਜੇਕਰ ਇਹ ਰਫ਼ਤਾਰ ਜਾਰੀ ਰਹੀ ਤਾਂ ਭਾਰਤ 2047 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਇਸ ਵੇਲੇ ਭਾਰਤ ਦੀ ਅਰਥਵਿਵਸਥਾ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅਗਲੇ ਸਾਲ ਦੇ ਅੰਤ ਤੱਕ ਅਸੀਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ, ਅਤੇ ਉਸ ਤੋਂ ਇੱਕ ਸਾਲ ਬਾਅਦ ਅਸੀਂ ਤੀਜੇ ਸਥਾਨ 'ਤੇ ਪਹੁੰਚ ਜਾਵਾਂਗੇ।" 

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ

ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਦੀ ਆਰਥਿਕਤਾ ਦਾ ਆਕਾਰ ਇਸ ਸਮੇਂ 4.3 ਟ੍ਰਿਲੀਅਨ ਅਮਰੀਕੀ ਡਾਲਰ ਹੈ।

ਸੁਬ੍ਰਹਮਣੀਅਮ ਨੇ ਕਿਹਾ "ਅਸੀਂ ਤਿੰਨ ਸਾਲਾਂ ਦੇ ਅੰਦਰ ਜਰਮਨੀ ਅਤੇ ਜਾਪਾਨ ਨੂੰ ਪਛਾੜ ਦੇਵਾਂਗੇ ਅਤੇ 2047 ਤੱਕ, ਭਾਰਤ ਦੀ ਆਰਥਿਕਤਾ 30 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ ਅਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੀ ਹੈ"।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦੁਨੀਆ ਦਾ ਸਿੱਖਿਆ ਕੇਂਦਰ ਬਣਨ ਦੀ ਪੂਰੀ ਸਮਰੱਥਾ ਹੈ ਅਤੇ ਇਸਦੀ ਸਭ ਤੋਂ ਵੱਡੀ ਤਾਕਤ ਲੋਕਤੰਤਰ ਹੈ, ਜਿਸਦੀ ਦੁਨੀਆ ਵਿੱਚ ਕਦਰ ਕੀਤੀ ਜਾਂਦੀ ਹੈ। ਸੁਬ੍ਰਹਮਣੀਅਮ ਨੇ ਭਾਰਤੀ ਕੰਪਨੀਆਂ, ਖਾਸ ਕਰਕੇ ਕਾਨੂੰਨੀ ਅਤੇ ਲੇਖਾਕਾਰੀ ਫਰਮਾਂ ਨੂੰ ਵਿਸ਼ਵ ਪੱਧਰੀ ਨੇਤਾ ਬਣਨ ਦੀ ਇੱਛਾ ਰੱਖਣ ਦੀ ਅਪੀਲ ਕੀਤੀ।

ਉਨ੍ਹਾਂ ਇਹ ਵੀ ਕਿਹਾ ਕਿ ਮੱਧ-ਆਮਦਨ ਵਾਲੇ ਦੇਸ਼ਾਂ ਦੀਆਂ ਸਮੱਸਿਆਵਾਂ ਹੁਣ ਵੱਖਰੀ ਕਿਸਮ ਦੀਆਂ ਹਨ। ਉਨ੍ਹਾਂ ਕਿਹਾ, "ਹੁਣ ਇਹ ਭੁੱਖਿਆਂ ਨੂੰ ਭੋਜਨ ਦੇਣ ਜਾਂ ਨੰਗੇ ਨੂੰ ਕੱਪੜੇ ਪਾਉਣ ਦੀ ਗੱਲ ਨਹੀਂ ਹੈ, ਸਗੋਂ ਗਿਆਨ ਵਾਲੀ ਆਰਥਿਕਤਾ ਹੈ।"

ਇਹ ਵੀ ਪੜ੍ਹੋ :     100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ

ਸੁਬਰਾਮਨੀਅਮ ਨੇ ਕਿਹਾ ਕਿ ਦੁਨੀਆ ਨੇ ਕਦੇ ਵੀ ਅਜਿਹੀ ਸਥਿਤੀ ਨਹੀਂ ਦੇਖੀ ਜਦੋਂ ਆਬਾਦੀ ਘੱਟ ਗਈ। ਪਰ ਆਉਣ ਵਾਲੇ ਸਮੇਂ ਵਿੱਚ, ਦੁਨੀਆ ਨੂੰ ਆਬਾਦੀ ਵਿੱਚ ਗਿਰਾਵਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਅਨੁਸਾਰ, ਜਪਾਨ 15,000 ਭਾਰਤੀ ਨਰਸਾਂ ਨੂੰ ਲੈ ਰਿਹਾ ਹੈ ਅਤੇ ਜਰਮਨੀ 20,000 ਸਿਹਤ ਕਰਮਚਾਰੀਆਂ ਨੂੰ ਲੈ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਲੌੜੀਂਦੇ ਕੰਮ ਕਰਨ ਵਾਲੇ ਲੋਕ ਨਹੀਂ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਢਾਂਚੇ ਟੁੱਟੇ ਹੋਏ ਹਨ।

ਉਨ੍ਹਾਂ ਕਿਹਾ, "ਭਾਰਤ ਦੁਨੀਆ ਨੂੰ ਕੰਮ ਕਰਨ ਦੀ ਉਮਰ ਦੇ ਲੋਕਾਂ ਦੀ ਸਥਿਰ ਸਪਲਾਈ ਪ੍ਰਦਾਨ ਕਰੇਗਾ... ਇਹ ਸਾਡੀ ਸਭ ਤੋਂ ਵੱਡੀ ਤਾਕਤ ਹੋਣ ਜਾ ਰਹੀ ਹੈ।"

ਇਹ ਵੀ ਪੜ੍ਹੋ :     2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News