ਭਾਰਤ ਦੀ ਅਰਥਵਿਵਸਥਾ ਹਾਸਲ ਕਰ ਲਵੇਗੀ 6.5 ਫੀਸਦੀ ਤੋਂ ਉੱਪਰ ਗ੍ਰੋਥ ਰੇਟ : ਵਿੱਤ ਮੰਤਰਾਲਾ
Sunday, Dec 31, 2023 - 03:30 PM (IST)
ਨਵੀਂ ਦਿੱਲੀ (ਇੰਟ.)–ਵਿੱਤ ਮੰਤਰਾਲਾ ਨੇ 2023-24 ਦੀ ਛਿਮਾਹੀ ਸਮੀਖਿਆ ’ਚ ਕਿਹਾ ਕਿ ਘਰੇਲੂ ਆਰਥਿਕ ਰਫਤਾਰ ਅਤੇ ਸਥਿਰਤਾ, ਇਨਪੁੱਟ ਲਾਗਤੇ ਦੇ ਘੱਟ ਤੋਂ ਦਰਮਿਆਨੇ ਦਬਾਅ ਅਤੇ ਨੀਤੀਗਤ ਨਿਰੰਤਰਤਾ ਨਾਲ ਭਾਰਤ ਨੂੰ ਮਹਿੰਗਾਈ ਦੇ ਗਲੋਬਲ ਦਬਾਅ ਅਤੇ ਸਪਲਾਈ ਚੇਨ ’ਚ ਆਈਆਂ ਰੁਕਾਵਟਾਂ ਨਾਲ ਮੁਕਾਬਲਾ ਕਰਨ ’ਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ : ਚੀਨ ਦੀ ਖੁੱਲ੍ਹੀ ਪੋਲ, ਜਾਸੂਸੀ ਗੁਬਾਰੇ ਨੇ ਖੁਫ਼ੀਆ ਜਾਣਕਾਰੀ ਚੋਰੀ ਕਰਨ ਲਈ ਕੀਤੀ US ਇੰਟਰਨੈਟ ਦੀ
ਸਮੀਖਿਆ ’ਚ ਕਿਹਾ ਗਿਆ ਹੈ ਕਿ ਸਰਕਾਰ ਦੀ ਵਿਵੇਕਸ਼ੀਲ ਵਿੱਤੀ ਨੀਤੀ ਅਤੇ ਤੁਰੰਤ ਲੋੜਾਂ ਮੁਤਾਬਕ ਖਰਚੇ ਦੀ ਤਰਜੀਹ ਤੈਅ ਕਰਨ ਨਾਲ ਗਲੋਬਲ ਅਸਥਿਰਤਾ ਦੇ ਦਬਾਅ ਤੋਂ ਬਚਣ ’ਚ ਮਦਦ ਮਿਲੀ ਹੈ। ਇਸ ਨਾਲ ਉਤਪਾਦਕ ਪੂੰਜੀਗਤ ਖਰਚੇੇ ਨਾਲ ਸਮਝੌਤਾ ਕੀਤੇ ਬਿਨਾਂ ਭਾਰਤ ਦੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਸਮਰਥਨ ਮਿਲਿਆ ਹੈ।
ਇਹ ਵੀ ਪੜ੍ਹੋ : ਅਪਾਰਟਮੈਂਟ ਦੇ ਸਵੀਮਿੰਗ ਪੂਲ 'ਚ ਬੱਚੀ ਦੀ ਮਿਲੀ ਲਾਸ਼ , ਲੋਕਾਂ ਨੇ ਪ੍ਰਦਰਸ਼ਨ ਕਰਕੇ ਕੀਤੀ ਇਨਸਾਫ ਦੀ
ਵਿੱਤ ਮੰਤਰਾਲਾ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਆਸਾਨੀ ਨਾਲ ਵਿੱਤੀ ਸਾਲ 2024 ਵਿਚ 6.5 ਫੀਸਦੀ ਤੋਂ ਉੱਪਰ ਵਿਕਾਸ ਦਰ ਹਾਸਲ ਕਰ ਲਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਕਤੂਬਰ ਅਤੇ ਨਵੰਬਰ 2023 ਦੇ ਭਾਰਤ ਦੇ ਪ੍ਰਮੁੱਖ ਸੰਕੇਤਕਾਂ ਨਾਲ ਵਿੱਤੀ ਸਾਲ 2023 ਦੀ ਤੀਜੀ ਤਿਮਾਹੀ ਵਿਚ ਤੇਜ਼ ਆਰਥਿਕ ਗਤੀਵਿਧੀਆਂ ਦਾ ਪਤਾ ਲਗਦਾ ਹੈ ਜੋ ਚੌਥੀ ਤਿਮਾਹੀ ਵਿਚ ਜਾਰੀ ਰਹਿ ਸਕਦੀ ਹੈ।
ਇਹ ਵੀ ਪੜ੍ਹੋ : UK 'ਚ ਬ੍ਰਿਟਿਸ਼ ਸਿੱਖ ਡਾ: ਅੰਮ੍ਰਿਤਪਾਲ ਸਿੰਘ ਸਮੇਤ 1200 ਲੋਕ ਅਸਾਧਾਰਨ ਪ੍ਰਾਪਤੀਆਂ ਲਈ ਹੋਣਗੇ
ਵਿੱਤ ਮੰਤਰਾਲਾ ਦੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਡਾਲਰ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ’ਚ ਭਾਰਤੀ ਰੁਪਏ ਦੀ ਤੁਲਨਾਤਮਕ ਤੌਰ ’ਤੇ ਸਥਿਰਤਾ ਅਤੇ ਲੋੜੀਂਦੇ ਵਿਦੇਸ਼ੀ ਮੁਦਰਾ ਨਾਲ ਉਮੀਦਾਂ ਹੋਰ ਵਧੀਅਾਂ ਹਨ। ਆਰਥਿਕ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਸਮੀਖਿਆ ’ਚ ਕਿਹਾ ਗਿਆ ਹੈ ਕਿ ਵਿਕਾਸ ਅਤੇ ਸਥਿਰਤਾ ਨੂੰ ਜੋਖਮ ਮੁੱਖ ਤੌਰ ’ਤੇ ਵਿਦੇਸ਼ ਤੋਂ ਹੈ।
ਇਹ ਵੀ ਪੜ੍ਹੋ : ਸਾਲ 2023 'ਚ ਦੁਨੀਆ ਦੇ Top-500 ਅਮੀਰਾਂ ਦੀ ਜਾਇਦਾਦ ਵਿਚ ਹੋਇਆ ਭਾਰੀ ਵਾਧਾ, ਜਾਣੋ ਕਿੰਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8