ਵਿੱਤੀ ਸਾਲ 2023 ’ਚ 7 ਫੀਸਦੀ ਰਹਿ ਸਕਦੀ ਹੈ ਭਾਰਤ ਦੀ ਆਰਥਿਕ ਵਿਕਾਸ ਦੀ ਦਰ, ਨਹੀਂ ਬਦਲਿਆ ADB ਦਾ ਅਨੁਮਾਨ
Thursday, Dec 15, 2022 - 10:46 AM (IST)
ਨਵੀਂ ਦਿੱਲੀ– ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵਿੱਤੀ ਸਾਲ 2022-23 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 7 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਹਾਲਾਂਕਿ ਏ. ਡੀ. ਬੀ. ਦਾ ਅਨੁਮਾਨ ਹੈ ਕਿ ਏਸ਼ੀਆ ਦੀ ਗ੍ਰੋਥ ਦੀ ਰਫਤਾਰ ਪਹਿਲਾਂ ਦੇ ਮੁਕਾਬਲੇ ਕੁੱਝ ਕਮਜ਼ੋਰ ਰਹਿਣ ਵਾਲੀ ਹੈ। ਏ. ਡੀ. ਬੀ. ਨੇ ਵਿੱਤੀ ਸਾਲ 2022-23 (ਅਪ੍ਰੈਲ 2022 ਤੋਂ ਮਾਰਚ 2023) ਲਈ ਭਾਰਤ ਦੀ ਆਰਥਿਕ ਵਿਕਾਸ ਦਰ 7 ਫੀਸਦੀ ਰਹਿਣ ਦਾ ਜੋ ਅਨੁਮਾਨ ਲਗਾਇਆ ਹੈ, ਉਹ ਇਸ ਤੋਂ ਪਹਿਲਾਂ ਸਤੰਬਰ ਦੇ ਅਨੁਮਾਨ ਦੇ ਬਰਾਬਰ ਹੀ ਹੈ। ਇਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ 2021-22 ’ਚ ਦੇਸ਼ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਗ੍ਰੋਥ 8.7 ਫੀਸਦੀ ਰਹੀ ਸੀ।
ਇਸ ਸਾਲ ਏਸ਼ੀਆ 4.2 ਫੀਸਦੀ ਦੀ ਦਰ ਨਾਲ ਵਧੇਗਾ
ਏ. ਡੀ. ਬੀ. ਨੇ ਵਿੱਤੀ ਸਾਲ 2023-24 ਲਈ ਵੀ ਜੀ. ਡੀ. ਪੀ. ਗ੍ਰੋਥ ਦੇ ਅਨੁਮਾਨ ਨੂੰ 7.2 ਫੀਸਦੀ ’ਤੇ ਕਾਇਮ ਰੱਖਿਆ ਹੈ। ਏ. ਡੀ. ਬੀ. ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਸ ਸਾਲ ਏਸ਼ੀਆ 4.2 ਫੀਸਦੀ ਦੀ ਦਰ ਨਾਲ ਵਧੇਗਾ, 2023 ’ਚ ਏਸ਼ੀਆ ਦੀ ਗ੍ਰੋਥ 4.6 ਫੀਸਦੀ ਦੀ ਦਰ ਨਾਲ ਹੋਣ ਦਾ ਅਨੁਮਾਨ ਹੈ। ਹਾਲਾਂਕਿ ਪਹਿਲਾਂ ਉਸ ਨੇ ਏਸ਼ੀਆ ਦੀ ਗ੍ਰੋਥ ਰੇਟ 2022 ’ਚ 4.3 ਫੀਸਦੀ ਅਤੇ 2023 ’ਚ 4.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਹੋ ਰਿਹਾ ਹੈ ਬੁਨਿਆਦੀ ਸੁਧਾਰ
ਰਿਪੋਰਟ ’ਚ ਕਿਹਾ ਗਿਆ ਕਿ ਵਿੱਤੀ ਸਾਲ 2023-24 ਲਈ 7.2 ਫੀਸਦੀ ਦੇ ਗ੍ਰੋਥ ਅਨੁਮਾਨ ਨੂੰ ਬਰਕਰਾਰ ਰੱਖਣ ਕਾਰਨ ਬੁਨਿਆਦੀ ਸੁਧਾਰ ਅਤੇ ਨਿੱਜੀ ਨਿਵੇਸ਼ ਨੂੰ ਸਪੋਰਟ ਕਰਨ ਵਾਲੇ ਜਨਤਕ ਨਿਵੇਸ਼ ਦੇ ਪਾਜ਼ੇਟਿਵ ਪ੍ਰਭਾਵ ਹਨ। ਏ. ਡੀ. ਬੀ. ਨੇ ਕਿਹਾ ਕਿ ਭਾਰਤ ’ਚ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ) ਦਰਮਿਆਨ ਅਰਥਵਿਵਸਥਾ 6.3 ਫੀਸਦੀ ਦੀ ਦਰ ਨਾਲ ਵਧੀ ਹੈ ਜੋ ਜਨਤਕ ਖਪਤ ’ਚ 4.4 ਫੀਸਦੀ ਦਾ ਕਾਂਟ੍ਰੈਕਸ਼ਨ ਦਰਸਾਉਂਦਾ ਹੈ ਜਦ ਕਿ ਗਲੋਬਲ ਪੱਧਰ ’ਤੇ ਨਰਮੀ ਦੇ ਬਾਵਜੂਦ ਐਕਸਪੋਰਟ 11.5 ਫੀਸਦੀ ਦੀ ਦਰ ਨਾਲ ਵਧਿਆ ਹੈ।