ਬਜਟ ਸੈਸ਼ਨ ''ਚ ਭਾਰਤ ਦੇ ਕ੍ਰਿਪਟੋਕਰੰਸੀ ਬਿੱਲ ਦੇ ਆਉਣ ਦੀ ਉਮੀਦ ਬੇਹੱਦ ਘੱਟ, ਜਾਣੋ ਪੂਰਾ ਮਾਮਲਾ

Tuesday, Jan 18, 2022 - 03:12 PM (IST)

ਬਜਟ ਸੈਸ਼ਨ ''ਚ ਭਾਰਤ ਦੇ ਕ੍ਰਿਪਟੋਕਰੰਸੀ ਬਿੱਲ ਦੇ ਆਉਣ ਦੀ ਉਮੀਦ ਬੇਹੱਦ ਘੱਟ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ- ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ 'ਚ ਕੇਂਦਰ ਵਲੋਂ ਲੰਬੇ ਸਮੇਂ ਤੋਂ ਉਡੀਕੇ ਕ੍ਰਿਪਟੋਕਰੰਸੀ ਬਿੱਲ ਪੇਸ਼ ਕਰਨ ਦੀ ਸੰਭਾਵਨਾ ਨਹੀਂ ਹੈ। ਇਸ ਜਟਿਲ ਮੁੱਦੇ 'ਤੇ ਹੋਰ ਜ਼ਿਆਦਾ ਵਿਚਾਰ-ਵਟਾਂਦਰੇ ਅਤੇ ਚਰਚਾ ਦੀ ਲੋੜ ਹੈ। ਨਾਲ ਹੀ ਰੇਗੂਲੇਟਰੀ ਫੇਮਵਰਕ 'ਚ ਆਮ ਸਹਿਮਤੀ ਬਣਾਉਣੀ ਵੀ ਜ਼ਰੂਰੀ ਹੈ। ਰਿਜ਼ਰਵ ਬੈਂਕ ਅਗਲੇ ਮਹੀਨੇ 'ਚ ਡਿਜੀਟਲ ਮੁਦਰਾ ਦੇ ਲਾਂਚ ਦੀ ਤਿਆਰੀ ਕਰ ਰਿਹਾ ਹੈ। ਸਰਕਾਰ ਇਸ ਦੀ ਵੀ ਉਡੀਕ ਕਰ ਰਹੀ ਹੈ। 
ਇਸ ਪੂਰੇ ਮਾਮਲੇ ਨਾਲ ਜੁੜੇ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕ੍ਰਿਪਟੋਕਰੰਸੀ ਬਿੱਲ ਸ਼ਾਇਦ ਇਸ ਬਜਟ ਸੈਸ਼ਨ 'ਚ ਪੇਸ਼ ਨਹੀਂ ਹੋਵੇਗਾ। ਇਹ ਇਕ ਬਹੁਤ ਜਟਿਲ ਵਿਸ਼ਾ ਹੈ ਜਿਸ ਨੂੰ ਹੋਰ ਸਮਾਂ ਦੇਣ ਦੀ ਲੋੜ ਹੈ। 
ਇਕ ਰਿਪੋਰਟ 'ਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਇਹ ਦੇਖਣਾ ਚਾਹੁੰਦੀ ਹੈ ਕਿ ਯੂਰਪੀ ਯੂਨੀਅਨ ਅਤੇ ਬਾਕੀ ਥਾਂ ਕ੍ਰਿਪਟੋਕਰੰਸੀ 'ਤੇ ਗਲੋਬਲ ਸਟੈਂਡਰਡ ਕਿੰਝ ਡਿਵੈਲਪ ਹੁੰਦੇ ਹਨ।
ਕ੍ਰਿਪਟੋਕਰੰਸੀ ਮਾਰਕਿਟ ਨੂੰ ਪਿਛਲੇ ਮਹੀਨੇ ਵੱਡਾ ਝਟਕਾ ਲੱਗਾ ਸੀ ਜਦੋਂ ਸੰਸਦੀ ਏਜੰਡੇ 'ਚ ਇਹ ਬਿੱਲ ਆਇਆ ਸੀ। ਇਸ ਬਿੱਲ 'ਚ ਦੇਸ਼ 'ਚ ਸਾਰੇ ਪ੍ਰਾਈਵੇਟ ਕ੍ਰਿਪਟੋਕਰੰਸੀ ਨੂੰ ਆਪਰੇਟ ਕਰਨ ਤੋਂ ਰੋਕਣ ਦਾ ਪ੍ਰਸਤਾਵ ਹੈ। ਪ੍ਰਸਤਾਵਿਤ ਬਿੱਲ ਨਾਲ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਦੀ ਦਿਲਚਸਪੀ ਸੈਂਟਰਲ ਬਿੱਲ ਡਿਜੀਟਲ ਕਰੰਸੀ ਲਾਂਚ ਕਰਨ 'ਚ ਹਨ। 
ਕ੍ਰਿਪਟੋਕਰੰਸੀ ਫਰੇਮਵਰਕ ਦੇ ਬਾਰੇ 'ਚ ਜ਼ਿਆਦਾ ਡੂੰਘਾਈ ਨਾਲ ਸਮਝਣ ਲਈ ਸਰਕਾਰ ਵਲੋਂ ਭਾਰਤੀ ਰਿਜ਼ਰਵ ਬੈਂਕ ਸਵਿਟਜ਼ਰਲੈਂਡ 'ਚ ਸਥਿਤੀ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟ ਤੋਂ ਵੀ ਜਾਣਕਾਰੀ ਲੈ ਰਹੇ ਹਨ। 
ਕ੍ਰਿਪਟੋਕਰੰਸੀ ਬਿੱਲ ਸੰਸਦ ਦੇ ਸ਼ੀਤਕਾਲੀਨ ਸੈਸ਼ਨ ਦੌਰਾਨ ਪੇਸ਼ ਕੀਤਾ ਜਾਣ ਵਾਲਾ ਸੀ। ਇਸ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਕੈਬਨਿਟ ਨੂੰ ਮਨਜ਼ੂਰੀ ਦੇ ਲਈ ਭੇਜਿਆ ਗਿਆ ਸੀ ਉਦੋਂ ਤੋਂ ਬਿੱਲ 'ਤੇ ਕਈ ਅਧਿਕਾਰਿਕ ਕਮੈਂਟ ਨਹੀਂ ਨਹੀਂ ਆਇਆ। 2021 ਦੇ ਬਜਟ ਸੈਸ਼ਨ ਦੇ ਲਈ ਇਹ ਬਿੱਲ ਲਿਸਟ ਕੀਤਾ ਗਿਆ ਸੀ। ਉਸ ਸਮੇਂ ਵੀ ਇਸ 'ਤੇ ਚਰਚਾ ਨਹੀਂ ਹੋਈ।  ਇਸ ਵਿਚਾਲੇ ਭਾਰਤ ਦੇ ਕ੍ਰਿਪਟੋ ਸਪੇਸ 'ਚ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ। Watcher Guru ਅਤੇ BrokerChoose ਵਰਗੇ ਰਿਸਰਚ ਫਰਮਾਂ ਦੇ ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਕ੍ਰਿਪਟੋ ਇੰਵੈਸਟਰਸ ਭਾਰਤ 'ਚ ਹਨ। ਇਹ ਗਿਣਤੀ ਕਰੀਬ 10 ਕਰੋੜ ਹੈ।
 


author

Aarti dhillon

Content Editor

Related News