ਭਾਰਤ ਵਲੋਂ ਬ੍ਰਿਟੇਨ ਨੂੰ ਕੀਤੇ ਵਪਾਰਕ ਨਿਰਯਾਤ ''ਚ ਹੋਇਆ 20.6 ਫ਼ੀਸਦੀ ਦਾ ਜ਼ਬਰਦਸਤ ਵਾਧਾ

Friday, Aug 18, 2023 - 06:16 PM (IST)

ਭਾਰਤ ਵਲੋਂ ਬ੍ਰਿਟੇਨ ਨੂੰ ਕੀਤੇ ਵਪਾਰਕ ਨਿਰਯਾਤ ''ਚ ਹੋਇਆ 20.6 ਫ਼ੀਸਦੀ ਦਾ ਜ਼ਬਰਦਸਤ ਵਾਧਾ

ਬਿਜ਼ਨੈੱਸ ਡੈਸਕ - ਵਿੱਤੀ ਸਾਲ 2023-24 ਦੇ ਪਹਿਲੇ 4 ਮਹੀਨਿਆਂ (ਅਪ੍ਰੈਲ-ਜੁਲਾਈ) ਦੌਰਾਨ ਭਾਰਤ ਦੇ ਟਾਪ 10 ਨਿਰਯਾਤ ਕੇਂਦਰਾਂ 'ਚ ਸਿਰਫ਼ ਬ੍ਰਿਟੇਨ ਨੂੰ ਕੀਤੇ ਜਾਣ ਵਾਲੇ ਵਪਾਰਕ ਨਿਰਯਾਤ ਵਿੱਚ ਵਾਧਾ ਹੋਇਆ ਹੈ। ਵਿਸ਼ਵ ਪੱਧਰ 'ਤੇ ਮੰਗ ਘੱਟ ਹੋਣ ਕਾਰਨ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ 'ਚ ਨਿਰਯਾਤ ਘੱਟ ਹੋਇਆ ਹੈ। ਕੁੱਲ ਮਿਲਾ ਕੇ ਅਪ੍ਰੈਲ-ਜੁਲਾਈ ਦੌਰਾਨ ਵਪਾਰਕ ਨਿਰਯਾਤ 'ਚ 14.5 ਫ਼ੀਸਦੀ ਦੀ ਕਮੀ ਆਈ ਹੈ। ਲਗਾਤਾਰ ਛੇਵੇਂ ਮਹੀਨੇ ਵਪਾਰਕ ਨਿਰਯਾਤ ਘੱਟ ਹੋਇਆ ਹੈ। 

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਸੂਤਰਾਂ ਅਨੁਸਾਰ ਬ੍ਰਿਟੇਨ ਨੂੰ ਹੋਣ ਵਾਲੇ ਨਿਰਯਾਤ 'ਚ 20.6 ਫ਼ੀਸਦੀ ਦਾ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਇਹ ਵਧਕੇ 4.5 ਅਰਬ ਡਾਲਰ ਹੋ ਗਿਆ ਹੈ। ਇਸ ਦੇ ਕਾਰਨ ਵਿੱਤੀ ਸਾਲ 2023 ਦੇ ਇਸ ਸਮੇਂ ਦੌਰਾਨ ਬ੍ਰਿਟੇਨ 8ਵੇਂ ਵੱਡੇ ਨਿਰਯਾਤ ਕੇਂਦਰਾਂ 'ਤੋਂ ਉੱਪਰ ਉੱਠ ਕੇ ਭਾਰਤ ਦਾ 5ਵਾਂ ਸਭ ਤੋਂ ਵੱਡਾ ਨਿਰਯਾਤ ਕੇਂਦਰ ਬਣ ਗਿਆ ਹੈ। ਅਪ੍ਰੈਲ-ਜੂਨ ਦੇ ਮਹੀਨਿਆਂ ਦੇ ਮਿਲੇ ਅੰਕੜਿਆਂ ਅਨੁਸਾਰ ਪਤਾ ਚੱਲਦਾ ਹੈ ਕਿ ਜਹਾਜ਼ ਦਾ ਫਿਊਲ (32.4 ਕਰੋੜ ਡਾਲਰ), ਸਮਾਰਟ ਫ਼ੋਨ (29.25 ਕਰੋੜ ਡਾਲਰ) ਅਤੇ ਵਾਲ ਪੇਪਰ (14.72 ਕਰੋੜ ਡਾਲਰ) ਦੇ ਨਿਰਯਾਤ ਨੇ ਭਾਰਤ ਤੋਂ ਬ੍ਰਿਟੇਨ ਨੂੰ ਹੋਣ ਵਾਲਾ ਨਿਰਯਾਤ ਵਧਾਇਆ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਅਮਰੀਕਾ ਦੇ ਨਿਰਯਾਤ ਵਿੱਚ 12.5 ਫ਼ੀਸਦੀ ਦੀ ਗਿਰਾਵਟ ਆਈ ਹੈ, ਜਦਕਿ ਚੀਨ ਦੇ ਨਿਰਯਾਤ 'ਚ 14.9 ਫ਼ੀਸਦੀ, ਸਿੰਗਾਪੁਰ ਦੇ 13 ਫ਼ੀਸਦੀ, ਬੰਗਲਾਦੇਸ਼ ਦੇ 36.5 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਦੌਰਾਨ ਜੇਕਰ ਭਾਰਤ ਦੇ ਦਰਾਮਦ ਵਿੱਚ ਹੋਏ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਰੂਸ ਤੋਂ ਦਰਾਮਦ 'ਚ 96.3 ਫ਼ੀਸਦੀ ਅਤੇ ਸਵਿਟਜ਼ਰਲੈਂਡ ਤੋਂ 15.8 ਫ਼ੀਸਦੀ ਦਾ ਵਾਧਾ ਹੋਇਆ ਹੈ। ਰੂਸ ਤੋਂ ਸਬਸਿਡੀ ਵਾਲੇ ਤੇਲ ਦੀ ਦਰਾਮਦ 'ਚ 171 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਵਿਟਜ਼ਰਲੈਂਡ ਤੋਂ ਸੋਨੇ ਦੀ ਦਰਾਮਦ 'ਚ 30 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News