ਈਂਧਨ ਦੀ ਮੰਗ 11 ਮਹੀਨਿਆਂ ਦੇ ਉੱਚ ਪੱਧਰ ’ਤੇ

Sunday, Jan 10, 2021 - 12:44 PM (IST)

ਈਂਧਨ ਦੀ ਮੰਗ 11 ਮਹੀਨਿਆਂ ਦੇ ਉੱਚ ਪੱਧਰ ’ਤੇ

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੀ ਈਂਧਨ ਦੀ ਮੰਗ ’ਚ ਦਸੰਬਰ ’ਚ ਲਗਾਤਾਰ ਚੌਥੇ ਮਹੀਨੇ ਵਾਧਾ ਹੋਇਆ ਹੈ। ਆਰਥਿਕ ਸਰਗਰਮੀਆਂ ਮੁੜ ਸ਼ੁਰੂ ਹੋਣ ਨਾਲ ਈਂਧਨ ਦੀ ਖਪਤ ਦਸੰਬਰ ’ਚ 11 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਹਾਲਾਂਕਿ ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਹਾਲੇ 2 ਫੀਸਦੀ ਘੱਟ ਹੈ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ ਦੇ ਅਸਥਾਈ ਅੰਕੜਿਆਂ ਮੁਤਾਬਕ ਦਸੰਬਰ 2020 ’ਚ ਪੈਟਰੋਲੀਅਮ ਉਤਪਾਦਾਂ ਦੀ ਕੁਲ ਮੰਗ ਸਾਲਾਨਾ ਆਧਾਰ ’ਤੇ ਘਟ ਕੇ 1.85 ਕਰੋੜ ਟਨ ਰਹਿ ਗਈ ਹੈ। ਇਕ ਸਾਲ ਪਹਿਲਾਂ ਸਮਾਨ ਮਹੀਨੇ ’ਚ ਇਹ 1.89 ਕਰੋੜ ਟਨ ਸੀ। ਆਵਾਜਾਈ ਅਤੇ ਕਾਰੋਬਾਰੀ ਗਤੀਵਿਧੀਆਂ ਸ਼ੁਰੂ ਹੋਣ ਨਾਲ ਦਸੰਬਰ ’ਚ ਈਂਧਨ ਦੀ ਖਪਤ ਮਹੀਨਾ ਦਰ ਮਹੀਨਾ ਆਧਾਰ ’ਤੇ ਲਗਾਤਾਰ ਚੌਥੇ ਮਹੀਨੇ ਵਧੀ ਹੈ।

ਨਵੰਬਰ 2020 ’ਚ ਦੇਸ਼ ’ਚ ਈਂਧਨ ਦੀ ਖਪਤ 1.78 ਕਰੋੜ ਟਨ ਰਹੀ ਸੀ। ਪੈਟਰੋਲ ਦੀ ਖਪਤ ਸਤੰਬਰ ’ਚ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚੀ ਸੀ। ਉਥੇ ਹੀ ਡੀਜ਼ਲ ਦੀ ਖਪਤ ਅਕਤੂਬਰ ’ਚ ਆਮ ਵਾਂਗ ਹੀ ਹੋਈ ਸੀ। ਹਾਲਾਂਕਿ ਨਵੰਬਰ ’ਚ ਇਸ ਦੀ ਮੰਗ ’ਚ ਮੁੜ ਗਿਰਾਵਟ ਆਈ। ਦਸੰਬਰ ’ਚ ਵੀ ਇਸ ਦੀ ਮੰਗ ਘਟੀ ਹੈ। ਅਕਤੂਬਰ ’ਚ ਡੀਜ਼ਲ ਦੀ ਮੰਗ ਸਾਲਾਨਾ ਆਧਾਰ ’ਤੇ 7.4 ਫੀਸਦੀ ਵਧੀ ਸੀ। ਨਵੰਬਰ ’ਚ ਇਹ 6.9 ਫੀਸਦੀ ਅਤੇ ਦਸੰਬਰ ’ਚ 2.7 ਫੀਸਦੀ ਘਟ ਕੇ 71.8 ਲੱਖ ਟਨ ਰਹਿ ਗਈ। ਹਾਲਾਂਕਿ ਮਹੀਨਾ ਦਰ ਮਹੀਨਾ ਆਧਾਰ ’ਤੇ ਡੀਜ਼ਲ ਦੀ ਮੰਗ ’ਚ ਮਾਮੂਲੀ ਸੁਧਾਰ ਹੋਇਆ ਹੈ। ਨਵੰਬਰ ’ਚ ਇਹ 70.4 ਲੱਖ ਟਨ ਰਹਿ ਗਈ ਸੀ।

ਲਾਕਡਾਊਨ ਤੋਂ ਹੁਣ ਤੱਕ ਐੱਲ. ਪੀ. ਜੀ. ਦੀ ਮੰਗ ’ਚ ਕੋਈ ਕਮੀ ਨਹੀਂ
ਦਸੰਬਰ ਮਹੀਨੇ ’ਚ ਬਿਜਲੀ ਉਤਪਾਦਨ ਲਈ ਉਦਯੋਗਿਕ ਈਂਧਨ ਦੇ ਰੂਪ ’ਚ ਅਤੇ ਪੈਟਰੋਰਸਾਇਣ ਉਤਪਾਦਨ ’ਚ ਇਸਤੇਮਾਲ ਹੋਣ ਵਾਲੇ ਨਾਫਥਾ ਦੀ ਮੰਗ 2.67 ਫੀਸਦੀ ਘਟ ਕੇ 12.3 ਲੱਖ ਰਹਿ ਗਈ। ਇਸ ਦਾ ਇਸਤੇਮਾਲ ਬਿਜਲੀ ਉਤਪਾਦਨ ਲਈ ਉਦਯੋਗਿਕ ਈਂਧਨ ਦੇ ਰੂਪ ’ਚ ਅਤੇ ਪੈਟ੍ਰੋਰਸਾਇਣ ਉਤਪਾਦਨ ’ਚ ਹੁੰਦਾ ਹੈ। ਹਾਲਾਂਕਿ ਸੜਕ ਨਿਰਮਾਣ ’ਚ ਕੰਮ ਆਉਣ ਵਾਲੇ ਬਿਟੁਮਨ ਦੀ ਖਪਤ ਦਸੰਬਰ ’ਚ 20 ਫੀਸਦੀ ਵਧ ਕੇ 7,61,000 ਟਨ ’ਤੇ ਪਹੁੰਚ ਗਈ। ਐੱਲ. ਪੀ. ਜੀ. ਇਕੋ-ਇਕ ਈਂਧਨ ਹੈ, ਜਿਸ ਦੀ ਮੰਗ ਲਾਕਡਾਊਨ ’ਚ ਵੀ ਵਧੀ ਸੀ। ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਰਸੋਈ ਗੈਸ ਸਿਲੰਡਰ ਮੁਫਤ ਦਿੱਤੇ ਸਨ। ਦਸੰਬਰ ’ਚ ਐੱਲ. ਪੀ. ਜੀ. ਦੀ ਮੰਗ 7.4 ਫੀਸਦੀ ਵਧ ਕੇ 25.3 ਲੱਖ ਟਨ ’ਤੇ ਪਹੁੰਚ ਗਈ। ਜਹਾਜ਼ ਈਂਧਨ ਏ. ਟੀ. ਐੱਫ. ਦੀ ਮੰਗ ’ਚ 13.5 ਫੀਸਦੀ ਦਾ ਸੁਧਾਰ ਹੋਇਆ।


author

cherry

Content Editor

Related News