ਭਾਰਤ ’ਚ 73.2 ਅਰਬ ਅਮਰੀਕੀ ਡਾਲਰ ਦੇ 21 ਯੂਨੀਕਾਰਨ : ਰਾਜਦੂਤ ਸੰਧੂ

Wednesday, Jan 06, 2021 - 04:38 PM (IST)

ਭਾਰਤ ’ਚ 73.2 ਅਰਬ ਅਮਰੀਕੀ ਡਾਲਰ ਦੇ 21 ਯੂਨੀਕਾਰਨ : ਰਾਜਦੂਤ ਸੰਧੂ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਇਸ ਸਮੇਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਈਕੋਸਿਸਟਮ ਹੈ ਅਤੇ ਇਥੇ 73.2 ਅਰਬ ਅਮਰੀਕੀ ਡਾਲਰ ਦੇ 21 ਯੂਨੀਕਾਰਨ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ 2022 ਤੱਕ 50 ਤੋਂ ਵੱਧ ਸਟਾਰਟਅਪ ਯੂਨੀਕਾਰਨ ਕਲੱਬ ’ਚ ਸ਼ਾਮਲ ਹੋ ਸਕਦੇ ਹਨ। ਯੂਨੀਕਾਰਨ ਅਜਿਹੀਆਂ ਸਟਾਰਟਅਪ ਕੰਪਨੀਆਂ ਨੂੰ ਕਹਿੰਦੇ ਹਨ, ਜਿਨ੍ਹਾਂ ਦੀ ਕੀਮਤ ਇਕ ਅਰਬ ਡਾਲਰ ਤੋਂ ਵੱਧ ਹੁੰਦੀ ਹੈ।

ਸੰਧੂ ਨੇ ਕਿਹਾ ਕਿ ਭਾਰਤ ’ਚ ਉੱਦਮਸ਼ੀਲਤਾ ਤੇਜ਼ੀ ਨਾਲ ਵਧੀ ਹੈ। ਭਾਰਤ 2020 ’ਚ ਚੋਟੀ ਦੀਆਂ 50 ਉਭਰਦੀਆਂ ਅਰਥਵਿਵਸਥਾਵਾਂ ’ਚੋਂ ਇਕ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਈਕੋਸਿਸਟਮ ਹੈ ਅਤੇ 73.2 ਅਰਬ ਕੀਮਤ ਵਾਲੇ 21 ਯੂਨੀਕਾਰਨ ਦਾ ਘਰ ਹੈ। ਕੁਝ ਅਨੁਮਾਨਾਂ ਮੁਤਾਬਕ 2022 ਤੱਕ 50 ਤੋਂ ਜ਼ਿਆਦਾ ‘ਸੂਨੀਕਾਰਨ’ ਸਟਾਰਟਅਪ ਯੂਨੀਕਾਰਨ ਕਲੱਬ ’ਚ ਸ਼ਾਮਲ ਹੋ ਸਕਦੇ ਹਨ। ਸੂਨੀਕਾਰਨ ਅਜਿਹੇ ਸਟਾਰਟਅਪ ਨੂੰ ਕਹਿੰਦੇ ਹਨ, ਜਿਨ੍ਹਾਂ ’ਚ ਯੂਨੀਕਾਰਨ ਬਣਨ ਦੀ ਸਮਰੱਥਾ ਹੁੰਦੀ ਹੈ।

ਸੰਧੂ ਭਾਰਤੀ ਰਾਸ਼ਟਰੀ ਸਟਾਰਟਅਪ ਪੁਰਸਕਾਰ 2020 ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦਾ ਸਪੌਂਸਰ ਭਾਰਤੀ ਦੂਤਘਰ ਸੀ। ਪ੍ਰੋਗਰਾਮ ਦਾ ਆਯੋਜਨ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਅਤੇ ਅਮਰੀਕਾ-ਭਾਰਤ ਰਣਨੀਤਿਕ ਸਾਂਝੇਦਾਰੀ ਮੰਚ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸੰਧੂ ਨੇ ਕਿਹਾ ਕਿ ਇਕ ਹਾਲ ਹੀ ਦੀ ਰਿਪੋਰਟ ਮੁਤਾਬਕ ਭਾਰਤੀ ਸਟਾਰਟਅਪ ਨੇ ਇਸ ਸਾਲ ਦਸੰਬਰ ਦੇ ਅੱਧ ਤੱਕ 9.3 ਅਰਬ ਅਮਰੀਕੀ ਡਾਲਰ ਜੁਟਾਏ। 


author

cherry

Content Editor

Related News