ਪੈਟਰੋਲ ਅਤੇ ਡੀਲਜ਼ ਦੀਆਂ ਦੀ ਕੀਮਤਾਂ ''ਚ ਹੋਇਆ ਵਾਧਾ

05/16/2018 8:33:35 PM

ਨਵੀਂ ਦਿੱਲੀ— ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਤੋਂ ਅੱਗ ਲੱਗੀ ਹੈ। ਦਿੱਲੀ 'ਚ ਕੀਜੇ ਦਿਨ ਵੀ ਪੈਟਰੋਲ ਦੀਆਂ ਕੀਮਤਾਂ ਵਧੀਆਂ ਹਨ ਅਤੇ ਇਹ 75 ਰੁਪਏ ਪ੍ਰਤੀ ਲੀਟਰ ਦੇ ਪਾਰ ਚਲਿਆ ਗਿਆ ਹੈ। ਇਸ ਤੋਂ ਪਹਿਲਾਂ 20 ਦਿਨਾਂ ਦੀਆਂ ਕੀਮਤਾਂ 'ਚ ਕੋਈ ਵੀ ਬਦਲਾਇ ਨਹੀਂ ਹੋਇਆ ਸੀ।
ਕਰਨਾਟਕ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਲਜ਼ ਦੀਆਂ ਕੀਮਤਾਂ ਨੂੰ 24 ਅਪ੍ਰੈਲ 2018 ਤੋਂ ਅਗਲੇ 20 ਦਿਨਾਂ ਤਕ ਅਸਥਿਰ ਰੱਖਿਆ। ਜਾਣਕਾਰੀ ਦੇ ਲਈ ਤੁਹਾਨੂੰ ਦੱਸਦਈਏ ਕਿ 16 ਜੂਨ 2017 ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਸੰਸ਼ੋਧਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰੀ ਤੇਲ ਮਾਰਕਿੰਟ ਕੰਪਨੀਆਂ ਤੇਲ ਦੀਆਂ ਕੀਮਤਾਂ 'ਚ ਮਹੀਨੇ 'ਚ ਦੋ ਵਾਰ ਸਮੀਖਿਆ ਕਰਦੀਆਂ ਸਨ।
ਅੱਜ ਪ੍ਰਮੁੱਖ ਮੈਟਰੋ ਸ਼ਹਿਰਾਂ 'ਚ ਪੈਟਰੋਲ ਦੇ ਭਾਅ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 75.10 ਰੁਪਏ ਪ੍ਰਤੀ ਲੀਟਰ ਹੈ। ਬੀਤੇ ਤਿੰਨ ਦਿਨ 'ਚ ਪੈਟਰੋਲ ਦੀਆਂ ਕੀਮਤਾਂ 0.47 ਪੈਸੇ ਵਧ ਚੁੱਕੀ ਹੈ।
21ਵੇਂ ਦਿਨ ਬਦਲੇ ਸਨ ਪੈਟਰੋਲ ਦੀ ਕੀਮਤ
ਜੇਕਰ ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ 20 ਦਿਨ ਪੈਟਰੋਲ ਦੀਆਂ ਕੀਮਤਾਂ ਦੇਸ਼ ਭਰ ਅਸਥਿਰ ਰਹੀ। 24 ਅਪ੍ਰੈਲ 2018 ਨੂੰ ਦਿੱਲੀ 'ਚ ਪੈਟਰੋਲ ਦੇ ਕੀਮਤ 74 ਰੁਪਏ 63 ਪੈਸੇ ਲੀਟਰ ਸੀ। ਇਹ ਕੀਮਤ 13 ਮਈ 2018 ਤਕ ਬਰਕਰਾਰ ਰਹੀ। ਪੈਟਰੋਲ ਦੀਆਂ ਕੀਮਤਾਂ 'ਚ 21ਵੇਂ ਦਿਨ ਯਾਨੀ ਤਿੰਨ ਹਫਤੇ ਬਾਅਦ ਅਸਥਿਰ ਹੋਇਆ। ਪੈਟਰੋਲ ਦੀਆਂ ਕੀਮਤਾਂ 'ਚ 21ਵੇਂ ਦਿਨ ਯਾਨੀ ਤਿੰਨ ਹਫਤੇ ਬਾਅਦ ਅਸਥਿਰ ਹੋਇਆ।
ਪ੍ਰਮੁੱਖ ਮੈਟਰੋ ਸ਼ਹਿਰਾਂ 'ਚ ਡੀਜ਼ਲ ਦੀ ਕੀਮਤ
ਅੱਜ ਰਾਜਧਾਨੀ ਦਿੱਲੀ 'ਚ ਡੀਜ਼ਲ ਦੀ ਕੀਮਤ 66.57 ਰੁਪਏ ਪ੍ਰਤੀ ਲੀਟਰ ਹੈ। ਇਸੇ ਦੇ ਨਾਲ ਹੀ ਮੁੰਬਈ 'ਚ ਡੀਜ਼ਲ 70.88 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਬੀਤੇ ਤਿੰਨ ਦਿਨ 'ਚ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ 'ਚ 0.64 ਪੈਸੇ ਦਾ ਦਾ ਵਾਧਾ ਹੋ ਚੁੱਕਾ ਹੈ।


Related News