ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਵਧਿਆ

Sunday, Jul 16, 2017 - 04:46 PM (IST)

ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਵਧਿਆ

ਨਵੀਂ ਦਿੱਲੀ— ਸੈਂਸੇਕਸ ਦੀਆਂ 10 'ਚੋਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਬੀਤੇ ਹਫਤੇ 67,754.53. ਕਰੋੜ ਰੁਪਏ ਦਾ ਇਜਾਫਾ ਹੋਇਆ। ਸਭ ਤੋਂ ਜ਼ਿਆਦਾ ਲਾਭ 'ਚ ਰਿਲਾਇੰਸ ਇੰਡਸਟ੍ਰੀਜ਼ ਅਤੇ ਟਾਟਾ ਕੰਸਲਟੇਂਸੀ ਸਰਵਿਸਜ (ਟੀ.ਸੀ.ਐੱਮ) ਰਹੀ। ਦੱਸ  ਕੰਪਨੀਆਂ 'ਚ ਸਿਰਫ ਤੇਲ ਐਂਡ ਕੁਦਰਤੀ ਗੈਸ ਨਿਗਮ ( ਓ. ਐੱਨ.ਜੀ.ਸੀ.) ਅਜਿਹੀ ਕੰਪਨੀ ਰਹੀ। ਜਿਸਦੇ ਬਾਜ਼ਾਰ ਪੂੰਜੀਕਰਣ 'ਚ ਹਫਤੇ ਦੇ ਦੌਰਾਨ ਗਿਰਾਵਟ ਆਈ ਉੱਥੇ ਐੱਚ.ਡੀ.ਐੱਫ.ਸੀ.ਬੈਂਕ, ਆਈ.ਟੀ.ਸੀ.. ਐੱਚ.ਡੀ.ਐੱਫ.ਸੀ, ਐੈੱਸ.ਬੀ.ਆਈ. ਹਿੰਦੂਸਤਾਨ ਯੂਨੀਲੀਵਰ, ਮਾਰੂਤੀ ਸੁਜ਼ੂਕੀ ਅਤੇ ਇਨਫੋਸਿਸ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਹੋਇਆ। ਹਫਤੇ 'ਚ ਰਿਲਾਇੰਸ ਇੰਡਸਟ੍ਰਰੀ ਦੀ ਬਾਜ਼ਾਰ ਹੈਸ਼ਿਅਤ 13,113,65 ਕਰੋੜ ਰੁਪਏ ਵੱਧ ਕੇ 4,97.857.07. ਕਰੋੜ ਰੁਪਏ 'ਤੇ ਪਹੁੰਚ ਗਈ।
ਟੀ.ਸੀ.ਐੱਸ.ਦਾ ਬਾਜ਼ਾਰ ਪੂੰਜੀਕਰਣ 12,749.16 ਕਰੋੜ ਰੁਪਏ ਵੱਧ ਕੇ 4,59,199,31 ਕਰੋੜ ਰੁਪਏ ਅਤੇ ਐੱਸ.ਬੀ.ਆਈ.ਦਾ 9,840.54 ਕਰੋੜ ਰੁਪਏ ਵੱਧ ਕੇ 2,51,710.59 ਕਰੋੜ ਰੁਪਏ 'ਤੇ ਪਹੁੰਚ ਗਿਆ। ਹਿੰਦੁਸਤਾਨ ਯੂਨਿਲੀਵਰ ਦੀ ਬਾਜ਼ਾਰ ਹੈਸਿਅਤ 9,079,93 ਕਰੋੜ ਰੁਪਏ ਵੱਧ ਕੇ 2,46,684.02 ਕਰੋੜ ਰੁਪਏ ਅਤੇ ਇੰਫੋਸਿਸ ਦੀ 8,280.49 ਕਰੋੜ ਰੁਪਏ ਵੱਧ ਕੇ 2,23,274.51 ਕਰੋੜ ਰੁਪਏ 'ਤੇ ਪਹੁੰਚ ਗਈ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 4,028.13 ਕਰੋੜ ਰੁਪਏ ਦੇ ਵਾਧੇ ਨਾਲ 4,32,669.79 ਕਰੋੜ ਰੁਪਏ ਅਤੇ ਮਾਰੂਤੀ ਦਾ 3,853.03 ਕਰੋੜ ਰੁਪਏ ਦੇ ਵਾਧੇ ਨਾਲ 2,28,275.86 ਕਰੋੜ ਰੁਪਏ ਰਿਹਾ।
ਆਈ.ਟੀ.ਸੀ. ਦੇ ਬਾਜ਼ਾਰ ਮੁਲਾਂਕਣ 'ਚ 3,767.17 ਕਰੋੜ ਰੁਪਏ ਵੱਧ ਕੇ 4,09,771.01 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ ਦਾ 3,042.43 ਕਰੋੜ ਰੁਪਏ ਦੇ ਵਾਧੇ ਨਾਲ 2,62,556.65 ਕਰੋੜ ਰੁਪਏ ਰਿਹਾ। ਹਾਲਾਂਕਿ ਹਫਤੇ ਦੌਰਾਨ ਓ.ਐੱਨ.ਜੀ.ਸੀ. ਦਾ ਬਾਜ਼ਾਰ ਪੂੰਜੀਕਰਣ 1,411.66 ਕਰੋੜ ਰੁਪਏ ਘਟਾ ਕੇ 2,03,470.94 ਕਰੋੜ ਰੁਪਏ ਰਿਹਾ ਗਿਆ।


Related News