ਕੋਰੋਨਾ ਦੇ ਬਾਵਜੂਦ ਖਾਣ ਵਾਲੇ ਪਦਾਰਥਾਂ ਦੀ ਬਰਾਮਦ ’ਚ ਵਾਧਾ

Sunday, Jan 16, 2022 - 09:44 AM (IST)

ਨਵੀਂ ਦਿੱਲੀ–ਪ੍ਰੋਸੈਸਡ ਫੂਡ ਐਂਡ ਬੇਵਰੇਜ ਦੀ ਕੌਮਾਂਤਰੀ ਪ੍ਰਦਰਸ਼ਨੀ ਇੰਡਸ ਫੂਡ ਆਪਣੇ ਟੀਚੇ ’ਚ ਸਫਲ ਹੋਣ ਲੱਗੀ ਹੈ। ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਅਪ੍ਰੈਲ ਤੋਂ ਦਸੰਬਰ ਦਰਮਿਆਨ ਇਕ ਸਾਲ ਪਹਿਲਾਂ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਐਗਰੀ ਐਂਡ ਪ੍ਰੋਸੈਸਡ ਫੂਡ ਦੀ ਬਰਾਮਦ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਪਿਛਲੇ 2 ਸਾਲ ਕੋਰੋਨਾ ਦੇ ਸਾਏ ਹੇਠ ਕੱਟੇ ਹਨ।

PunjabKesari

ਪ੍ਰੋਸੈਸਡ ਫੂਡ ਦੀ ਬਰਾਮਦ ਨੂੰ ਬੜ੍ਹਾਵਾ ਦੇਣ ਵਾਲਾ ਸੰਗਠਨ ਟ੍ਰੇਡ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਟੀ. ਪੀ. ਸੀ. ਐੱਲ.) ਦੀ ਐੱਫ. ਐਂਡ ਬੀ. ਕਮੇਟੀ ਦੇ ਪ੍ਰਧਾਨ ਵਿਵੇਕ ਅੱਗਰਵਾਲ ਵੀ ਮੰਨਦੇ ਹਨ ਕਿ ਪਿਛਲਾ ਸਾਲ ਕਾਫੀ ਔਖਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਿਕ ਸਾਰੇ ਔਖੇ ਦੌਰ ’ਚੋਂ ਲੰਘ ਰਹੇ ਹਨ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਤਮਾਮ ਚੁਣੌਤੀਆਂ ਦੇ ਬਾਵਜੂਦ ਸਾਡਾ ਉਦਯੋਗ ਮੈਦਾਨ ’ਚ ਡਟਿਆ ਹੈ ਅਤੇ ਪਹਿਲਾਂ ਤੋਂ ਵੱਧ ਮਜ਼ਬੂਤੀ ਨਾਲ ਖੜ੍ਹਾ ਹੈ। ਭਾਰਤ ਨੇ ਐਗਰੀ ਐਂਡ ਪ੍ਰੋਸੈਸਡ ਫੂਡ ਪ੍ਰੋਡਕਟ ਦੀ ਬਰਾਮਦ ’ਚ ਅਪ੍ਰੈਲ-ਦਸੰਬਰ 2021-22 ਦੌਰਾਨ 2020-21 ਦੀ ਇਸੇ ਮਿਆਦ ਤੋਂ 20 ਫੀਸਦੀ ਵਾਧਾ ਦਰਜ ਕੀਤਾ ਹੈ।

PunjabKesari
ਹਾਲ ਹੀ ’ਚ ਮਿਲੇ ਹਨ ਕਰੀਬ 1 ਬਿਲੀਅਨ ਡਾਲਰ ਦੇ ਆਰਡਰ
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫਤੇ ਗ੍ਰੇਟਰ ਨੋਇਡਾ ’ਚ ਹੋਏ 5ਵੇਂ ਇੰਡਸ ਫੂਡ ਐਗਜ਼ੀਬਿਸ਼ਨ ’ਚ ਕਰੀਬ 1 ਬਿਲੀਅਨ ਡਾਲਰ ਦਾ ਆਰਡਰ ਮਿਲਿਆ ਹੈ। ਇਹ ਸਾਰੇ ਆਰਡਰ ਪ੍ਰੋਸੈਸਡ ਫੂਡ ਅਤੇ ਬੇਵਰੇਜ ਸੈਗਮੈਂਟ ’ਚ ਹੀ ਹਨ। ਇਹ ਅੰਕੜਾ ਹੋਰ ਵਧਦਾ ਪਰ ਜਦੋਂ ਇਸ ਦਾ ਆਯੋਜਨ ਹੋਇਆ ਸੀ, ਉਸ ਸਮੇਂ ਦਿੱਲੀ-ਐੱਨ. ਸੀ. ਆਰ. ’ਚ ਕੋਰੋਨਾ ਦੇ ਅੰਕੜੇ ਤੇਜ਼ੀ ਨਾਲ ਵਧ ਰਹੇ ਹਨ। ਇਸ ਕਾਰਨ ਦਿੱਲੀ ’ਚ ਸਖਤੀ ਵਧ ਗਈ ਸੀ। ਇਸੇ ਕਾਰਨ ਯੂਨਾਈਟਿਡ ਕਿੰਗਡਮ, ਯੂਰਪ, ਅਮਰੀਕਾ ਆਦਿ ਤੋਂ ਅਹਿਮ ਖਰੀਦਦਾਰ ਆ ਹੀ ਨਹੀਂ ਸਕੇ ਸਨ।


Aarti dhillon

Content Editor

Related News