ਕੋਰੋਨਾ ਦੀ ਦਵਾਈ ਲਈ ਨਵੀਂ ਉਮੀਦ, BioNTech ਅਤੇ Pfizer ਦੀ ਦਵਾਈ ਚੌਥੇ ਪੜਾਅ 'ਚ ਪਹੁੰਚੀ

07/14/2020 7:07:43 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀਆਂ ਦੋ ਪ੍ਰਯੋਗਾਤਮਕ ਦਵਾਈਆਂ ਨੂੰ ਅਮਰੀਕੀ ਫੂਡ ਐਂਡ ਡਰੱਗ ਰੈਗੂਲੇਟਰ (ਯੂਐਸਐਫਡੀਏ) ਨੇ 'ਫਾਸਟ ਟਰੈਕ' ਦਾ ਦਰਜਾ ਦਿੱਤਾ ਗਿਆ ਹੈ। ਇਸ ਦਵਾਈ(ਕੋਰੋਨਾਵਾਇਰਸ ਵੈਕਸੀਨ) ਨੂੰ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਵਿਚੋਂ ਇਕ ਜਰਮਨ ਬਾਇਓਟੈਕ ਫਰਮ(BioNTech) ਹੈ ਅਤੇ ਦੂਜੀ ਹੈ ਯੂਐਸ ਫਾਰਮਾ ਫਰਮ (ਫਾਈਜ਼ਰ/Pfizer)। ਇਹ ਦੋਵੇਂ ਟੀਕਿਆਂ ਦੇ ਨਾਂ ਬੀਐਨਟੀ 162ਬੀ1(BNT 162B1) ਅਤੇ ਬੀਐਨਟੀ162ਬੀ2(BNT162B1) ਰੱਖੇ ਗਏ ਹਨ, ਜਿਹੜੇ ਕਿ ਸਭ ਤੋਂ ਐਡਵਾਂਸ ਯਾਨੀ ਕਿ ਚੌਥੇ ਪੜਾਅ ਵਿਚ ਹਨ। ਕੰਪਨੀਆਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਵਾਈਆਂ ਦਾ ਟ੍ਰਾਇਲ ਅਮਰੀਕਾ ਅਤੇ ਜਰਮਨੀ ਵਿਚ ਚੱਲ ਰਿਹਾ ਹੈ।

ਫਾਸਟ ਟਰੈਕ ਦਾ ਦਰਜਾ ਦੇਣ ਦਾ ਕੀ ਅਰਥ ਹੈ?

ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਲੋਂ ਫਾਸਟ ਟਰੈਕ ਦਾ ਦਰਜਾ ਦੇਣ ਦਾ ਮਤਲਬ ਹੈ ਕਿ ਨਵੀਂਆਂ ਦਵਾਈਆਂ ਅਤੇ ਟੀਕਿਆਂ ਲਈ ਸਮੀਖਿਆ ਪ੍ਰਕਿਰਿਆ ਪਹਿਲਾਂ ਨਾਲੋਂ ਤੇਜ਼ ਕਰ ਦਿੱਤੀ ਜਾਏਗੀ। ਇਹ ਸਿਰਫ ਉਨ੍ਹਾਂ ਦਵਾਈਆਂ ਅਤੇ ਟੀਕਿਆਂ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਸੰਭਾਵੀਂ ਤੌਰ 'ਤੇ ਸੁਧਾਰ ਕਰਨ ਦੀ ਸੰਭਾਵਨਾ ਦਿਖਾਈ ਦਿੰਦੀ ਹੈ।

ਅਮਰੀਕੀ ਡਰੱਗ ਰੈਗੂਲੇਟਰ ਦੇ ਇਸ ਫੈਸਲੇ ਤੋਂ ਬਾਅਦ ਫਾਈਜ਼ਰ ਦੇ ਸ਼ੇਅਰਾਂ ਵਿਚ 2 ਪ੍ਰਤੀਸ਼ਤ(ਫਾਈਜ਼ਰ ਸ਼ੇਅਰ ਪ੍ਰਾਈਜ਼ ਐਨਐਸਈ) 'ਚ ਵਾਧਾ ਹੋਇਆ ਹੈ। ਜਦੋਂ ਕਿ ਬਾਇਓਨਟੈਕ ਨੇ ਯੂ.ਐਸ. ਸਟਾਕ ਮਾਰਕੀਟ ਵਿਚ ਸੂਚੀਬੱਧ ਕੰਪਨੀ ਅਤੇ ਇਸ ਕੰਪਨੀ ਦੇ ਸ਼ੇਅਰਾਂ ਵਿਚ ਵੀ 6 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਸਸਤੀ ਹੋਈ ਕੋਰੋਨਾ ਦੇ ਇਲਾਜ 'ਚ ਕਾਰਗਰ ਦਵਾਈ, 25 ਫ਼ੀਸਦੀ ਤੋਂ ਜ਼ਿਆਦਾ ਘਟੀ ਕੀਮਤ

ਇਸ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀਆਂ ਨੇ ਦੱਸਿਆ ਸੀ ਕਿ ਬੀਐਨਟੀ 162ਬੀ1 ਨੇ ਸ਼ੁਰੂਆਤੀ ਮਨੁੱਖੀ ਟ੍ਰਾਇਲ ਵਿਚ ਬਿਹਤਰ ਨਤੀਜਾ ਦਿੱਤਾ ਹੈ ਅਤੇ ਇਸ ਨਾਲ ਨੁਕਸਾਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕੰਪਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਕੜਿਆਂ ਤੋਂ ਲਗਾਦ ਹੈ ਕਿ ਜੁਲਾਈ ਵਿਚ ਇਹ ਦਵਾਈ ਜਾਰੀ ਕਰ ਦਿੱਤੀ ਜਾਏਗੀ।

ਸਾਲ ਦੇ ਅੰਤ ਤੱਕ 10 ਕਰੋੜ ਡੋਜ਼ ਤਿਆਰ ਕਰਨ ਦਾ ਟੀਚਾ

ਕੰਪਨੀ ਨੇ ਕਿਹਾ ਕਿ ਜੇਕਰ ਮੌਜੂਦਾ ਅਧਿਐਨ ਪੂਰਾ ਹੋ ਜਾਂਦਾ ਹੈ ਅਤੇ ਦਵਾਈ ਨੂੰ ਲਗਾਤਾਰ ਲਾਜ਼ਮੀ ਪ੍ਰਵਾਨਗੀ ਮਿਲਦੀ ਰਹਿੰਦੀ ਹੈ, ਤਾਂ ਇਸ ਸਾਲ ਦੇ ਅੰਤ ਤੱਕ 10 ਕਰੋੜ ਖੁਰਾਕਾਂ ਤਿਆਰ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਬੈਂਕ ਅਤੇ ਡਾਕਘਰ ਲਈ ਨਵੀਂ ਸਹੂਲਤ, ਵੱਡੀ ਰਕਮ ਕਢਵਾਉਣ 'ਤੇ ਲੱਗੇਗਾ ਵਧੇਰੇ ਟੈਕਸ

ਕੰਪਨੀ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਲਗਭਗ 30,000 ਲੋਕਾਂ 'ਤੇ ਟ੍ਰਾਇਲ ਸ਼ੁਰੂ ਕਰਨ ਦੀ ਟੀਚਾ ਹੈ। ਹਾਲਾਂਕਿ ਇਸ ਲਈ ਪਹਿਲੀ ਸ਼ਰਤ ਰੈਗੂਲੇਟਰੀ ਮਨਜ਼ੂਰੀ ਹੋਵੇਗੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਨਿੱਜੀ ਹਸਪਤਾਲਾਂ 'ਚ ਵੀ ਸਸਤਾ ਹੋਵੇਗਾ 'ਕੋਰੋਨਾ' ਦਾ ਇਲਾਜ


Harinder Kaur

Content Editor

Related News