ਤਿਉਹਾਰੀ ਸੀਜ਼ਨ ''ਚ ਸੈਮਸੰਗ ਦੇ ਉਤਪਾਵਾਂ ਦੀ ਗਾਹਕਾਂ ''ਚ ਵਧੀ ਮੰਗ
Friday, Oct 30, 2020 - 03:50 PM (IST)
ਨਵੀਂ ਦਿੱਲੀ: ਸਮਾਰਟਫੋਨ ਅਤੇ ਇਲੈਕ੍ਰੋਨਿਕ ਉਤਪਾਦ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਕਿਹਾ ਕਿ ਉਪਭੋਗਤਾਵਾਂ ਦੇ ਜ਼ਬਰਦਸਤ ਰੁਝਾਣ ਨਾਲ ਇਸ ਤਿਉਹਾਰੀ ਸੀਜ਼ਨ ਦੇ ਪਹਿਲੇ ਵੀਹ ਦਿਨਾਂ ਦੇ ਦੌਰਾਨ ਉਸ ਦੇ ਕੰਜ਼ਿਊਮਰ ਇਲੈਕਟ੍ਰੋਨਿਕਸ ਕਾਰੋਬਾਰ 'ਚ 19 ਫੀਸਦੀ ਦੀ ਤੇਜ਼ੀ ਆਈ ਹੈ। ਕੰਪਨੀ ਨੇ ਅੱਜ ਦੱਸਿਆ ਕਿ ਦਿੱਲੀ-ਐੱਨ.ਸੀ.ਆਰ. ਦੇ ਉਪਭੋਕਤਾ ਇਸ ਤਿਉਹਾਰੀ ਸੀਜ਼ਨ 'ਚ ਆਪਣੇ ਘਰਾਂ 'ਚ ਆਧੁਨਿਕਤਮ ਤਕਨਾਲੋਜ਼ੀ ਨਾਲ ਬਿਹਤਰ ਰੂਪ ਦੇਣ ਲਈ ਵੱਡੀ ਸਕ੍ਰੀਨ ਵਾਲੇ ਸੈਮਸੰਗ ਸਮਾਰਟ ਟੀ.ਵੀ. ਅਤੇ ਜ਼ਿਆਦਾ ਸਮਰੱਥਾ ਵਾਲੀਆਂ ਸੈਮਸੰਗ ਵਾਸ਼ਿੰਗ ਮਸ਼ੀਨਾਂ ਅਤੇ ਰੈਫਰੀਜ਼ੇਟਰਾਂ ਦਾ ਰੁਖ ਕਰ ਰਹੇ ਹਨ।
ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ
ਕੰਪਨੀ ਦਾ ਦਾਅਵਾ ਹੈ ਕਿ ਗਾਹਕਾਂ ਦੇ ਇਸ ਰੁਝਾਣ ਨਾਲ ਸੈਮਸੰਗ ਨੇ ਦਿੱਲੀ-ਐੱਨ.ਸੀ.ਆਰ. 'ਚ ਆਪਣੀ ਸੰਪੂਰਨ ਟੀ.ਵੀ. ਸ਼੍ਰੇਣੀ 'ਚ 19 ਫੀਸਦੀ ਦਾ ਉਤਸ਼ਾਹਜਨਕ ਵਾਧਾ ਦਰਜ ਕੀਤਾ ਹੈ, ਜਿਸ 'ਚ 55 ਇੰਚ ਅਤੇ ਉਸ ਤੋਂ ਜ਼ਿਆਦਾ ਦੀਆਂ ਸ਼੍ਰੇਣੀਆਂ 'ਚ ਵਿਕਰੀ 34 ਫੀਸਦੀ ਵਧੀ ਹੈ। ਉਪਭੋਕਤਾਵਾਂ ਦੀਆਂ ਬਦਲਦੀਆਂ ਜ਼ਰੂਰਕਾਂ ਨੂੰ ਪੂਰਾ ਕਰਨ ਕਰਕੇ ਸੈਮਸੰਗ ਦੀ ਯੂ.ਐੱਸ.ਡੀ. ਅਤੇ ਕਿਊ.ਐੱਲ.ਈ.ਡੀ. ਸਮਾਰਟਰ ਟੀ.ਵੀ. ਸ਼੍ਰੇਣੀਆਂ 'ਚ ਲੜੀਵਾਰ 37 ਫੀਸਦੀ ਅਤੇ 24 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:178 ਰੁਪਏ ਦਾ ਬਰਗਰ ਪਿਆ 21 ਹਜ਼ਾਰ 'ਚ, ਜਾਣੋ ਕੀ ਹੈ ਮਾਮਲਾ
ਅਜਿਹੇ ਸਮੇਂ 'ਚ ਹੁਣ ਉਪਭੋਕਤਾ ਘਰਾਂ 'ਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰ ਰਹੇ ਅਤੇ ਜ਼ਿਆਦਾ ਤੋਂ ਜ਼ਿਆਦਾ ਖਾਣ ਦਾ ਸਟਾਕ ਘਰ 'ਚ ਹੀ ਰੱਖਣ 'ਤੇ ਜ਼ੋਰ ਦੇ ਰਹੇ ਹਨ, ਤਦ ਵੱਡੀ ਸਮਰੱਥਾ ਵਾਲੇ ਸੈਮਸੰਗ ਦੇ ਰੈਫਰੀਜ਼ੇਟਰਾਂ ਦੀ ਮੰਗ 'ਚ ਵਾਧਾ ਦੇਖਿਆ ਜਾ ਰਿਹਾ ਹੈ। ਵੱਡੀ ਸਮਰੱਥਾ ਵਾਲੀ ਸਾਈਡ-ਬਾਈ-ਸਾਈਡ ਰੈਫਰੀਜ਼ੇਟਰ ਸ਼੍ਰੇਣੀ 'ਚ ਕੁੱਲ ਮਿਲਾ ਕੇ 67 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੈਮਸੰਗ ਦੀ ਫੁਲ ਆਟੋਮੈਟਿਕ ਫਰੰਟ ਲੋਡ ਅਤੇ ਫੁਲ ਆਟੋਮੈਟਿਕ ਟਾਪ ਲੋਡ ਵਾਸ਼ਿੰਗ ਮਸ਼ੀਨਾਂ 'ਚ ਲੜੀਵਾਰ 53 ਫੀਸਦੀ ਅਤੇ 43 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ, ਜਦ ਕਿ ਅੱਠ ਕਿਲੋ ਅਤੇ ਉਸ ਤੋਂ ਉੱਪਰ ਦੀ ਕੁੱਲ ਆਟੋਮੈਟਿਕ ਫਰੰਟ ਲੋਡ ਵਾਸ਼ਿੰਗ ਮਸ਼ੀਨ 'ਚ 243 ਫੀਸਦੀ ਦਾ ਵਾਧਾ ਹੋਇਆ ਹੈ।