FD ਨਹੀਂ IPO ’ਤੇ ਵਧਿਆ ਭਰੋਸਾ, ਬੈਂਕ ਖ਼ਾਤਿਆਂ ਦੇ ਡਿਪਾਜ਼ਿਟ ’ਚ 24 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ
Sunday, Dec 05, 2021 - 05:45 PM (IST)
ਨਵੀਂ ਦਿੱਲੀ (ਇੰਟ.) – ਆਮ ਤੌਰ ’ਤੇ ਫਿਕਸਡ ਡਿਪਾਜ਼ਿਟ ਯਾਨੀ ਐੱਫ. ਡੀ. ਨੂੰ ਇਕ ਸੁਰੱਖਿਅਤ ਅਤੇ ਫਾਇਦੇ ਦਾ ਨਿਵੇਸ਼ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਬੀਤੇ ਕੁੱਝ ਸਾਲ ’ਚ ਵਿਆਜ ਦਰ ਘੱਟ ਮਿਲਣ ਕਾਰਨ ਐੱਫ. ਡੀ. ਨੂੰ ਲੈ ਕੇ ਆਕਰਸ਼ਣ ਕੁੱਝ ਘੱਟ ਹੋਇਆ ਹੈ। ਉੱਥੇ ਹੀ ਨਿਵੇਸ਼ਕ ਹੁਣ ਐੱਫ. ਡੀ. ਦੇ ਬਦਲ ਦੇ ਤੌਰ ’ਤੇ ਆਈ. ਪੀ. ਓ. ਨੂੰ ਦੇਖ ਰਹੇ ਹਨ। ਭਾਰਤੀ ਸਟੇਟ ਬੈਂਕ ਦੀ ਇਕ ਖੋਜ ਰਿਪੋਰਟ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ: ATM ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਕੀ ਹੈ ਐੱਸ. ਬੀ. ਆਈ. ਰਿਪੋਰਟ ’ਚ
ਰਿਪੋਰਟ ਮੁਤਾਬਕ ਦੀਵਾਲੀ ਤੋਂ ਬਾਅਦ ਬੈਂਕਾਂ ਦੀ ਜਮ੍ਹਾ ਰਾਸ਼ੀ ਯਾਨੀ ਡਿਪਾਜ਼ਿਟ ’ਚ 2.7 ਲੱਖ ਕਰੋੜ ਦੀ ਵੱਡੀ ਗਿਰਾਵਟ ਆਈ ਹੈ। ਐੱਸ. ਬੀ. ਆਈ. ਰਿਸਰਚ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 5-19 ਨਵੰਬਰ ਦਰਮਿਆਨ ਜਮ੍ਹਾ ਰਾਸ਼ੀ ’ਚ ਇੰਨੀ ਵੱਡੀ ਗਿਰਾਵਟ 1997 ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਸ ਪੰਦਰਵਾੜੇ ’ਚ 24 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 5-19 ਨਵੰਬਰ ਦੀ ਉਹ ਮਿਆਦ ਸੀ, ਜਿਸ ਦੌਰਾਨ ਪੇਅ. ਟੀ. ਐੱਮ., ਲੇਟੈਂਟ ਵਿਊ, ਟਾਰਸਨ, ਸਫਾਇਰ ਅਤੇ ਸਿਗਾਚੀ ਵਰਗੀਆਂ ਕੰਪਨੀਆਂ ਦੇ ਆਈ. ਪੀ. ਓ. ਲਾਂਚ ਹੋਏ ਸਨ। ਪੇਅ. ਟੀ. ਐੱਮ. ਦੇ ਆਈ. ਪੀ. ਓ. ਨੇ ਨਿਵੇਸ਼ਕਾਂ ਨੂੰ ਵੱਡਾ ਝਟਕਾ ਦਿੱਤਾ। ਹਾਲਾਂਕਿ ਲੇਟੈਂਟ ਵਿਊ ਤੇ ਸਿਗਾਚੀ ਸਮੇਤ ਜ਼ਿਆਦਾਤਰ ਆਈ. ਪੀ. ਓ. ਨੇ ਨਿਵੇਸ਼ਕਾਂ ਨੂੰ ਮਾਲਾਮਾਲ ਵੀ ਕੀਤਾ।
ਇਹ ਵੀ ਪੜ੍ਹੋ : ਪੈਪਸੀਕੋ ਇੰਡੀਆ ਨੂੰ ਝਟਕਾ, ਆਲੂਆਂ ਦੀ ਇਕ ਕਿਸਮ ਉਗਾਉਣ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਆਇਆ ਫ਼ੈਸਲਾ
ਦੀਵਾਲੀ ਤੋਂ ਪਹਿਲਾਂ ਡਿਪਾਜ਼ਿਟ ਵੀ ਜ਼ਬਰਦਸਤ
ਹਾਲਾਂਕਿ ਦੁਸ਼ਹਿਰੇ ਤੋਂ ਬਾਅਦ ਅਤੇ ਦੀਵਾਲੀ ਤੋਂ ਪਹਿਲਾਂ ਡਿਪਾਜ਼ਿਟ ਦੇ ਅੰਕੜਿਆਂ ਨੇ ਵੀ ਹੈਰਾਨ ਕੀਤਾ ਹੈ। 5 ਨਵੰਬਰ 2021 ਨੂੰ ਖਤਮ ਹੋਏ ਪੰਦਰਵਾੜੇ ’ਚ ਬੈਂਕਾਂ ’ਚ ਜਮ੍ਹਾ ਰਾਸ਼ੀ ’ਚ 3.3 ਲੱਖ ਕਰੋੜ ਰੁਪਏ ਦਾ ਭਾਰੀ ਵਾਧਾ ਹੋਇਆ ਹੈ। 3.3 ਲੱਖ ਕਰੋੜ ਰੁਪਏ ਦਾ ਵਾਧਾ ਪਿਛਲੇ 24 ਸਾਲਾਂ ’ਚ ਪੰਜਵੀਂ ਵਾਰ ਹੋਇਆ ਸਭ ਤੋਂ ਜ਼ਿਆਦਾ ਵਾਧਾ ਹੈ। ਤੁਹਾਨੂੰ ਦੱਸ ਦਈਏ ਕਿ 25 ਨਵੰਬਰ 2016 ਨੂੰ ਖਤਮ ਹੋਏ ਪੰਦਰਵਾੜੇ ’ਚ ਨੋਟਬੰਦੀ ਤੋਂ ਬਾਅਦ 4.16 ਲੱਖ ਕਰੋੜ ਰੁਪਏ ਜਮ੍ਹਾ ਕੀਤੇ ਗਏ ਸਨ।
ਇਸ ਤੋਂ ਇਲਾਵਾ 26 ਸਤੰਬਰ 2016 ਨੂੰ ਖਤਮ ਹੋਏ ਪੰਦਰਵਾੜੇ ’ਚ 3.55 ਲੱਖ ਕਰੋੜ ਰੁਪਏ, 29 ਮਾਰਚ 2019 ਨੂੰ ਖਤਮ ਹੋਏ ਪੰਦਰਵਾੜੇ ’ਚ 3.46 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਸੀ ਜਦ ਕਿ ਇਕ ਅਪ੍ਰੈਲ 2016 ਨੂੰ ਖਤਮ ਹੋਏ ਪੰਦਰਵਾੜੇ ’ਚ 3.41 ਲੱਖ ਕਰੋੜ ਰੁਪਏ ਪਾਏ ਗਏ ਸਨ।
ਇਹ ਵੀ ਪੜ੍ਹੋ : ਇੱਕ ਝਟਕੇ 'ਚ ਘਟੀ ਟਾਪ ਅਰਬਪਤੀਆਂ ਦੀ ਦੌਲਤ , ਏਲਨ ਮਸਕ ਨੂੰ 15 ਅਰਬ ਡਾਲਰ ਦਾ ਘਾਟਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।