LIC ਦੇ ਸ਼ੇਅਰਾਂ ’ਚ ਆਇਆ ਜ਼ਬਰਦਸਤ ਉਛਾਲ, ਬਣੀ ਦੇਸ਼ ਦੀ 5ਵੀਂ ਸਭ ਤੋਂ ਕੀਮਤੀ ਕੰਪਨੀ

02/09/2024 10:16:47 AM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਸ਼ੇਅਰਾਂ ’ਚ ਵੀਰਵਾਰ ਨੂੰ 6 ਫ਼ੀਸਦੀ ਤੋਂ ਜ਼ਿਆਦਾ ਦਾ ਉਛਾਲ ਆਉਣ ਤੋਂ ਬਾਅਦ ਇਸ ਦਾ ਬਾਜ਼ਾਰ ਮੁਲਾਂਕਣ 6.99 ਲੱਖ ਕਰੋੜ ਰੁਪਏ ਹੋ ਗਿਆ ਅਤੇ ਦੇਸ਼ ਦੀ 5ਵੀਂ ਸਭ ਤੋਂ ਕੀਮਤੀ ਕੰਪਨੀ ਬਣ ਗਈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦਾ ਸ਼ੇਅਰ ਬੀ. ਐੱਸ. ਈ. ’ਤੇ 5.86 ਫ਼ੀਸਦੀ ਚੜ੍ਹ ਕੇ 1,106.25 ਰੁਪਏ ਦੇ ਭਾਅ ’ਤੇ ਬੰਦ ਹੋਇਆ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਕਾਰੋਬਾਰ ਦੌਰਾਨ ਇਸ ਸਮੇਂ ਇਹ 9.51 ਫ਼ੀਸਦੀ ਵਧ ਕੇ 1,144.45 ਰੁਪਏ ਦੇ ਆਪਣੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਸੀ। ਐੱਨ. ਐੱਸ. ਈ. ’ਤੇ ਕੰਪਨੀ ਦਾ ਸ਼ੇਅਰ 6.46 ਫ਼ੀਸਦੀ ਦੇ ਉਛਾਲ ਨਾਲ 1,112 ਰੁਪਏ ਦੇ ਭਾਅ ’ਤੇ ਬੰਦ ਹੋਇਆ। ਸ਼ੇਅਰਾਂ ਦੇ ਭਾਅ ’ਚ ਇਸ ਤੇਜ਼ੀ ਨਾਲ ਐੱਲ. ਆਈ. ਸੀ. ਦਾ ਬਾਜ਼ਾਰ ਮੁਲਾਂਕਣ 38,740.62 ਕਰੋੜ ਵਧ ਕੇ 6,99,702.87 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ ਐੱਲ. ਆਈ. ਸੀ. ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਪਛਾੜ ਕੇ ਬਾਜ਼ਾਰ ਪੂੰਜੀਕਰਨ (ਐੱਮਕੈਪ) ਦੇ ਹਿਸਾਬ ਨਾਲ ਦੇਸ਼ ਦੀ 5ਵੀਂ ਸਭ ਤੋਂ ਕੀਮਤੀ ਕੰਪਨੀ ਬਣ ਗਈ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਦੱਸ ਦੇਈਏ ਕਿ ਐੱਲ. ਆਈ. ਸੀ. ਦਾ ਤੀਜੀ ਤਿਮਾਹੀ ਦਾ ਸ਼ੁੱਧ ਲਾਭ 49 ਫ਼ੀਸਦੀ ਵਧ ਕੇ 9,444 ਕਰੋੜ ਰੁਪਏ ਹੋ ਗਿਆ। ਉਸ ਦੀ ਸ਼ੁੱਧ ਪ੍ਰੀਮੀਅਮ ਇਨਕਮ ਵਧ ਕੇ 1,17,017 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 1,11,788 ਕਰੋੜ ਰੁਪਏ ਸੀ। ਐੱਲ. ਆਈ. ਸੀ. ਦੀ ਕੁੱਲ ਇਨਕਮ ਸਮੀਖਿਆ ਅਧੀਨ ਤਿਮਾਹੀ ’ਚ ਵਧ ਕੇ 2,12,447 ਕਰੋੜ ਰੁਪਏ ਹੋ ਗਈ।

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News