ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 194 ਅੰਕ ਚੜ੍ਹਿਆ ਤੇ ਨਿਫਟੀ 25.280 ਦੇ ਪੱਧਰ 'ਤੇ ਹੋਇਆ ਬੰਦ

Monday, Sep 02, 2024 - 03:53 PM (IST)

ਮੁੰਬਈ - ਸਟਾਕ ਮਾਰਕੀਟ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਅੱਜ ਯਾਨੀ 2 ਸਤੰਬਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਸ਼ੇਅਰ ਬਾਜ਼ਾਰ ਨੇ ਨਵਾਂ ਸਰਵਕਾਲੀ ਉੱਚ ਪੱਧਰ ਬਣਾ ਲਿਆ ਸੀ। ਅੱਜ ਸੈਂਸੈਕਸ 194.07 ਭਾਵ 0.24 ਫ਼ੀਸਦੀ ਦੇ ਵਾਧੇ ਨਾਲ 82,559.84 ਅਤੇ ਨਿਫਟੀ 44.70 ਭਾਵ 0.18 ਫ਼ੀਸਦੀ ਦੇ ਵਾਧੇ ਨਾਲ 25.280.60 ਅੰਕ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸੈਂਸੈਕਸ ਦੇ 17 ਸ਼ੇਅਰ ਵਾਧੇ ਨਾਲ ਅਤੇ 13 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਇਸ ਦੇ ਨਾਲ ਹੀ ਨਿਫਟੀ ਦੇ 27 ਸ਼ੇਅਰ ਵਾਧੇ ਨਾਲ ਅਤੇ 23 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਅੱਜ ਆਈਟੀ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਟਾਪ ਗੇਨਰਜ਼

ਬਜਾਜ ਫਿਨਸਰਵ ,  ਬਜਾਜ ਫਾਇਨਾਂਸ, ਐੱਚਸੀਐੱਲ ਟੈੱਕ, ਆਈਟੀਸੀ,ਐਕਸਿਸ ਬੈਂਕ, ਅਡਾਨੀ ਪੋਰਟਸ

ਟਾਪ ਲੂਜ਼ਰਜ਼

ਐੱਨਟੀਪੀਸੀ,ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ,  ਲਾਰਸਨ ਐਂਡ ਟਰਬੋ, ਪਾਵਰ ਗ੍ਰਿਡ,ਟੀਸੀਐੱਸ,

ਏਸ਼ੀਆਈ ਬਾਜ਼ਾਰਾਂ 'ਚ ਵਾਧਾ

ਏਸ਼ੀਆਈ ਬਾਜ਼ਾਰ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 0.16% ਉੱਪਰ ਹੈ। ਇਸ ਦੇ ਨਾਲ ਹੀ, ਹਾਂਗਕਾਂਗ ਦਾ ਹੈਂਗ ਸੇਂਗ 1.78% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.62% ਹੇਠਾਂ ਹੈ।

30 ਅਗਸਤ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.55 ਫੀਸਦੀ ਦੇ ਵਾਧੇ ਨਾਲ 41,563 ਦੇ ਪੱਧਰ 'ਤੇ ਬੰਦ ਹੋਇਆ ਸੀ। Nasdaq 1.13% ਵਧ ਕੇ 17,713 'ਤੇ ਬੰਦ ਹੋਇਆ। SP500 1.01% ਵਧ ਕੇ 5,648 ਦੇ ਪੱਧਰ 'ਤੇ ਬੰਦ ਹੋਇਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 30 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸ਼ੁੱਕਰਵਾਰ ਨੂੰ ਕਾਰੋਬਾਰ 'ਚ ਨਿਫਟੀ ਨੇ 25,268 ਦੇ ਰਿਕਾਰਡ ਪੱਧਰ ਨੂੰ ਛੂਹਿਆ ਸੀ। ਹਾਲਾਂਕਿ ਬਾਅਦ 'ਚ ਇਹ ਥੋੜ੍ਹਾ ਹੇਠਾਂ ਆਇਆ ਅਤੇ 83 ਅੰਕਾਂ ਦੇ ਵਾਧੇ ਨਾਲ 25,235 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਵੀ 82,637 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ, ਇਹ 231 ਅੰਕਾਂ ਦੇ ਵਾਧੇ ਨਾਲ 82,365 'ਤੇ ਬੰਦ ਹੋਇਆ ਸੀ।


 


Harinder Kaur

Content Editor

Related News