ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 80,000 ਦੇ ਪਾਰ ਤੇ ਨਿਫਟੀ ਵੀ 140 ਤੋਂ ਵਧ ਅੰਕ ਚੜ੍ਹ ਕੇ ਹੋਇਆ ਬੰਦ

Monday, Dec 02, 2024 - 03:42 PM (IST)

ਮੁੰਬਈ - ਅੱਜ 2 ਦਸੰਬਰ ਨੂੰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 445.29 ਅੰਕ 0.56% ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 80,248.08 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 15 ਵੱਧ ਰਹੇ ਹਨ ਅਤੇ 15 ਘਟ ਰਹੇ ਹਨ।
ਦੂਜੇ ਪਾਸੇ ਨਿਫਟੀ 144.95 ਅੰਕ ਭਾਵ 0.6% ਵਧ ਕੇ 24,276.05 ਦੇ ਪੱਧਰ 'ਤੇ ਬੰਦ ਹੋਇਆ ਹੈ।  ਨਿਫਟੀ ਦੇ 50 ਸਟਾਕਾਂ 'ਚੋਂ 31 ਗਿਰਾਵਟ ਨਾਲ, 18 ਵਾਧੇ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ। ਐਨਐਸਈ ਸੈਕਟਰਲ ਇੰਡੈਕਸ ਦੇ ਐਫਐਮਸੀਜੀ, ਬੈਂਕਿੰਗ, ਆਈਟੀ ਅਤੇ ਰਿਐਲਟੀ ਖੇਤਰਾਂ ਵਿੱਚ ਸਭ ਤੋਂ ਵੱਧ ਵਿਕਰੀ ਦੇਖੀ ਜਾ ਰਹੀ ਹੈ।

ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.031 ਫੀਸਦੀ ਅਤੇ ਕੋਰੀਆ ਦਾ ਕੋਸਪੀ 0.041 ਫੀਸਦੀ ਚੜ੍ਹਿਆ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.81% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ (29 ਨਵੰਬਰ) ਨੂੰ 4,383.55 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ₹ 5,723.34 ਕਰੋੜ ਦੇ ਸ਼ੇਅਰ ਖਰੀਦੇ।

29 ਨਵੰਬਰ ਨੂੰ ਅਮਰੀਕਾ ਦਾ ਡਾਓ ਜੋਂਸ ਇੰਡਸਟਰੀਅਲ ਔਸਤ 0.42% ਵਧ ਕੇ 44,910 'ਤੇ ਅਤੇ SP 500 0.56% ਵਧ ਕੇ 6,032 'ਤੇ ਪਹੁੰਚ ਗਿਆ। ਨੈਸਡੈਕ ਵੀ 0.83% ਦੇ ਵਾਧੇ ਨਾਲ 19,218 'ਤੇ ਬੰਦ ਹੋਇਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ

ਇਸ ਤੋਂ ਪਹਿਲਾਂ ਸ਼ੁੱਕਰਵਾਰ 29 ਨਵੰਬਰ ਨੂੰ ਸੈਂਸੈਕਸ 759 ਅੰਕ (0.96%) ਦੇ ਵਾਧੇ ਨਾਲ 79,802 'ਤੇ ਬੰਦ ਹੋਇਆ ਸੀ। ਨਿਫਟੀ 'ਚ 216 ਅੰਕ (0.91%) ਦਾ ਵਾਧਾ ਹੋਇਆ, ਇਹ 24,131 ਦੇ ਪੱਧਰ 'ਤੇ ਬੰਦ ਹੋਇਆ।

ਇਸ ਦੇ ਨਾਲ ਹੀ ਬੀਐਸਈ ਸਮਾਲਕੈਪ 417 ਅੰਕ (0.76%) ਵਧ ਕੇ 55,199 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 26 ਵਧੇ ਅਤੇ 4 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 43 ਵਧੇ ਅਤੇ 7 'ਚ ਗਿਰਾਵਟ ਰਹੀ। NSE ਖੇਤਰੀ ਸੂਚਕਾਂਕ, ਰਿਐਲਟੀ ਅਤੇ PSU ਬੈਂਕਿੰਗ ਸੈਕਟਰਾਂ ਨੂੰ ਛੱਡ ਕੇ, ਸਾਰੇ ਵਾਧੇ ਨਾਲ ਬੰਦ ਹੋਏ।
 


Harinder Kaur

Content Editor

Related News