ਛੋਟੇ ਸ਼ਹਿਰਾਂ ’ਚ ਪਹੁੰਚਿਆ ਸ਼ੈਂਪੇਨ ਬਾਜ਼ਾਰ, ਬਦਲ ਰਹੀ ਹੈ ਖਪਤ ਦੀ ਤਸਵੀਰ

Friday, Apr 24, 2026 - 02:03 PM (IST)

ਛੋਟੇ ਸ਼ਹਿਰਾਂ ’ਚ ਪਹੁੰਚਿਆ ਸ਼ੈਂਪੇਨ ਬਾਜ਼ਾਰ, ਬਦਲ ਰਹੀ ਹੈ ਖਪਤ ਦੀ ਤਸਵੀਰ

ਬਿਜ਼ਨੈੱਸ ਡੈਸਕ - ਭਾਰਤ ’ਚ ਸ਼ੈਂਪੇਨ ਦੀ ਖਪਤ ਹੁਣ ਸਿਰਫ ਵੱਡੇ ਮਹਾਨਗਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਤੇਜ਼ੀ ਨਾਲ ਛੋਟੇ ਸ਼ਹਿਰਾਂ ਵੱਲ ਵਧ ਰਹੀ ਹੈ। ਲਖਨਊ, ਗੁਹਾਟੀ ਅਤੇ ਕਾਨਪੁਰ ਵਰਗੇ ਸ਼ਹਿਰਾਂ ’ਚ ਵੀ ਹੁਣ ਸ਼ੈਂਪੇਨ ਦੀ ਮੰਗ ’ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ। ਬਦਲਦੇ ਲਾਈਫਸਟਾਈਲ ਅਤੇ ਵਧਦੀ ਆਮਦਨ ਦੇ ਨਾਲ ਲੋਕ ਹੁਣ ਖਾਸ ਮੌਕਿਆਂ ’ਤੇ ਪ੍ਰੀਮੀਅਮ ਪੀਣ ਵਾਲੇ ਪਦਾਰਥਾਂ ਨੂੰ ਅਪਣਾਉਣ ਲੱਗੇ ਹਨ।

ਇਹ ਵੀ ਪੜ੍ਹੋ :  ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ

ਸ਼ੁਰੂਆਤ ’ਚ ਸ਼ੈਂਪੇਨ ਦੀ ਖਪਤ ਮੁੱਖ ਤੌਰ ’ਤੇ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਮਹਾਨਗਰਾਂ ਤੱਕ ਸੀਮਤ ਸੀ ਪਰ ਹੁਣ ਇਸ ਦਾ ਬਾਜ਼ਾਰ ਟੀਅਰ-2 ਸ਼ਹਿਰਾਂ ’ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਖਾਸ ਤੌਰ ’ਤੇ ਵਿਆਹਾਂ, ਪਾਰਟੀਆਂ ਅਤੇ ਪਰਿਵਾਰਕ ਸਮਾਗਮਾਂ ’ਚ ਸ਼ੈਂਪੇਨ ਦੀ ਵਰਤੋਂ ਵਧੀ ਹੈ।

ਇਹ ਵੀ ਪੜ੍ਹੋ :  ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ

ਲਾਈਫਸਟਾਈਲ ’ਚ ਬਦਲਾਅ ਦਾ ਅਸਰ

ਉਦਯੋਗ ਨਾਲ ਜੁੜੇ ਲੋਕਾਂ ਅਨੁਸਾਰ, ਹਾਲ ਹੀ ਦੇ ਸਾਲਾਂ ’ਚ ਛੋਟੇ ਸ਼ਹਿਰਾਂ ’ਚ ਸ਼ੈਂਪੇਨ ਦੀ ਖਪਤ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਹਾਟੀ ’ਚ ਆਯੋਜਿਤ ਇਕ ਪਾਰਟੀ ਲਈ ਵਿਸ਼ੇਸ਼ ਤੌਰ ’ਤੇ ਕੋਲਕਾਤਾ ਤੋਂ ਸ਼ੈਂਪੇਨ ਮੰਗਵਾਈ ਗਈ, ਉਥੇ ਹੀ ਲਖਨਊ ’ਚ ਵੀ ਇਸ ਨੂੰ ਗਿਫਟ ਅਤੇ ਸਮਾਰੋਹਾਂ ਦਾ ਹਿੱਸਾ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :   ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ

ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਆਰਥਿਕ ਖੁਸ਼ਹਾਲੀ ਅਤੇ ਗਲੋਬਲ ਸੱਭਿਆਚਾਰ ਦੇ ਪ੍ਰਭਾਵ ਕਾਰਨ ਛੋਟੇ ਸ਼ਹਿਰਾਂ ’ਚ ਵੀ ਲਗਜ਼ਰੀ ਉਤਪਾਦਾਂ ਦੀ ਮੰਗ ਵਧ ਰਹੀ ਹੈ। ਸ਼ੈਂਪੇਨ ਹੁਣ ਸਿਰਫ ਇਕ ਪੀਣ ਵਾਲਾ ਪਦਾਰਥ ਨਹੀਂ, ਸਗੋਂ ਸਟੇਟਸ ਅਤੇ ਸੈਲੀਬ੍ਰੇਸ਼ਨ (ਜਸ਼ਨ) ਦਾ ਪ੍ਰਤੀਕ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :    ਚੁੱਪ-ਚੁਪੀਤੇ ਚਾਂਦੀ ਖ਼ਰੀਦ ਰਿਹਾ ਇਹ ਦੇਸ਼, ਮੰਗਵਾਈ 836 ਟਨ ਚਾਂਦੀ, ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ

ਇਨਫ੍ਰਾਸਟਰੱਕਚਰ ਅਤੇ ਸਪਲਾਈ ਦੀ ਚੁਣੌਤੀ

ਹਾਲਾਂਕਿ ਛੋਟੇ ਸ਼ਹਿਰਾਂ ਤੱਕ ਸ਼ੈਂਪੇਨ ਪਹੁੰਚਾਉਣਾ ਆਸਾਨ ਨਹੀਂ ਹੈ। ਤਾਪਮਾਨ ’ਚ ਬਦਲਾਅ ਅਤੇ ਉਚਿਤ ਭੰਡਾਰਨ ਦੀ ਕਮੀ ਵਰਗੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ। ਇਸ ਦੇ ਬਾਵਜੂਦ ਬਿਹਤਰ ਕੋਲਡ ਚੇਨ ਅਤੇ ਆਵਾਜਾਈ ਸਹੂਲਤਾਂ ਦੌਰਾਨ ਇਹ ਬਾਜ਼ਾਰ ਹੌਲੀ-ਹੌਲੀ ਮਜ਼ਬੂਤ ਹੋ ਰਿਹਾ ਹੈ। ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ’ਚ ਛੋਟੇ ਸ਼ਹਿਰਾਂ ’ਚ ਸ਼ੈਂਪੇਨ ਦੀ ਮੰਗ ਹੋਰ ਵਧੇਗੀ।

ਇਹ ਵੀ ਪੜ੍ਹੋਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ

ਖਾਸ ਤੌਰ ’ਤੇ ਜੇਕਰ ਇੰਪੋਰਟ ਡਿਊਟੀ ’ਚ ਕਮੀ ਆਉਂਦੀ ਹੈ, ਤਾਂ ਇਹ ਬਾਜ਼ਾਰ ਹੋਰ ਤੇਜ਼ੀ ਨਾਲ ਵਿਸਤਾਰ ਕਰ ਸਕਦਾ ਹੈ। ਭਾਰਤ ’ਚ ਬਦਲਦੀਆਂ ਖਪਤਕਾਰ ਆਦਤਾਂ ਸਾਫ ਸੰਕੇਤ ਦੇ ਰਹੀਆਂ ਹਨ ਕਿ ਹੁਣ ਛੋਟੇ ਸ਼ਹਿਰ ਵੀ ਲਗਜ਼ਰੀ ਬਾਜ਼ਾਰ ਦਾ ਅਹਿਮ ਹਿੱਸਾ ਬਣਦੇ ਜਾ ਰਹੇ ਹਨ।

ਇਹ ਵੀ ਪੜ੍ਹੋ :  RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ ਹੋਇਆ ਵੱਡਾ ਬਦਲਾਅ, ਮਿਲਣਗੀਆਂ ਇਹ ਸਹੂਲਤਾਂ
ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News