ਸਾਲਾਨਾ 2 ਜਾਂ ਵੱਧ ਕੌਮਾਂਤਰੀ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ 32 ਫੀਸਦੀ ਦਾ ਵਾਧਾ : ਮੇਕ ਮਾਈ ਟ੍ਰਿਪ

Tuesday, Sep 03, 2024 - 05:33 PM (IST)

ਸਾਲਾਨਾ 2 ਜਾਂ ਵੱਧ ਕੌਮਾਂਤਰੀ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ 32 ਫੀਸਦੀ ਦਾ ਵਾਧਾ : ਮੇਕ ਮਾਈ ਟ੍ਰਿਪ

ਨਵੀਂ ਦਿੱਲੀ (ਭਾਸ਼ਾ) – ਭਾਰਤੀਆਂ ’ਚ ਵਿਦੇਸ਼ ਦੀ ਸੈਰ ਕਰਨ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ। ਯਾਤਰਾ ਬੁਕਿੰਗ ਪਲੇਟਫਾਰਮ ਮੇਕ ਮਾਈ ਟ੍ਰਿਪ ਦੀ ‘ਹਾਊ ਇੰਡੀਆ ਟ੍ਰੈਵਲਸ ਅਬ੍ਰਾਡ’ ਰਿਪੋਰਟ ’ਚ ਕਿਹਾ ਗਿਆ ਹੈਕਿ ਸਾਲਾਨਾ 2 ਜਾਂ ਵੱਧ ਵਾਰ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ 32 ਫੀਸਦੀ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਜਾਰੀ ਇਸ ਰਿਪੋਰਟ ’ਚ ਇਹ ਗੱਲ ਕਹੀ ਗਈ।

ਇਸ ਰਿਪੋਰਟ ਅਨੁਸਾਰ ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ’ਚ ਲੋਕਾਂ ਨੇ ਕੌਮਾਂਤਰੀ ਯਾਤਰਾ ਬਾਰੇ ਸਭ ਤੋਂ ਵੱਧ ਜਾਣਕਾਰੀ ਲੱਭੀ। ਰਿਪੋਰਟ ਜੂਨ 2023 ਤੋਂ ਮਈ 2024 ਦੇ ਵਿਚਾਲੇ ਦੀ ਮਿਆਦ ’ਤੇ ਆਧਾਰਿਤ ਹੈ।

ਇਹ ਡੈਸਟੀਨੇਸ਼ਨਜ਼ ਹਨ ਮਹੱਤਵਪੂਰਨ

ਸੰਯੁਕਤ ਅਰਬ ਅਮੀਰਾਤ, ਥਾਈਲੈਂਡ ਅਤੇ ਅਮਰੀਕਾ ਵਰਗੇ ਲੋਕਪ੍ਰਿਯ ਸਥਾਨ ਉਨ੍ਹਾਂ ਸਥਾਨਾਂ ਦੀ ਸੂਚੀ ’ਚ ਟਾਪ ’ਤੇ ਹਨ, ਜਿਥੇ ਭਾਰਤੀ ਯਾਤਰਾ ਕਰਨਾ ਪਸੰਦ ਕਰਦੇ ਹਨ। ਉਧਰ ਕਜ਼ਾਕਿਸਤਾਨ, ਅਜਰਬੇਜਾਨ ਅਤੇ ਭੂਟਾਨ ਉਭਰਦੇ ਹੋਏ ਸਥਾਨਾਂ ਦੀ ਸੂਚੀ ’ਚ ਅੱਗੇ ਹੈ।

ਮੇਕ ਮਾਈ ਟ੍ਰਿਪ ਦੇ ਸਹਿ-ਸੰਸਥਾਪਕ ਅਤੇ ਗਰੁੱਪ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਰਾਜੇਸ਼ ਮਾਗੋ ਨੇ ਕਿਹਾ ਕਿ ਖਰਚ ਕਰਨ ਲਈ ਲੋੜੀਂਦੀ ਆਮਦਨ ਹੋਣਾ, ਦੁਨੀਆ ਦੀਆਂ ਵਿਰਾਸਤਾਂ ਦੀ ਵੱਧ ਜਾਣਕਾਰੀ ਅਤੇ ਯਾਤਰਾ ਕਰਨਾ ਆਸਾਨ ਹੋਣ ਨਾਲ ਵੱਧ ਤੋਂ ਵੱਧ ਭਾਰਤੀ ਛੁੱਟੀਆਂ ਦੇ ਨਾਲ-ਨਾਲ ਕੰਮਕਾਜ ਲਈ ਘਰੇਲੂ ਅਤੇ ਕੌਮਾਂਤਰੀ ਸਥਾਨਾਂ ਦੀ ਖੋਜ ਕਰ ਰਹੇ ਹਨ।

ਰਿਪੋਰਟ ਅਨੁਸਾਰ ਟਾਪ-10 ਉਭਰਦੇ ਸਥਾਨਾਂ ਲਈ ਸਾਂਝੀ ਖੋਜ ’ਚ 70 ਫੀਸਦੀ ਦਾ ਵਾਧਾ ਹੋਇਆ ਹੈ। ਨਾਲ ਹੀ ਭਾਰਤੀਆਂ ’ਚ ਲਗਜ਼ਰੀ ਯਾਤਰਾ ਪ੍ਰਤੀ ਰੁਚੀ ਵਧ ਰਹੀ ਹੈ ਅਤੇ ਕੌਮਾਂਤਰੀ ਖੇਤਰ ’ਚ ਬਿਜ਼ਨੈੱਸ ਕਲਾਸ ਉਡਾਣਾਂ ਲਈ ਖੋਜ ’ਚ 10 ਫੀਸਦੀ ਦਾ ਵਾਧਾ ਹੋਇਆ ਹੈ।


author

Harinder Kaur

Content Editor

Related News