All Time High 'ਤੇ ਸ਼ੇਅਰ ਬਾਜ਼ਾਰ : ਸੈਂਸੈਕਸ 83,184 ਤੇ ਨਿਫਟੀ 25,445 ਦੇ ਪੱਧਰ ਨੂੰ ਛੂਹਿਆ

Monday, Sep 16, 2024 - 10:20 AM (IST)

ਮੁੰਬਈ - ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਕਾਰੋਬਾਰ ਦੌਰਾਨ ਸੈਂਸੈਕਸ ਨੇ 83,184 ਦੇ ਪੱਧਰ ਨੂੰ ਛੂਹਿਆ ਅਤੇ ਨਿਫਟੀ 25,445 ਦੇ ਪੱਧਰ ਨੂੰ ਛੂਹ ਗਿਆ। ਫਿਲਹਾਲ ਸੈਂਸੈਕਸ 200 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 83,150 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਨਾਲ ਹੀ ਨਿਫਟੀ ਵੀ ਕਰੀਬ 100 ਅੰਕ ਚੜ੍ਹਿਆ ਹੈ। 25,400 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਐਨਰਜੀ, ਧਾਤੂ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਹੈ। ਇਸ ਦੇ ਨਾਲ ਹੀ ਐਫਐਮਸੀਜੀ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।

ਟਾਪ ਗੇਨਰਜ਼

ਐੱਨਟੀਪੀਸੀ, ਕੋਟਕ ਬੈਂਕ, ਪਾਵਰ ਗ੍ਰਿਡ ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਲਾਰਸਨ ਐੱਡ ਟਰਬੋ, ਭਾਰਤੀ ਏਅਰਟੈੱਲ

ਟਾਪ ਲੂਜ਼ਰਜ਼

ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਇਨਾਂਸ, ਬਜਾਜ ਫਿਨਸਰਵ, ਨੈਸਲੇ ਇੰਡੀਆ, ਟਾਟਾ ਮੋਟਰਜ਼, ਟੀਸੀਐੱਸ, ਮਾਰੂਤੀ

ਅੱਜ 3 ਕੰਪਨੀਆਂ ਦੇ ਸ਼ੇਅਰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ। ਇਨ੍ਹਾਂ ਵਿੱਚ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ, ਕਰਾਸ ਲਿਮਟਿਡ ਅਤੇ ਟੋਲਿਨ ਟਾਇਰਸ ਲਿਮਟਿਡ ਸ਼ਾਮਲ ਹਨ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਆਈਪੀਓ 9 ਤੋਂ 11 ਸਤੰਬਰ ਤੱਕ ਖੁੱਲ੍ਹੇ ਸਨ।

ਜਾਪਾਨ ਦਾ ਨਿੱਕੇਈ 0.68% ਡਿੱਗਿਆ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.68%, ਹਾਂਗਕਾਂਗ ਦਾ ਹੈਂਗ ਸੇਂਗ 0.18% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.48% ਹੇਠਾਂ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 0.13% ਵਧਿਆ ਹੈ।

13 ਸਤੰਬਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ 0.72 ਫੀਸਦੀ ਦੇ ਵਾਧੇ ਨਾਲ 41,393 'ਤੇ ਬੰਦ ਹੋਇਆ। ਨੈਸਡੈਕ 0.65% ਵਧ ਕੇ ਅਤੇ SP500 0.54% ਵਧ ਕੇ 5,626 'ਤੇ ਬੰਦ ਹੋਇਆ।

ਅੱਜ ਤੋਂ 2 ਕੰਪਨੀਆਂ ਦੇ IPO ਖੁੱਲਣਗੇ

ਅੱਜ 2 ਸ਼ੁਰੂਆਤੀ ਜਨਤਕ ਪੇਸ਼ਕਸ਼ਾਂ ਯਾਨੀ IPO ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋਣ ਲਈ ਖੁੱਲ੍ਹਣਗੇ। ਇਸ ਵਿੱਚ ਆਰਕੇਡ ਡਿਵੈਲਪਰਜ਼ ਲਿਮਿਟੇਡ ਅਤੇ ਨਾਰਦਰਨ ਆਰਕ ਕੈਪੀਟਲ ਲਿਮਿਟੇਡ ਸ਼ਾਮਲ ਹਨ। ਨਿਵੇਸ਼ਕ 19 ਸਤੰਬਰ ਤੱਕ ਦੋਵਾਂ ਆਈਪੀਓ ਲਈ ਬੋਲੀ ਲਗਾ ਸਕਣਗੇ। ਇਨ੍ਹਾਂ ਦੋਵਾਂ ਕੰਪਨੀਆਂ ਦੇ ਸ਼ੇਅਰ 24 ਸਤੰਬਰ ਨੂੰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਪਿਛਲੇ ਹਫਤੇ 13 ਸਤੰਬਰ ਸ਼ੁੱਕਰਵਾਰ ਨੂੰ ਸੈਂਸੈਕਸ 71 ਅੰਕ ਡਿੱਗ ਕੇ 82,890 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 32 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 25,356 ਦੇ ਪੱਧਰ 'ਤੇ ਬੰਦ ਹੋਇਆ।
 


Harinder Kaur

Content Editor

Related News