ਦਸੰਬਰ 2022 ’ਚ ਹਵਾਈ ਯਾਤਰਾ ’ਚ ਹੋਇਆ ਵਾਧਾ, ਇੰਡੀਗੋ ਰਹੀ ਪਹਿਲੀ ਪਸੰਦ

Friday, Jan 20, 2023 - 10:34 AM (IST)

ਦਸੰਬਰ 2022 ’ਚ ਹਵਾਈ ਯਾਤਰਾ ’ਚ ਹੋਇਆ ਵਾਧਾ, ਇੰਡੀਗੋ ਰਹੀ ਪਹਿਲੀ ਪਸੰਦ

ਨਵੀਂ ਦਿੱਲੀ–ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਦਸੰਬਰ ਮਹੀਨੇ ’ਚ ਭਰੀਆਂ ਗਈਆਂ ਉਡਾਣਾਂ ਦਾ ਅੰਕੜਾ ਜਾਰੀ ਕਰ ਦਿੱਤਾ ਹੈ। ਡੀ. ਜੀ. ਸੀ. ਏ. ਦੇ ਪ੍ਰਤੀ ਮਹੀਨਾ ਆਵਾਜਾਈ ਅੰਕੜਿਆਂ ਮੁਤਾਬਕ ਦਸੰਬਰ ’ਚ ਘਰੇਲੂ ਯਾਤਰੀਆਂ ਦੀ ਗਿਣਤੀ ਸਾਲਾਨਾ ਆਧਾਰ ’ਤੇ 13.69 ਫੀਸਦੀ ਵਧ ਕੇ 127.35 ਲੱਖ ਹੋ ਗਈ ਹੈ ਜੋ ਦਸੰਬਰ 2021 ’ਚ 112.02 ਲੱਖ ਦਰਜ ਕੀਤੀ ਗਈ ਸੀ। ਬੀਤੇ ਮਹੀਨੇ ਇੰਡੀਗੋ ਨੇ 69.97 ਲੱਖ ਮੁਸਾਫਰਾਂ ਨਾਲ ਉਡਾਣ ਭਰੀ।
ਦਸੰਬਰ ’ਚ ਇੰਡੀਗੋ ਯਾਤਰੀਆਂ ਦੀ ਪਹਿਲੀ ਪਸੰਦ ਰਹੀ। ਇਹ ਅੰਕੜਾ 69.97 ਲੱਖ ਮੁਸਾਫਰਾਂ ਦਾ ਸੀ। ਹਾਲਾਂਕਿ ਬਾਜ਼ਾਰ ਹਿੱਸੇਦਾਰੀ ’ਚ 55.7 ਫੀਸਦੀ ਦੀ ਕਮੀ ਆਈ। ਇੰਡੀਗੋ ਨੇ ਦੇਸ਼ ਦੇ 4 ਪ੍ਰਮੁੱਖ ਮੈਟਰੋ ਹਵਾਈ ਅੱਡਿਆਂ ’ਤੇ ਆਨ-ਟਾਈਮ ਪ੍ਰਦਰਸ਼ਨ ’ਚ ਆਪਣੀ ਟੌਪ ਰੈਂਕਿੰਗ ਵੀ ਬਰਕਰਾਰ ਰੱਖੀ। ਦੂਜੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਏਅਰਲਾਈਨ ਵਿਸਤਾਰਾ ਸੀ, ਜਿਸ ਦੀ ਬਾਜ਼ਾਰ ਹਿੱਸੇਦਾਰੀ 9.2 ਫੀਸਦੀ ਰਹੀ। ਇਸ ਤੋਂ ਬਾਅਦ ਏਅਰ ਇੰਡੀਆ 9.1 ਫੀਸਦੀ ਹਿੱਸੇਦਾਰੀ ਨਾਲ ਤੀਜੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਏਅਰਲਾਈ ਰਹੀ।
ਬਾਕੀ ਏਅਰਲਾਈਨਜ਼ ਦਾ ਹਾਲ
ਏਅਰ ਏਸ਼ੀਆ ਨੇ 7,6 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ 9.71 ਲੱਖ ਮੁਸਾਫਰਾਂ ਨਾਲ ਉਡਾਣ ਭਰੀ। ਸਪਾਈਸਜੈੱਟ ਅਤੇ ਗੋ ਫਸਟ ਨੇ ਕ੍ਰਮਵਾਰ 9.64 ਲੱਖ ਅਤੇ 9.51 ਲੱਖ ਮੁਸਾਫਰਾਂ ਨਾਲ ਯਾਤਰੀ ਕੀਤੀ।
ਸਪਲਾਈਸਜੈੱਟ ਦੀ ਦਸੰਬਰ ਮਹੀਨੇ ਦੌਰਾਨ ਹਿੱਸੇਦਾਰੀ 92.7 ਫੀਸਦੀ ਸੀ। ਨਾਲ ਹੀ ਅਕਾਸਾ ਏਅਰ ਨੂੰ 23 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ 2.92 ਲੱਖ ਯਾਤਰੀਆਂ ਨੇ ਪਸੰਦ ਕੀਤਾ।
ਤੇਜ਼ੀ ਨਾਲ ਵਧ ਰਹੀ ਹੈ ਜੈੱਟ ਈਂਧਨ ਦੀ ਕੀਮਤ
ਇਕਰਾ ਮੁਤਾਬਕ ਜੈੱਟ ਈਂਧਨ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਨਾਲ ਉਦੋਯਗ ਦੀ ਕਮਾਈ ਘੱਟ ਹੋ ਰਹੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਏਅਰਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 2023 ਦੌਰਾਨ ਕਰੀਬ 150-170 ਅਰਬ ਰੁਪਏ ਦਾ ਸ਼ੁੱਧ ਘਾਟਾ ਹੋਣ ਦੀ ਉਮੀਦ ਹੈ। ਉੱਥੇ ਹੀ ਵਿੱਤੀ ਸਾਲ 2023 ਦੌਰਾਨ ਘਰੇਲੂ ਯਾਤਰੀ ਆਵਾਜਾਈ ’ਚ ਤੇਜ਼ੀ ਨਾਲ ਸੁਧਾਰ ਹੋਣ ਦੀ ਉਮੀਦ ਹੈ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਹੋਣ ਵਾਲੀ ਗਿਰਾਵਟ ਵੀ ਘਰੇਲੂ ਏਅਰਲਾਈਨਜ਼ ਦੀ ਕਮਾਈ ਦੀ ਰਿਕਵਰੀ ’ਚ ਕਮੀ ਆਉਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੈ ਕਿ ਇਸ ਨਾਲ ਆਮ ਯਾਤਰੀਆਂ ਦੀ ਜੇਬ ’ਤੇ ਕਿੰਨਾ ਅਸਰ ਪੈਣ ਵਾਲਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 

 


author

Aarti dhillon

Content Editor

Related News