ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ 31 ਜੁਲਾਈ ਤੱਕ ਵਧੀ

Thursday, Jun 25, 2020 - 01:25 AM (IST)

ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ 31 ਜੁਲਾਈ ਤੱਕ ਵਧੀ

ਨਵੀਂ ਦਿੱਲੀ-ਸਰਕਾਰ ਨੇ ਵਿੱਤੀ ਸਾਲ 2018-19 ਲਈ ਮੂਲ ਅਤੇ ਸੋਧੇ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ ਨੂੰ 31 ਜੁਲਾਈ 2020 ਤੱਕ ਵਧਾ ਦਿੱਤਾ ਹੈ।  ਸੀ. ਬੀ. ਡੀ. ਟੀ.  ਨੇ ਇਕ ਸੂਚਨਾ  ਜ਼ਰੀਏ ਸਾਲ 2019-20  ਦੌਰਾਨ ਕਰ ਛੋਟ ਪਾਉਣ  ਲਈ ਵੱਖ-ਵੱਖ ਵਿੱਤੀ ਸਾਧਨਾਂ 'ਚ ਨਿਵੇਸ਼ ਦੀ ਸਮਾਂ ਹੱਦ ਨੂੰ ਵੀ ਇਕ ਮਹੀਨਾ ਅੱਗੇ ਵਧਾ ਕੇ 31 ਜੁਲਾਈ 2020 ਕਰ ਦਿੱਤਾ ਹੈ।  ਯਾਨੀ ਹੁਣ ਕੋਈ ਵੀ ਕਰਦਾਤਾ ਪਿਛਲੇ ਵਿੱਤੀ ਸਾਲ 'ਚ ਕਰ ਛੋਟ ਪਾਉਣ ਲਈ 31 ਜੁਲਾਈ 2020 ਤੱਕ ਕਰ ਛੋਟ  ਦੇ ਵੱਖ-ਵੱਖ ਨਿਵੇਸ਼ ਸਾਧਨਾਂ 'ਚ ਨਿਵੇਸ਼ ਕਰ ਕੇ ਛੋਟ ਪਾ ਸਕਦਾ ਹੈ।  ਕੇਂਦਰ ਸਰਕਾਰ ਨੇ ਇਸ ਦੇ ਨਾਲ ਹੀ ਆਧਾਰ ਕਾਰਡ ਨੂੰ ਪੈਨ ਦੇ ਨਾਲ ਜੋੜਨ ਦੀ ਸਮਾਂ ਹੱਦ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ।

 ਕੇਂਦਰੀ ਪ੍ਰਤੱਖ ਕਰ ਬੋਰਡ  (ਸੀ. ਬੀ. ਡੀ. ਟੀ.)  ਦੇ ਜਾਰੀ ਇਸ਼ਤਿਹਾਰ ਅਨੁਸਾਰ ਵਿੱਤੀ ਸਾਲ 2019-20 ਲਈ ਇਨਕਮ  ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ ਨੂੰ ਵੀ 30 ਨਵੰਬਰ 2020 ਤੱਕ ਲਈ ਪਹਿਲਾਂ ਹੀ ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ ਇਨਕਮ  ਟੈਕਸ ਦੀ ਜੋ ਰਿਟਰਨ 31 ਜੁਲਾਈ 2020 ਅਤੇ 31 ਅਕਤੂਬਰ 2020 ਤੱਕ ਭਰੀ ਜਾਣੀ ਸੀ, ਉਨ੍ਹਾਂ ਨੂੰ ਹੁਣ 30 ਨਵੰਬਰ 2020 ਤੱਕ ਦਾਖਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਰ ਆਡਿਟ ਰਿਪੋਰਟ ਸੌਂਪਣ ਦੀ ਸਮਾਂ-ਹੱਦ ਨੂੰ 31 ਅਕਤੂਬਰ 2020 ਤੱਕ ਵਧਾ ਦਿੱਤਾ ਗਿਆ ਹੈ।


author

Karan Kumar

Content Editor

Related News