7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ

Sunday, May 30, 2021 - 08:36 AM (IST)

7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੇ ਨਵੇਂ ਪੋਰਟਲ ਨਾਲ ਤੁਸੀਂ ਮੋਬਾਇਲ 'ਤੇ ਵੀ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਈਲ ਕਰ ਸਕੋਗੇ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ 7 ਜੂਨ ਨੂੰ ਟੈਕਸਦਾਤਾਵਾਂ ਲਈ ਨਵਾਂ ਪੋਰਟਲ ਈ-ਫਾਈਲਿੰਗ 2.0 ਸ਼ੁਰੂ ਹੋਵੇਗਾ। ਇਹ ਯੂਜ਼ਰ ਫ੍ਰੈਂਡਲੀ ਅਤੇ ਮੋਬਾਇਲ ਫ੍ਰੈਂਡਲੀ ਪੋਰਟਲ ਹੋਵੇਗਾ, ਯਾਨੀ ਮੋਬਾਇਲ 'ਤੇ ਵੀ ਆਸਾਨੀ ਨਾਲ ਕੰਮ ਕਰੇਗਾ।

ਈ-ਫਾਈਲਿੰਗ 2.0 ਪੋਰਟਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਿੰਦੇ ਹੋਏ ਆਈ. ਟੀ. ਵਿਭਾਗ ਨੇ ਕਿਹਾ ਕਿ ਇੱਥੇ ਇਕ ਪੂਰੀ ਤਰ੍ਹਾਂ ਨਵੀਂ ਮੋਬਾਈਲ ਐਪ ਵੀ ਹੋਵੇਗੀ, ਜਿਸ 'ਤੇ ਟੈਕਸਦਾਤਾਵਾਂ ਦੀ ਮਦਦ ਲਈ ਸ਼ਾਰਟ ਵੀਡੀਓ ਕਲਿੱਪ ਹੋਣਗੇ। ਉਹ ਟੈਕਸਦਾਤਾ ਵੀ ਰਿਟਰਨ ਭਰ ਸਕਣਗੇ ਜਿਨ੍ਹਾਂ ਨੂੰ ਟੈਕਸ ਦੀ ਬਹੁਤ ਘੱਟ ਜਾਣਕਾਰੀ ਹੈ।

 

ਇਹ ਵੀ ਪੜ੍ਹੋ- ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਵੱਡਾ ਫ਼ੈਸਲਾ, ਇੰਨੀ ਤਾਰੀਖ਼ ਤੱਕ ਲਾਈ ਰੋਕ

ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ ਲਾਂਚ ਹੋਣ ਤੋਂ ਪਹਿਲਾਂ ਈ-ਫਾਈਲਿੰਗ ਸੇਵਾਵਾਂ 1 ਤੋਂ 6 ਜੂਨ ਵਿਚਕਾਰ ਛੇ ਦਿਨਾਂ ਲਈ ਬੰਦ ਰਹਿਣਗੀਆਂ ਅਤੇ 7 ਜੂਨ 2021 ਨੂੰ ਨਵਾਂ ਈ-ਫਾਈਲਿੰਗ ਵੈੱਬ ਪੋਰਟਲ ਟੈਕਸਦਾਤਾਵਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਈ-ਫਾਈਲਿੰਗ 2.0 ਪੋਰਟਲ 'ਤੇ ਟੈਕਸ ਅਦਾਇਗੀਆਂ ਲਈ ਮਲਟੀਪਲ ਵਿਕਲਪ, ਲੌਗਇਨ ਲਈ ਵੀ ਮਲਟੀਪਲ ਵਿਕਲਪ, ਹੈਲਪ ਡੈਸਕ ਤੇ ਚੈਟਬੋਟ ਦੀ ਵੀ ਸੁਵਿਧਾ ਮਿਲੇਗੀ। ਨਵੇਂ ਪੋਰਟਲ ਨੂੰ ਟੈਕਸਦਾਤਾਵਾਂ ਦੇ ਲਿਹਾਜ ਨਾਲ ਪਹਿਲਾਂ ਤੋਂ ਜ਼ਿਆਦਾ ਸੁਵਿਧਾਜਨਕ ਬਣਾਇਆ ਗਿਆ ਹੈ। ਇਸ 'ਤੇ ਇਨਕਮ ਟੈਕਸ ਰਿਟਰਨ ਦੀ ਤੁਰੰਤ ਪ੍ਰੋਸੈਸਿੰਗ ਹੋ ਸਕੇਗੀ, ਜਿਸ ਨਾਲ ਰਿਫੰਡ ਜਲਦ ਜਾਰੀ ਹੋਵੇਗਾ। 

ਇਹ ਵੀ ਪੜ੍ਹੋ-  5G ਟ੍ਰਾਇਲ ਲਈ ਸਪੈਕਟ੍ਰਮ ਜਾਰੀ, ਇੰਨੀ ਸੁਪਰਫਾਸਟ ਹੋਵੇਗੀ ਨੈੱਟ ਦੀ ਸਪੀਡ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News