ਇਨਕਮ ਟੈਕਸ ਕਲੈਕਸ਼ਨ ''ਚ ਮੁੰਬਈ ਦੇ ਕਰੀਬ ਦਿੱਲੀ
Friday, Nov 16, 2018 - 10:26 AM (IST)

ਨਵੀਂ ਦਿੱਲੀ—ਭਾਰਤ ਦੀ ਆਰਥਿਕ ਦ੍ਰਿਸ਼ਟੀਕੋਣ ਕਿਸ ਤਰ੍ਹਾਂ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਦਾ ਸੰਕੇਤ ਵੱਖ-ਵੱਖ ਸ਼ਹਿਰਾਂ ਦੇ ਇਨਕਮ ਟੈਕਸ ਕਲੈਕਸ਼ਨ ਤੋਂ ਵੀ ਮਿਲਦਾ ਹੈ। ਦੇਸ਼ ਦੀ ਬਿਜ਼ਨੈੱਸ ਕੈਪੀਟਲ ਮੁੰਬਈ ਦਾ ਕੁੱਲ ਇਨਕਮ ਟੈਕਸ ਰੈਵੇਨਿਊ 'ਚ 29 ਫੀਸਦੀ ਹਿੱਸਾ ਹੈ ਪਰ ਇਹ ਸ਼ੇਅਰ ਲਗਾਤਾਰ ਘੱਟ ਹੋ ਰਿਹਾ ਹੈ। ਰਾਜਧਾਨੀ ਦਿੱਲੀ ਦੇਸ਼ ਦੇ ਕੁੱਲ ਟੈਕਸ ਕਲੈਕਸ਼ਨ 'ਚ ਦੂਜੇ ਨੰਬਰ 'ਤੇ ਹੈ। 2017 ਦੇ ਮੁਕਾਬਲੇ ਅਪ੍ਰੈਲ ਤੋਂ ਨਵੰਬਰ ਦੇ ਦੌਰਾਨ ਦਿੱਲੀ ਦੇ ਟੈਕਸ ਕਲੈਕਸ਼ਨ 'ਚ 45 ਫੀਸਦੀ ਦਾ ਵਾਧਾ ਹੋਇਆ ਹੈ।
ਮੁੰਬਈ 'ਚ ਟੈਕਸ ਕਲੈਕਸ਼ਨ 'ਚ ਸਿਰਫ 5 ਫੀਸਦੀ ਦਾ ਹੀ ਵਾਧਾ ਹੋਇਆ ਹੈ। ਮੁੰਬਈ 'ਚ ਇਨਕਮ ਟੈਕਸ ਦੀ ਕਮਜ਼ੋਰ ਗਰੋਥ ਦੇ ਕਾਰਨ ਰਿਫੰਡ ਵੀ ਹੈ। ਦਿੱਲੀ ਦੇ ਇਨਕਮ ਟੈਕਸ ਕਲੈਕਸ਼ਨ 'ਚ ਵੱਡਾ ਵਾਧਾ ਹੋਣ ਨਾਲ ਉੱਤਰ ਭਾਰਤ ਖੇਤਰ ਦੇ ਸ਼ੇਅਰ 'ਚ ਵਾਧਾ ਹੋਇਆ ਹੈ। ਬੀਤੇ ਸਾਲ ਦੇ ਮੁਕਾਬਲੇ ਦਿੱਲੀ ਦੇ ਟੈਕਸ ਕਲੈਕਸ਼ਨ 'ਚ 5 ਫੀਸਦੀ ਦਾ ਉਛਾਲ ਆਇਆ ਹੈ ਅਤੇ ਇਹ 16.5 ਫੀਸਦੀ ਤੱਕ ਪਹੁੰਚ ਗਿਆ ਹੈ।
ਦਿੱਲੀ ਦੀ ਇਹ ਗਰੋਥ ਕੋਲਕਾਤਾ ਅਤੇ ਚੇਨਈ ਵਰਗੇ ਛੋਟੇ ਸੈਂਟਰਸ ਦੀ ਤੁਲਨਾ 'ਚ ਵੀ ਕਿਤੇ ਜ਼ਿਆਦਾ ਹੈ ਜੋ ਬੀਤੇ ਸਾਢੇ ਸੱਤ ਮਹੀਨਿਆਂ 'ਚ ਸਿੰਗਲ ਡਿਜ਼ਿਟ ਦੇ ਕਰੀਬ ਹੀ ਰਹੀ ਹੈ। ਇਨਕਮ ਟੈਕਸ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਜ਼ਿਆਦਾ ਜਾਣਕਾਰੀ ਦੇਣ ਤੋ ਮਨ੍ਹਾ ਕਰਦੇ ਹੋਏ ਦੱਸਿਆ ਕਿ ਦੇਸ਼ ਭਰ 'ਚ ਰਿਫੰਡ ਦੇ ਮਾਮਲੇ 'ਚ ਡਿਪਾਰਟਮੈਂਟ ਖਾਸਾ ਐਕਟਿਵ ਹੈ। ਪਰ, ਮੁੰਬਈ 'ਚ ਰਿਫੰਡ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਫੀ ਜ਼ਿਆਦਾ ਹੈ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਦਿੱਲੀ 'ਚ ਰਿਫੰਡ ਦਾ ਕਲੇਮ ਬਹੁਤ ਜ਼ਿਆਦਾ ਨਹੀਂ ਹੈ ਜਿਸ ਦਾ ਅਸਰ ਗ੍ਰਾਸ ਕਲੈਕਸ਼ਨ 'ਤੇ ਦਿਸ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦਾ ਕੁੱਲ ਅੰਕੜਾ ਦੱਸਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਹੈ ਕਿ ਇਸ ਸੰਬੰਧ 'ਚ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ।