ਅਗਲੇ 3 ਸਾਲਾਂ ''ਚ ਮਿਲ ਜਾਵੇਗਾ ਬੈਂਕ ਜਾਣ ਦੇ ਝੰਜਟ ਤੋਂ ਛੁਟਕਾਰਾ

01/20/2018 2:23:46 AM

ਨਵੀਂ ਦਿੱਲੀ (ਭਾਸ਼ਾ)-ਅਗਲੇ 3 ਸਾਲਾਂ 'ਚ ਬੈਂਕ ਜਾਣ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਡਾਟਾ ਦੀ ਖਪਤ ਅਤੇ ਵਿਸ਼ਲੇਸ਼ਣ ਨਾਲ ਵਿੱਤੀ ਸ਼ਮੂਲੀਅਤ ਨੂੰ ਹੋਰ ਰਫਤਾਰ ਮਿਲੇਗੀ। ਇਹ ਗੱਲ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਹੀ ਹੈ। ਉਨ੍ਹਾਂ ਪੈਨਲ ਚਰਚਾ ਦੌਰਾਨ ਇਹ ਵੀ ਕਿਹਾ ਕਿ ਭਾਰਤ ਦੁਨੀਆ ਦਾ ਇਕੱਲਾ ਦੇਸ਼ ਹੈ, ਜਿੱਥੇ 1 ਅਰਬ ਤੋਂ ਜ਼ਿਆਦਾ ਲੋਕਾਂ ਨੂੰ ਆਧਾਰ ਕਾਰਡ (ਬਾਇਓਮੀਟ੍ਰਿਕ) ਜਾਰੀ ਕੀਤੇ ਗਏ ਹਨ।  ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਅਗਲੇ 3 ਤੋਂ 4 ਸਾਲਾਂ 'ਚ ਭਾਰਤ 'ਚ 100 ਕਰੋੜ ਸਮਾਰਟਫੋਨ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ 'ਚ ਡਾਟਾ ਦੀ ਖਪਤ ਅਮਰੀਕਾ ਅਤੇ ਚੀਨ 'ਚ ਹੋਣ ਵਾਲੀ ਕੁਲ ਖਪਤ ਤੋਂ ਵੀ ਜ਼ਿਆਦਾ ਹੈ। ਕਾਂਤ ਦੇ ਨਾਲ ਇਸ ਪੈਨਲ ਡਿਸਕਸ਼ਨ 'ਚ ਪੇਅ ਟੀ. ਐੱਮ. ਦੇ ਬਾਨੀ ਵਿਜੈ ਸ਼ੇਖਰ ਸ਼ਰਮਾ ਵੀ ਸ਼ਾਮਲ ਸਨ। ਸ਼ਰਮਾ ਨੇ ਦੱਸਿਆ ਕਿ ਦੁਨੀਆ ਨੂੰ ਨਵਾਂ ਬੈਂਕਿੰਗ ਮਾਡਲ ਭਾਰਤ ਤੋਂ ਮਿਲੇਗਾ ਅਤੇ ਪੇਅ ਟੀ. ਐੱਮ. ਇਸ ਦੀ ਇਕ ਉਦਾਹਰਣ ਹੈ।


Related News