ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਬਿਟਕੁਆਇਨ ਦੀ ਕੀਮਤ 22500 ਡਾਲਰ ਦੇ ਹੇਠਾਂ ਆਈ

Tuesday, Jun 14, 2022 - 12:59 PM (IST)

ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਬਿਟਕੁਆਇਨ ਦੀ ਕੀਮਤ 22500 ਡਾਲਰ ਦੇ ਹੇਠਾਂ ਆਈ

ਬਿਜਨੈੱਸ ਡੈਸਕ- ਕ੍ਰਿਪਟੋਕਰੰਸੀ ਬਾਜ਼ਾਰ 'ਚ ਬੀਤੇ 24 ਘੰਟਿਆਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬਿਟਕੁਆਇਨ 22,500 ਡਾਲਰ ਦੇ ਹੇਠਾਂ ਆ ਗਿਆ। ਪਿਛਲੇ 24 ਘੰਟੇ ਦੇ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਅਤੇ ਪ੍ਰਸਿੱਧ ਕ੍ਰਿਪਟੋਕਰੰਸੀ 16 ਫੀਸਦੀ ਡਿੱਗ ਕੇ 22,461 ਡਾਲਰ 'ਤੇ ਆ ਗਈ ਹੈ। ਬੀਤੇ ਸੱਤ ਦਿਨਾਂ 'ਚ ਬਿਟਕੁਆਇਨ 'ਚ 28 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਬੀਤੇ 24 ਘੰਟਿਆਂ 'ਚ ਬਿਟਕੁਆਇਨ ਦਾ ਟ੍ਰੇਡਿੰਗ ਵਾਲਊਮ 68,191,548,462 ਡਾਲਰ ਰਿਹਾ ਅਤੇ ਇਸ ਦੀ ਮਾਰਕਿਟ ਕੈਪ 428,771,277,800 ਡਾਲਰ ਰਹੀ। 
ਮਾਹਰਾਂ ਦੀਆਂ ਉਮੀਦਾਂ ਤੋਂ ਜ਼ਿਆਦਾ ਡਿੱਗਿਆ ਬਿਟਕੁਆਇਨ
ਬਿਟਕੁਆਇਨ 'ਚ ਇਸ ਸਾਲ 47 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਨਵੰਬਰ 2021 'ਚ ਬਿਟਕੁਆਇਨ ਨੇ 69,900 ਡਾਲਰ ਦਾ ਉੱਚ ਪੱਧਰ ਛੂਹਿਆ ਪਰ ਇਸ ਤੋਂ ਬਾਅਦ ਤੋਂ ਬਿਟਕੁਆਇਨ 'ਚ ਗਿਰਾਵਟ ਆਈ ਪਰ ਉਦੋਂ ਤੋਂ ਇਹ ਇਕ ਇਕ ਰੇਨਜ 'ਚ ਕਾਰੋਬਾਰ ਕਰ ਰਿਹਾ ਹੈ। ਅੱਜ ਬਿਟਕੁਆਇਨ 'ਚ ਇੰਨੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਕਿ ਇਹ ਮਾਹਰਾਂ ਦੀਆਂ ਉਮੀਦਾਂ ਤੋਂ ਜ਼ਿਆਦਾ ਹੈ। ਮਾਹਰਾਂ ਦੇ ਮੁਤਾਬਕ ਮਾਨੇਟਰੀ ਪਾਲਿਸੀ ਅਤੇ ਸਖ਼ਤ ਨਿਯਮਾਂ ਦੇ ਕਾਰਨ ਬਿਟਕੁਆਇਨ 'ਚ ਗਿਰਾਵਟ ਆ ਰਹੀ ਹੈ।
ਦੂਜੇ ਪਾਸੇ ਈਥਰ, ਏਥੇਰੀਅਮ ਬਲਾਕਚੈਨ ਨਾਲ ਜੁੜੀ ਕ੍ਰਿਪਟੋਕਰੰਸੀ ਲਗਪਗ 16.57 ਫੀਸਦੀ ਤੋਂ ਜ਼ਿਆਦਾ ਡਿੱਗ ਕੇ 1,204 ਡਾਲਰ 'ਤੇ ਆ ਗਈ ਹੈ। ਇਹ ਆਪਣੇ 15 ਮਹਿਨੇ ਦੇ ਨਿਊਨਤਮ ਪੱਧਰ 'ਤੇ ਹੈ। ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਹੈ। ਇਸ ਵਿਚਾਲੇ dogecoin ਅੱਜ 8 ਫੀਸਦੀ ਦੀ ਗਿਰਾਵਟ ਦੇ ਨਾਲ 0.05 ਡਾਲਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਜਦਕਿ, ਸ਼ੀਬਾ ਇਨੂ 'ਚ 1.62 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 0.000008 ਡਾਲਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਗਲੋਬਲ ਕ੍ਰਿਪਟਕਰੰਸੀ ਬਾਜ਼ਾਰ ਦਾ ਮਾਰਕਿਟ ਕੈਪ 1.08 ਟ੍ਰਿਲੀਅਨ ਡਾਲਰ ਰਿਹਾ। ਇਸ 'ਚ ਬੀਤੇ 24 ਘੰਟਿਆਂ 'ਚ 8 ਫੀਸਦੀ ਦੀ ਗਿਰਾਵਟ ਰਹੀ।
ਇਹ ਰਿਹਾ ਹੋਰ ਕ੍ਰਿਪਟੋਕਰੰਸੀ ਦਾ ਹਾਲ
Stellar, Uniswap, XRP, Tron, Tether, Solana, Polkadot, Avalanche, Polygon, Cardano, Litecoin, Chainlink, Terra Luna Classic, Cardano, Litecoin ਦੀਆਂ ਕੀਮਤਾਂ 'ਚ ਬੀਤੇ 24 ਘੰਟਿਆਂ 'ਚ ਗਿਰਾਵਟ ਰਹੀ। ਇਨ੍ਹਾਂ 'ਚੋਂ ਕੁਝ 'ਚ 20 ਤੋਂ 25 ਫੀਸਦੀ ਤੱਕ ਦੀ ਗਿਰਾਵਟ ਆਈ ਹੈ।


author

Aarti dhillon

Content Editor

Related News