ਮਈ ਵਿਚ ਚੀਨ ਦੀ ਬਰਾਮਦ 28 ਪ੍ਰਤੀਸ਼ਤ ਵਧੀ, ਦਰਾਮਦ ਵਿਚ 51 ਪ੍ਰਤੀਸ਼ਤ ਦਾ ਹੋਇਆ ਵਾਧਾ

Monday, Jun 07, 2021 - 11:18 AM (IST)

ਬੀਜਿੰਗ (ਏਜੰਸੀ) - ਅਮਰੀਕਾ ਅਤੇ ਹੋਰ ਬਾਜ਼ਾਰਾਂ ਵਿਚ ਮੰਗ ਵਿਚ ਸੁਧਾਰ ਦੇ ਕਾਰਨ ਮਈ ਵਿਚ ਚੀਨ ਦੀ ਬਰਾਮਦ ਵਿਚ ਤਕਰੀਬਨ 28 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸੇ ਮਿਆਦ ਦੌਰਾਨ ਇਸ ਦੀਆਂ ਦਰਾਮਦਾਂ ਵਿਚ 51 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 

ਦੁਨੀਆ ਦੇ ਕਈ ਦੇਸ਼ ਹੁਣ ਕੋਰੋਨਾ ਵਿਸ਼ਾਣੂ ਦੀ ਮਹਾਮਾਰੀ ਦੇ ਪ੍ਰਭਾਵਾਂ ਤੋਂ ਠੀਕ ਹੋ ਰਹੇ ਹਨ। ਚੀਨ ਇਸ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਟੀਕਾਕਰਨ ਤੇਜ਼ੀ ਨਾਲ ਹੁੰਦਾ ਜਾ ਰਿਹਾ ਹੈ, ਸਥਿਤੀ ਹੋਰ ਤੇਜ਼ੀ ਨਾਲ ਸੁਧਾਰ ਰਹੀ ਹੈ। ਚੀਨ ਦੇ ਕਸਟਮ ਵਿਭਾਗ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਆਂਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਨਿਰਯਾਤ ਵਿਚ 40 ਪ੍ਰਤੀਸ਼ਤ ਵਾਧਾ ਹੋਇਆ ਹੈ। ਸਾਲ 2019 ਵਿਚ ਇਸੇ ਸਮੇਂ ਦੌਰਾਨ ਬਰਾਮਦ 29% ਵਧੀ ਸੀ। ਮਈ ਵਿਚ ਚੀਨ ਦੀ ਬਰਾਮਦ 263.9 ਬਿਲੀਅਨ ਡਾਲਰ ਰਹੀ ਜੋ ਪਿਛਲੇ ਮਹੀਨੇ ਦੇ ਪੱਧਰ ਦੇ ਬਰਾਬਰ ਸੀ। ਮਈ ਵਿਚ ਚੀਨ ਦੀ ਦਰਾਮਦ 218.4 ਬਿਲੀਅਨ ਡਾਲਰ ਰਹੀ ਜੋ ਅਪ੍ਰੈਲ ਦੇ ਮੁਕਾਬਲੇ 1.2 ਪ੍ਰਤੀਸ਼ਤ ਘੱਟ ਹੈ। ਮਈ ਵਿੱਚ ਚੀਨ ਦਾ ਵਪਾਰ ਸਰਪਲੱਸ 45.53 ਅਰਬ ਡਾਲਰ ਰਿਹਾ। ਇਹ ਇਕ ਸਾਲ ਪਹਿਲਾਂ ਨਾਲੋਂ 26.5 ਪ੍ਰਤੀਸ਼ਤ ਘੱਟ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News