ਸਿਰਫ 15 ਮਹੀਨਿਆਂ 'ਚ ਇਸ ਕੰਪਨੀ ਨੇ ਬਣਾਈ 500 ਕਰੋੜ ਦੀ ਯੂਨਿਟ
Sunday, Oct 22, 2017 - 10:12 AM (IST)
ਨਵੀਂ ਦਿੱਲੀ—ਡੈਨਮਾਰਕ ਦੀ ਵਿੰਡ ਟਰਬਾਈਨ ਵੈਸਟਾਸ ਦੇ ਚੇਅਰਮੈਨ ਬਰਟ ਨੋਰਡਬਰਗ ਨੇ 10 ਨਵੰਬਰ, 2015 ਨੂੰ ਪੀ.ਐੱਮ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ 'ਚ ਮੁਲਾਕਾਤ ਕੀਤੀ ਸੀ। ਨੋਰਡਬਰਗ ਨੇ ਪੀ.ਐੱਮ ਮੋਦੀ ਤੋਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਭਾਰਤ 'ਚ ਮਜ਼ਬੂਤ ਸਿੱਧੇ ਵਿਦੇਸ਼ੀ ਨਿਵੇਸ਼ ਕਰੇਗੀ। ਉਨ੍ਹਾਂ ਨੇ ਭਾਰਤ 'ਚ ਵਿੰਡ ਟਰਬਾਈਨ ਬਲੇਡ ਨਿਰਮਾਣ ਦੀ ਯੂਨਿਟ ਸਥਾਪਿਤ ਕਰਨ ਦੀ ਗੱਲਲ ਕਹੀ ਸੀ। ਪਰ, ਇਹ ਕੰਮ ਉਹ ਇੰਨੀ ਤੇਜ਼ੀ ਨਾਲ ਕਰ ਦੇਣਗੇ , ਇਸ ਗੱਲ ਦਾ ਸ਼ਾਇਦ ਸਰਕਾਰ ਨੂੰ ਵੀ ਯਕੀਨ ਨਹੀਂ ਹੋਵੇਗਾ।
ਨਾਰਡਵਰਗ ਅਤੇ ਪੀ.ਐੱਮ ਮੋਦੀ ਦੀ ਮੁਲਾਕਾਤ ਦੇ 10 ਦਿਨ੍ਹਾਂ ਦੇ ਅੰਦਰ ਹੀ ਵੇਸਟਾਸ ਦੇ ਬੋਰਡ ਨੇ ਭਾਰਤ 'ਚ ਕੰਪਨੀ ਦੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਬੋਰਡ ਨੇ ਅਹਿਮਦਾਬਾਦ ਤੋਂ 30 ਕਿਲੋਮੀਟਰ ਪੱਛਮੀ 'ਚ ਕੰਪਨੀ ਸਥਾਪਿਤ ਕਰਨ ਦਾ ਫੈਸਲਾ ਲਿਆ ਅਤੇ ਇਸ ਕੰਮ ਨੂੰ ਤੇਜ਼ੀ ਨਾਲ ਅੰਜ਼ਾਮ ਦੇਣ ਲਈ ਭਾਰਤੀ ਮੂਲ ਦੇ ਆਪਣੇ ਸੀਨੀਅਰ ਐਗਜੀਕਿਊਟਿਵ ਮਾਧਵ ਕ੍ਰਿਸ਼ਨ ਪੋਕਾਲਾ ਨੂੰ ਭੇਜਿਆ। ਇਸ ਤੋਂ ਪਹਿਲੇ ਮਾਧਵ ਕ੍ਰਿਸ਼ਨ ਪੋਕਾਲਾ ਡੈਨਮਾਰਕ ਦੇ ਰਿੰਗਕੋਇਬਿੰਗ 'ਚ ਕੰਮ ਕਰ ਰਹੇ ਸਨ।
ਇਸਦੇ ਬਾਅਦ ਕੰਪਨੀ ਨੇ ਭਾਰਤ ਸਰਕਾਰ ਦੇ ਨਾਲ ਐੱਮ.ਓ.ਯੂ ਕੀਤਾ ਅਤੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਹਿਮਦਾਬਾਦ ਰਾਜਕੋਟ ਹਾਈਵੇ 'ਤੇ 36 ਏਕੜ ਦੇ ਪਲਾਂਟ ਨੂੰ ਖਰੀਦ ਕੇ ਗ੍ਰੀਨਫੀਲਡ ਨਿਰਮਾਣ ਯੁਨਿਟ ਦੀ ਸਥਾਪਨਾ ਕੀਤੀ। 10 ਨਵੰਬਰ 2015 ਤੋਂ ਹੁਣ ਤੱਕ ਸਿਰਫ 15 ਮਹੀਨੇ ਹੀ ਹੋਏ ਹਨ, ਪਰ ਕੰਪਨੀ 'ਚ ਪ੍ਰੋਡਕਸ਼ਨ ਚਾਲੂ ਹੈ। ਭਾਰਤ 'ਚ ਤੇਜ਼ੀ ਨਾਲ ਐੱਫ.ਡੀ.ਆਈ. ਦੇ ਪਟਰੀ 'ਤੇ ਆਉਂਣ ਦਾ ਇਹ ਦੁਲਭ ਉਦਾਹਰਣ ਹੈ।
ਵੈਸਟਾਸ ਦੇ ਏਸ਼ੀਆ ਪੈਸਿਫਿਕ ਦੇ ਮੰਤਰੀ ਕਲਾਇਵ ਟਟਰਨ ਨੇ ਕਿਹਾ, ' ਕੰਪਨੀ ਨੂੰ ਸਥਾਪਿਤ ਕਰਨ ਦੇ ਲਈ ਜ਼ਰੂਰੀ ਮਨਜ਼ੂਰੀ ਦੀ ਪ੍ਰਕਿਰਿਆ ਜਟਿਲ ਹੁੰਦੀ ਹੈ। ਆਮਤੌਰ 'ਤੇ ਇਸ 'ਚ 60 ਦਿਲ ਲਗਦੇ ਹਨ, ਪਰ ਸਿਰਫ 22 ਦਿਨ 'ਚ ਹੀ ਇਹ ਮਨਜ਼ੂਰੀ ਮਿਲ ਗਈ। ਇਸਦੇ ਇਲਾਵਾ ਫੈਕਟਰੀ, 'ਚ ਸਿਰਫ 60 ਦਿਨ ਦੇ ਅੰਦਰ ਬਿਜਲੀ ਵੀ ਮੁਹੱਈਆ ਕਰਾਈ ਗਈ। ਆਮਤੌਰ 'ਤੇ ਇਸ 'ਚ 18 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ। ਇਹ ਸਭ ਭਾਰਤ ਸਰਕਾਰ ਦੇ ਇਨਵੇਸਟ ਇੰਡੀਆ ਸੇਲ ਦੇ ਵਲੋਂ ਕੀਤੀ ਪ੍ਰਕਿਰਿਆ 'ਚ ਤੇਜ਼ੀ ਦਿਖਾਉਣ ਨਾਲ ਸੰਭਨ ਹੋਇਆ।'
