ਰਿਪੋਰਟ 'ਚ ਖ਼ੁਲਾਸਾ, ਭਾਰਤ ਵਿਚ ਹਰ ਘੰਟੇ ਆਉਂਦੀਆਂ ਹਨ 27,000 ਫਰਜ਼ੀ ਫੋਨ ਕਾਲਸ

Saturday, Dec 18, 2021 - 03:14 PM (IST)

ਰਿਪੋਰਟ 'ਚ ਖ਼ੁਲਾਸਾ, ਭਾਰਤ ਵਿਚ ਹਰ ਘੰਟੇ ਆਉਂਦੀਆਂ ਹਨ 27,000 ਫਰਜ਼ੀ ਫੋਨ ਕਾਲਸ

ਨਵੀਂ ਦਿੱਲੀ – ਇਸ ਸਾਲ ਭਾਰਤ ’ਚ ਸਿਰਫ ਇਕ ਸਪੈਮਰ ਵਲੋਂ 202 ਮਿਲੀਅਨ ਤੋਂ ਵੱਧ ਸਪੈਮ ਕਾਲਾਂ ਕੀਤੀਆਂ ਗਈਆਂ, ਯਾਨੀ ਰੋਜ਼ਾਨਾ 6,64,000 ਤੋਂ ਵਧੇਰੇ ਕਾਲਾਂ ਅਤੇ ਹਰ ਦਿਨ ਹਰ ਘੰਟੇ 27,000 ਕਾਲਾਂ ਕੀਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਇਕ ਨਵੀਂ ਰਿਪੋਰਟ ’ਚ ਇਸ ਦੀ ਜਾਣਕਾਰੀ ਦਿੱਤੀ ਗਈ।

ਗਲੋਬਲ ਸਪੈਮ ਰਿਪੋਰਟ 2021 ਮੁਤਾਬਕ ਵਿਕਰੀ ਅਤੇ ਟੈਲੀਮਾਰਕੀਟਿੰਗ ਕਾਲ ’ਚ ਜ਼ਿਕਰਯੋਗ ਵਾਧੇ ਕਾਰਨ ਭਾਰਤ ਰੈਂਕਿੰਗ ’ਚ 9ਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਸਾਲ ਵਿਕਰੀ ਨਾਲ ਸਬੰਧਤ ਕਾਲਾਂ ਦੀਆਂ ਸਾਰੀਆਂ ਸ਼੍ਰੇਣੀਆਂ ਸਾਰੀਆਂ ਇਨਕਮਿੰਗ ਸਪੈਮ ਕਾਲਾਂ ਦਾ ਇਕ ਵਿਸ਼ਾਲ ਬਹੁਮੱਤ (93.5 ਫੀਸਦੀ) ਬਣਾਉਂਦੀ ਹੈ।

ਦੇਸ਼ ’ਚ ਸਭ ਤੋਂ ਆਮ ਘਪਲਿਆਂ ’ਚੋਂ ਇਕ ਹਮੇਸ਼ਾ ਲੋਕਪ੍ਰਿਯ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਘਪਲਾ ਬਣਿਆ ਹੋਇਆ ਹੈ, ਜਿੱਥੇ ਧੋਖੇਬਾਜ਼ ਬੈਂਕ, ਵਾਲੇਟ ਜਾਂ ਡਿਜੀਟਲ ਭੁਗਤਾਨ ਸੇਵਾ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਲਾਜ਼ਮੀ ਕੇ. ਵਾਈ. ਸੀ. ਦਸਤਾਵੇਜ਼ ਮੰਗਦੇ ਹਨ। ਇਸ ਸਾਲ ਟਰੂਕਾਲਰ ਦੁਨੀਆ ਭਰ ’ਚ ਸਾਡੇ 300 ਮਿਲੀਅਨ ਯੂਜ਼ਰਸ ਨੂੰ ਬਲਾਕ ਕਰਨ ਅਤੇ 37.8 ਬਿਲੀਅਨ ਸਪੈਮ ਕਾਲ ਦੀ ਪਛਾਣ ਕਰਨ ਅਤੇ ਮਦਦ ਕਰਨ ’ਚ ਸਮਰੱਥ ਹੈ।

ਇਹ ਵੀ ਪੜ੍ਹੋ : ਆਧਾਰ ਜ਼ਰੀਏ ਸਰਕਾਰ ਨੇ ਬਚਾਏ 2.25 ਲੱਖ ਕਰੋੜ ਰੁਪਏ, ਅਗਲੇ 10 ਸਾਲਾਂ ਲਈ ਦੱਸੀ ਯੋਜਨਾ

ਬ੍ਰਾਜ਼ੀਲ ਸਭ ਤੋਂ ਉੱਪਰ

ਬ੍ਰਾਜ਼ੀਲ ਨੇ ਪ੍ਰਤੀ ਮਹੀਨਾ ਪ੍ਰਤੀ ਯੂਜ਼ਰਸ 32.9 ਸਪੈਮ ਕਾਲ ਨਾਲ ਦੁਨੀਆ ’ਚ ਸਭ ਤੋਂ ਵੱਧ ਸਪੈਮ ਵਾਲੇ ਦੇਸ਼ (ਲਗਾਤਾਰ ਚਾਰ ਸਾਲ) ਦਾ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਬ੍ਰਾਜ਼ੀਲ ’ਚ ਪ੍ਰਾਪਤ ਸਪੈਮ ਕਾਲਾਂ ਦੀ ਔਸਤ ਗਿਣਤੀ (ਪ੍ਰਤੀ ਯੂਜ਼ਰ ਪ੍ਰਤੀ ਮਹੀਨਾ 32.9 ਕਾਲਾਂ) ਬਨਾਮ ਪੇਰੂ (ਪ੍ਰਤੀ ਯੂਜ਼ਰ ਪ੍ਰਤੀ ਮਹੀਨਾ 18.02 ਕਾਲ) ਦਰਮਿਆਨ ਇਕ ਅਹਿਮ ਫਰਕ ਹੈ, ਜੋ ਦੂਜੇ ਸਥਾਨ ’ਤੇ ਹੈ ਅਤੇ ਯੂਕ੍ਰੇਨ ਤੀਜੇ ਸਥਾਨ ’ਤੇ ਹੈ।

ਪ੍ਰਤੀ ਯੂਜ਼ਰ ਪ੍ਰਤੀ ਮਹੀਨਾ ਆਉਣ ਵਾਲੀਆਂ ਸਪੈਮ ਕਾਲਾਂ ਬਨਾਮ ਸੰਦੇਸ਼ਾਂ ਦੀ ਔਸਤ ਗਿਣਤੀ ਦੀ ਤੁਲਨਾ ਦੀ ਇਸ ਸੂਚੀ ’ਚ ਕੈਮਰੂਨ ਸਭ ਤੋਂ ਉੱਪਰ ਹੈ, ਉਸ ਤੋਂ ਬਾਅਦ ਸੋਮਾਲੀਆ, ਤੰਜਾਨੀਆ, ਕਾਂਗੋ, ਆਈਵਰੀ ਕੋਸਟ ਅਤੇ ਬੇਨਿਨ ਦਾ ਸਥਾਨ ਹੈ। ਇਹ ਸਾਰੇ ਅਫਰੀਕੀ ਦੇਸ਼ ਹਨ। ਬ੍ਰਾਜ਼ੀਲ 8ਵੇਂ ਸਥਾਨ ’ਤੇ ਹੈ। ਸਪੱਸ਼ਟ ਤੌਰ ’ਤੇ ਐੱਸ ਐੱਮ. ਐੱਸ. ਸਪੈਮ ਅਫਰੀਕੀ ਮਹਾਦੀਪ ਦੇ ਯੂਜ਼ਰਸ ਲਈ ਇਕ ਵੱਡੀ ਸਮੱਸਿਆ ਖੇਤਰ ਹੈ। ਕਾਲ ਲਈ ਅਮਰੀਕਾ 2020 ’ਚ ਦੂਜੇ ਉੱਚ ਸਥਾਨ ਤੋਂ ਡਿੱਗ ਕੇ ਚੋਟੀ ਦੇ 20 ਦੇਸ਼ਾਂ ਦੀ ਸੂਚੀ ਤੋਂ ਲਗਭਗ ਬਾਹਰ 2021 ’ਚ 20ਵੇਂ ਸਥਾਨ ’ਤੇ ਆ ਗਿਆ।

ਇਹ ਵੀ ਪੜ੍ਹੋ : ਇਕ ਮਹੀਨੇ 'ਚ ਹੋਏ 25 ਲੱਖ ਵਿਆਹ, ਸੋਨੇ ਦੀ ਮੰਗ ਨੇ ਤੋੜਿਆ 7 ਸਾਲ ਦਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News