ਫਰਵਰੀ ''ਚ ਯਾਤਰੀ ਵਾਹਨਾਂ ਦੀ ਵਿਕਰੀ 8 ਫੀਸਦੀ ਵਧੀ
Monday, Mar 12, 2018 - 02:20 PM (IST)

ਨਵੀਂ ਦਿੱਲੀ—ਘਰੇਲੂ ਬਾਜ਼ਾਰ 'ਚ ਫਰਵਰੀ 'ਚ ਯਾਤਰੀ ਵਾਹਨਾਂ ਦੀ ਵਿਕਰੀ 7.77 ਫੀਸਦੀ ਵਧ ਕੇ 275329 'ਤੇ ਪਹੁੰਚ ਗਈ ਜਿਸ 'ਚ ਕਾਰਾਂ ਦੀ ਵਿਕਰੀ 3.70 ਫੀਸਦੀ ਅਤੇ ਪ੍ਰਯੋਗੀ ਵਾਹਨਾਂ ਦੀ 21.28 ਫੀਸਦੀ ਵਧੀ ਹੈ। ਵਾਹਨ ਨਿਰਮਾਤਾ ਕੰਪਨੀਆਂ ਦੇ ਸੰਗਠਨ ਸਿਆਮ ਦੇ ਮਹਾਨਿਦੇਸ਼ਕ ਵਿਸ਼ਨੂੰ ਮਾਥੁਰ ਨੇ ਅੱਜ ਇੱਥੇ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਕੁਲ ਮਿਲਾ ਕੇ ਵਾਹਨ ਬਾਜ਼ਾਰ 'ਚ ਧਾਰਣਾ ਸਕਾਰਾਤਮਕ ਬਣੀ ਹੋਈ ਹੈ।
ਦੋਪਹੀਆਂ ਵਾਹਨਾਂ ਦੀ ਵਿਕਰੀ 23.77 ਫੀਸਦੀ ਵਧ ਕੇ 16 ਲੱਖ 85 ਹਜ਼ਾਰ 814 'ਤੇ ਪਹੁੰਚ ਗਈ ਹੈ। ਇਸ 'ਚ ਮੋਟਰਸਾਈਕਲਾਂ ਦੀ ਵਿਕਰੀ 25.48 ਫੀਸਦੀ ਦੇ ਵਾਧੇ ਨਾਲ 10 ਲੱਖਥ 53 ਹਜ਼ਾਰ 230 ਇਕਾਈ ਅਤੇ ਸਕਟਰਾਂ ਦੀ ਵਿਕਰੀ 23.96 ਫੀਸਦੀ ਵਧ ਕੇ ਪੰਜ ਲੱਖ 60 ਹਜ਼ਾਰ 653 ਇਕਾਈ ਹੋ ਗਈ? ਅਰਥਵਿਵਸਥਾ ਦੀ ਗਤੀ ਫੜਨ ਦੇ ਨਾਲ ਵਪਾਰਕ ਵਾਹਨਾਂ ਦੀ ਵਿਕਰੀ 31.13 ਫੀਸਦੀ ਵਧ ਕੇ 87 ਹਜ਼ਾਰ 777 ਇਕਾਈ 'ਤੇ ਰਹੀ ਜਦਕਿ ਤਿਪਹੀਆਂ ਵਾਹਨਾਂ ਦੀ ਵਿਕਰੀ 76.67 ਫੀਸਦੀ ਵਧ ਕੇ 62 ਹਜ਼ਾਰ 463 ਇਕਾਈ ਰਹੀ। ਸਾਰੀਆਂ ਸ਼ੇਣੀਆਂ ਦੇ ਸਾਰੇ ਵਾਹਨਾਂ ਦੀ ਕੁਲ ਵਿਕਰੀ 22.77 ਫੀਸਦੀ ਵਾਧੇ ਨਾਲ 21 ਲੱਖ 11 ਹਜ਼ਾਰ 383 ਇਕਾਈ ਰਹੀ ਜਦਕਿ ਨਿਰਯਾਤ 26.04 ਫੀਸਦੀ ਵਧ ਕੇ ਤਿੰਨ ਲੱਖ 58 ਹਜ਼ਾਰ ਤੱਕ ਪਹੁੰਚ ਗਿਆ।