ਕਿਸਾਨਾਂ ਲਈ ਵੱਡਾ ਝਟਕਾ, ਕਪਾਹ ਬੀਜਾਂ ਦੀ ਕੀਮਤ 'ਚ 5 ਫ਼ੀਸਦੀ ਤੱਕ ਵਾਧਾ

Thursday, Apr 01, 2021 - 03:56 PM (IST)

ਨਵੀਂ ਦਿੱਲੀ- ਕਪਾਹ ਦੀ ਖੇਤੀ ਲਈ ਹੁਣ ਬੀਜ ਖ਼ਰੀਦਣਾ ਪਹਿਲਾਂ ਨਾਲੋਂ ਥੋੜ੍ਹਾ ਮਹਿੰਗਾ ਪੈਣ ਵਾਲਾ ਹੈ। ਬੌਲਗਾਰਡ-2 ਦਾ ਵੱਧ ਤੋਂ ਵੱਧ ਵਿਕਰੀ ਮੁੱਲ 5 ਫ਼ੀਸਦੀ ਵਧਾ ਕੇ 767 ਰੁਪਏ ਪ੍ਰਤੀ 450 ਗ੍ਰਾਮ ਪੈਕੇਟ ਕਰ ਦਿੱਤਾ ਗਿਆ ਹੈ। ਸਾਲ 2015 ਤੋਂ ਬਾਅਦ ਇਹ ਪਹਿਲਾ ਵਾਧਾ ਹੈ।

ਉੱਥੇ ਹੀ, ਬੌਲਗਾਰਡ-1 ਦੀ ਕੀਮਤ 635 ਰੁਪਏ ਪ੍ਰਤੀ ਪੈਕਟ ਰੱਖੀ ਗਈ ਹੈ। ਉਦਯੋਗ ਹਰ ਸਾਲ ਕਪਾਹ ਬੀਜ ਦੇ ਤਕਰੀਬਨ 5 ਤੋਂ 5.5 ਕਰੋੜ ਪੈਕੇਟ (ਹਰ 450 ਗ੍ਰਾਮ) ਵੇਚਦਾ ਹੈ।

ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ 'ਤੇ ਇਸ ਦਾ ਬਹੁਤਾ ਭਾਰ ਨਹੀਂ ਪਵੇਗਾ। ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਕੋਈ ਕਿਸਾਨ 10 ਪੈਕੇਟ ਵੀ ਖ਼ਰੀਦਦਾ ਹੈ ਤਾਂ ਕੁੱਲ ਵਾਧੂ ਲਾਗਤ 200 ਰੁਪਏ ਤੋਂ ਵੱਧ ਨਹੀਂ ਹੋਵੇਗੀ। ਇਸ ਨਾਲ ਬੀਜ ਉਤਪਾਦਕ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਸਮੇਂ ਦੇਸ਼ ਵਿਚ ਕਪਾਹ ਦਾ ਉਤਪਾਦਨ ਲਗਭਗ 370 ਲੱਖ ਗੰਢ ਹੈ। ਟੈਕਸਟਾਈਲ ਇੰਡਸਟਰੀ ਦੇ ਪਸਾਰ ਨਾਲ 2027 ਤੱਕ ਕਪਾਹ ਦਾ ਉਤਪਾਦਨ 570 ਲੱਖ ਗੰਢ ਤੱਕ ਪਹੁੰਚਣ ਦਾ ਅਨੁਮਾਨ ਹੈ। ਇੰਡਸਟਰੀ ਨੇ ਨਵੇਂ ਹਾਈਬ੍ਰਿਡ ਬੀਜ ਵਿਕਸਤ ਕਰਨ ਵਿਚ ਖੋਜ ਲਈ ਨਿਵੇਸ਼ ਘੱਟ ਹੋਣ ਦਾ ਹਵਾਲਾ ਦਿੰਦੇ ਹੋਏ ਕਪਾਹ ਦੇ ਬੀਜ ਮੁੱਲ 10 ਫ਼ੀਸਦੀ ਵਧਾਉਣ ਦੀ ਮੰਗ ਕੀਤੀ ਸੀ।


Sanjeev

Content Editor

Related News