21 ਦਿਨਾਂ ''ਚ ਹੀ 15,000 ਲੋਕਾਂ ਨੇ ਖਰੀਦਿਆਂ ਇਹ ਸਕੂਟਰ
Sunday, Dec 31, 2017 - 09:47 PM (IST)
ਜਲੰਧਰ— ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਦੇ ਗਰਾਜੀਆ ਸਕੂਟਰ ਨੂੰ ਲਾਂਚ ਹੋਏ ਕੁਝ ਹੀ ਦਿਨ ਹੋਏ ਹਨ ਅਤੇ ਲੋਕਾਂ ਵਿਚਾਲੇ ਇਸ ਦੀ ਲੋਕਪ੍ਰਸਿੱਧਾ ਦੇ ਇਸ਼ਾਰੇ ਮਿਲਣ ਲੱਗੇ ਹਨ। ਸਿਰਫ 21 ਦਿਨਾਂ 'ਚ ਹੀ ਹੋਂਡਾ Grazia ਨੇ 15 ਹਜ਼ਾਰ ਯੂਨਿਟ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੇ ਸੀਨੀਅਰ ਵਾਇਸ ਪ੍ਰੈਸੀਡੇਂਟ ਯਾਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਸ ਦੀ ਸ਼ੁਰੂਆਤ ਰਿਏਕਸ਼ਨ ਤੋਂ ਕਾਫੀ ਖੁਸ਼ ਹਾਂ। ਅਸੀ ਮੰਨਦੇ ਹਾਂ ਕਿ ਇਹ ਹੋਂਡਾ ਲੀਡਰਸ਼ਿਪ ਨੂੰ ਨਵੇਂ ਮੁਕਾਮ ਤਕ ਲੈ ਕੇ ਜਾਵੇਗਾ।
ਕੰਪਨੀ ਨੇ ਹੋਂਡਾ Grazia ਸਕੂਟਰ Grazia ਨੂੰ ਨਵੰਬਰ 'ਚ 57,897 ਰੁਪਏ 'ਚ ਲਾਂਚ ਕੀਤਾ ਸੀ। ਸਕੂਟਰ ਨੂੰ 6 ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਸੀ।
ਇੰਜਣ ਦੀ ਗੱਲ ਕਰੀਏ ਤਾਂ ਇਸ 'ਚ ਐਕਟੀਵਾ ਵਾਲਾ 124.9 ਸੀ.ਸੀ. ਏਅਰਕੂਲਡ, 4 ਸਟਾਕ ਇੰਜਣ ਦਿੱਤਾ ਗਿਆ ਹੈ। ਇਹ 8.52 ਬੀ.ਐੱਚ.ਪੀ. ਦੀ ਸਮਰੱਥਾ ਅਤੇ 10.54 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ।
ਕੰਪਨੀ ਨੇ ਇਸ ਨੂੰ 'ਐਂਡਵਾਸ ਅਰਬਨ ਸਕੂਟਰ' ਦੱਸਿਆ ਜੋ ਮੈਟਰੋ ਸਿਟੀਜ਼ ਦੇ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਸ਼ ਦਾ ਸਿੱਧਾ ਮੁਕਾਬਲਾ ਸੁਜ਼ੂਕੀ Access 125, ਵੈਸਪਾ VX125 ਅਤੇ ਮਹਿੰਦਰਾ Gusto 125 ਨਾਲ ਹੋਵੇਗਾ।
