'ਆਲ-ਇਨ-ਵਨ' ਪਾਸਿਲੀ ਯੋਜਨਾ 'ਤੇ ਕੰਮ ਕਰ ਰਿਹੈ ਇਰਡਾ, ਇਕ ਬੀਮਾ 'ਚ ਕਵਰ ਹੋਣਗੇ ਸਾਰੇ ਰਿਸਕ

05/27/2023 5:08:30 PM

ਨਵੀਂ ਦਿੱਲੀ - ਵੱਖ-ਵੱਖ ਬੀਮਾ ਪਾਲਿਸੀਆਂ ਲੈਣ ਦੇ ਚੱਕਰ ਵਿੱਚ ਲੋਕਾਂ ਨੂੰ ਹਮੇਸ਼ਾ ਧੋਖਾ ਹੀ ਮਿਲਦਾ ਹੈ। ਦੂਜੇ ਪਾਸੇ ਬੀਮਾ ਪਾਲਿਸੀਆਂ ਲੈਣ ਨਾਲ ਜੇਬ 'ਤੇ ਭਾਰੀ ਬੋਝ ਪੈਂਦਾ ਹੈ, ਕਿਉਂਕਿ ਜਿਹੜੇ ਮਹੀਨੇ ਬੀਮੇ ਦੀ ਕਿਸ਼ਤ ਭਰਨੀ ਹੁੰਦੀ ਹੈ, ਉਸੇ ਮਹੀਨੇ ਘਰ ਦਾ ਖ਼ਰਚ ਚਲਾਉਣ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਦੌਰਾਨ ਜੇਕਰ ਗੱਲ IRDA ਬੀਮਾ ਦੀ ਕਰੀਏ ਤਾਂ ਇਸ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਬੈਂਕਿੰਗ ਖੇਤਰ ਦੀ ਤਰ੍ਹਾਂ ਖਾਸ ਬੀਮਾ ਕੰਪਨੀਆਂ ਲਈ ਵੱਖਰੇ ਲਾਇਸੈਂਸ ਜਾਰੀ ਕਰਨ ਦੀ ਵਿਵਸਥਾ ਹੋਵੇਗੀ।  IRDA ਦੇ ਮੁਖੀ ਅਨੁਸਾਰ ਇਸ ਵਿੱਚ ਲੋਕਾਂ ਨੂੰ 'ਗ੍ਰਾਮ ਸਭਾ' ਦੇ ਪੱਧਰ 'ਤੇ ਸਸਤੀ ਦਰ 'ਤੇ ਬੀਮਾ ਉਪਲਬਧ ਕਰਵਾਇਆ ਜਾਵੇਗਾ। ਇਨ੍ਹਾਂ ਤਬਦੀਲੀਆਂ ਨਾਲ ਬੀਮਾ ਖੇਤਰ ਵਿੱਚ ਨੌਕਰੀਆਂ ਦੀ ਗਿਣਤੀ ਦੁੱਗਣੀ ਹੋ ਕੇ 12 ਮਿਲੀਅਨ ਹੋ ਸਕਦੀ ਹੈ। ਸਰਕਾਰ ਜਲਦੀ ਹੀ ਬੀਮਾ ਕਾਨੂੰਨਾਂ ਵਿੱਚ IRDA ਦੁਆਰਾ ਪ੍ਰਸਤਾਵਿਤ ਸੋਧਾਂ ਨੂੰ ਲਾਗੂ ਕਰ ਸਕਦੀ ਹੈ।

ਇਹ ਵੀ ਪੜ੍ਹੋ : IPL 2023 Final : ਮੈਚ ਵੇਖਣ ਲਈ ਆਨਲਾਈਨ ਟਿਕਟਾਂ ਦੀ ਇੰਝ ਕਰੋ ਬੁੱਕਿੰਗ, ਜਾਣੋ ਕਿੰਨੀ ਹੈ ਕੀਮਤ

'ਆਲ ਇਨ ਵਨ' ਨੀਤੀ ਕੀ ਹੈ?
ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਵੱਖ-ਵੱਖ ਸਿਹਤ ਬੀਮਾ, ਜੀਵਨ ਬੀਮਾ ਜਾਂ ਕਾਰ ਬੀਮਾ ਪਾਲਿਸੀ ਖਰੀਦਣ ਦੀ ਲੋੜ ਨਾ ਪਵੇ। ਅਜਿਹਾ ਵੀ ਹੋ ਸਕਦਾ ਹੈ ਕਿ ਇਕ ਹੀ ਬੀਮਾ ਕੰਪਨੀ ਵਿੱਚ ਹਰੇਕ ਤਰ੍ਹਾਂ ਦੇ ਜੋਖ਼ਮਾਂ ਨੂੰ ਇੱਕਠਾ ਕਰ ਦਿੱਤਾ ਜਾਵੇ। ਜੀ ਹਾਂ, ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDA) ਦੇਸ਼ 'ਚ 'ਸਿੰਗਲ ਇੰਸ਼ੋਰੈਂਸ ਪਾਲਿਸੀ' ਲਿਆਉਣ ਦੀ ਤਿਆਰੀ ਕਰ ਰਿਹਾ ਹੈ। IRDA ਦੇ ਦੇਸ਼ 'ਚ ਬੀਮਾ ਕਵਰੇਜ ਵਧਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ 'ਆਲ ਇਨ ਵਨ' ਬੀਮਾ ਪਾਲਿਸੀ ਲਿਆ ਰਿਹਾ ਹੈ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਆਲ-ਇਨ-ਵਨ ਪਾਲਿਸੀ ਦੀ ਖ਼ਾਸ ਗੱਲ ਇਹ ਹੈ ਕਿ ਲੋਕਾਂ ਨੂੰ ਹੁਣ ਆਪਣੀਆਂ ਜ਼ਰੂਰਤਾਂ ਲਈ ਵੱਖ-ਵੱਖ ਪਾਲਿਸੀਆਂ ਖਰੀਦਣ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਵੱਖ-ਵੱਖ ਬੀਮਾ ਕੰਪਨੀਆਂ ਦੇ ਕੋਲ ਜਾਣਾ ਪਵੇਗਾ। ਉਦਾਹਰਣ ਵਜੋਂ, ਜੇਕਰ ਕੋਈ ਸਿਹਤ ਬੀਮਾ ਕਰਵਾਉਣਾ ਚਾਹੁੰਦਾ ਹੈ, ਤਾਂ ਬੀਮਾ ਕੰਪਨੀਆਂ ਸਿਹਤ ਬੀਮੇ ਦਾ ਪ੍ਰੀਮੀਅਮ ਲੈ ਕੇ ਹੀ ਪਾਲਿਸੀ ਵੇਚਦੀਆਂ ਹਨ। ਜੇਕਰ ਕਿਸੇ ਨੇ ਜੀਵਨ ਬੀਮਾ ਲੈਣਾ ਹੈ, ਤਾਂ ਉਸ ਲਈ ਇੱਕ ਵੱਖਰਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ।

ਲੋਕਾਂ ਨੂੰ ਮਿਲੇਗੀ ਨੌਕਰੀ
ਆਲ-ਇਨ-ਵਨ ਪਾਲਿਸੀ ਦੇ ਨਾਲ ਬੀਮਾ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਮਿਲ ਸਕਦੀ ਹੈ। IRDA ਦਾ ਕਹਿਣਾ ਹੈ ਕਿ ਆਲ ਇਨ ਵਨ ਪਾਲਿਸੀ ਦੇ ਜ਼ਰੀਏ ਇਸ ਸੈਕਟਰ 'ਚ ਨੌਕਰੀਆਂ ਦੀ ਗਿਣਤੀ ਦੁੱਗਣੀ ਕਰਕੇ 1.2 ਕਰੋੜ ਕੀਤੀ ਜਾ ਸਕਦੀ ਹੈ। 


rajwinder kaur

Content Editor

Related News