IMTMA ਨੇ ਕੀਤਾ ਇਮਟੈਕਸ, ਟੂਲਟੈੱਕ ਅਤੇ ਡਿਜੀਟਲ ਮੈਨੂਫੈਕਚਰਿੰਗ ਪ੍ਰਦਰਸ਼ਨੀ ਦਾ ਉਦਘਾਟਨ

Saturday, Jan 25, 2025 - 11:03 AM (IST)

IMTMA ਨੇ ਕੀਤਾ ਇਮਟੈਕਸ, ਟੂਲਟੈੱਕ ਅਤੇ ਡਿਜੀਟਲ ਮੈਨੂਫੈਕਚਰਿੰਗ ਪ੍ਰਦਰਸ਼ਨੀ ਦਾ ਉਦਘਾਟਨ

ਨਵੀਂ ਦਿੱਲੀ (ਬੀ. ਐੱਨ.) - ਮਸ਼ੀਨ ਟੂਲਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ (ਆਈ. ਐੱਮ. ਟੀ. ਐੱਮ. ਏ.) ਨੇ ਬੈਂਗਲੁਰੂ ਦੇ ਬੈਂਗਲੌਰ ਇੰਟਰਨੈਸ਼ਨਲ ਐਗ਼ਜ਼ੀਬਿਸ਼ਨ ਸੈਂਟਰ ’ਚ ਇਮਟੈਕਸ, ਟੂਲਟੈੱਕ ਅਤੇ ਡਿਜੀਟਲ ਮੈਨੂਫੈਕਚਰਿੰਗ 2025 ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ 23 ਤੋਂ 29 ਜਨਵਰੀ ਤੱਕ ਚੱਲੇਗੀ।

ਪ੍ਰਦਰਸ਼ਨੀ ਭਾਰਤੀ ਅਤੇ ਗਲੋਬਲ ਮਸ਼ੀਨ ਟੂਲ ਉਦਯੋਗਾਂ ਦੇ ਤਾਜ਼ਾ ਰੁਝਾਨਾਂ ਅਤੇ ਟੈਕਨਾਲੋਜੀ ’ਚ ਤਰੱਕੀ ਨੂੰ ਪ੍ਰਦਰਸ਼ਿਤ ਕਰਦੀ ਹੈ। ਭਾਰੀ ਉਦਯੋਗ ਅਤੇ ਇਸਪਾਤ ਮੰਤਰੀ ਐੱਚ. ਡੀ. ਕੁਮਾਰਸਵਾਮੀ, ਕਰਨਾਟਕ ਦੇ ਵੱਡੇ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰੀ ਡਾ. ਐੱਮ. ਬੀ. ਪਾਟਿਲ, ਲਾਰਸਨ ਐਂਡ ਟੁਬਰੋ ਲਿਮਟਿਡ ਦੇ ਏਅਰੋਸਪੇਸ ਅਤੇ ਸਿਸਟਮ ਬਿਜ਼ਨੈੱਸ ਦੇ ਮੁਖੀ ਅਤੇ ਵਾਈਸ-ਚੇਅਰਮੈਨ ਲਕਸ਼ਮੇਸ਼ ਬੀ. ਐੱਚ. ਅਤੇ ਕਾਂਟੀਨੈਂਟਲ ਆਟੋਮੋਟਿਵ (ਇੰਡੀਆ) ਦੇ ਚੇਅਰਮੈਨ ਅਤੇ ਸੀ. ਈ. ਓ. ਪ੍ਰਸ਼ਾਂਤ ਡੋਰੇਸਵਾਮੀ ਨੇ ਉਦਘਾਟਨੀ ਜੋਤ ਜਗਾਈ।


author

Harinder Kaur

Content Editor

Related News