2017 ਰੀਅਲ ਅਸਟੇਟ ਖੇਤਰ ''ਚ ਹੋਏ ਸੁਧਾਰ, 2018 ਰਹੇਗਾ ਬਿਹਤਰ
Monday, Jan 01, 2018 - 12:58 AM (IST)
ਨਵੀਂ ਦਿੱਲੀ-ਰੀਅਲ ਅਸਟੇਟ ਬਾਜ਼ਾਰ 'ਚ ਪਿਛਲੇ ਕਈ ਸਾਲਾਂ ਤੋਂ ਜਾਰੀ ਸੁਸਤੀ 2017 'ਚ ਵੀ ਜਾਰੀ ਰਹੀ। ਰੀਅਲ ਅਸਟੇਟ ਖੇਤਰ ਨੂੰ ਸਾਲ ਦੌਰਾਨ 3 ਝਟਕਿਆਂ ਨੋਟਬੰਦੀ, ਰੇਰਾ ਅਤੇ ਜੀ. ਐੱਸ. ਟੀ. ਨਾਲ ਜੂਝਣਾ ਪਿਆ ਹੈ, ਜਿਸ ਦੇ ਨਾਲ ਫਲੈਟਾਂ ਦੀ ਵਿਕਰੀ ਪ੍ਰਭਾਵਿਤ ਹੋਈ ਅਤੇ ਨਾਲ ਹੀ ਨਵੇਂ ਪ੍ਰਾਜੈਕਟਾਂ ਦੀ ਪੇਸ਼ਕਸ਼ ਰੁਕੀ ਰਹੀ। ਹਾਲਾਂਕਿ ਰੀਅਲ ਅਸਟੇਟ ਖੇਤਰ ਦੀਆਂ ਕੰਪਨੀਆਂ 2018 ਦੇ ਬਿਹਤਰ ਰਹਿਣ ਦੀ ਉਮੀਦ ਕਰ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸਸਤੇ ਮਕਾਨਾਂ 'ਤੇ ਹੋਰ ਰਿਆਇਤਾਂ ਨਾਲ ਰੀਅਲ ਅਸਟੇਟ ਖੇਤਰ ਅੱਗੇ ਵਧ ਸਕੇਗਾ। ਸਾਲ 2018 'ਚ ਸਪਲਾਈ ਸੀਮਤ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਘਰਾਂ ਦੀ ਮੰਗ ਅਤੇ ਵਿਕਰੀ ਵਧਣ ਨਾਲ ਅਣ-ਵਿਕਿਆ ਸਟਾਕ ਨਿਕਲ ਸਕੇਗਾ। ਫਿਲਹਾਲ ਕਰੀਬ 5-6 ਲੱਖ ਇਕਾਈਆਂ ਵਿਕ ਨਹੀਂ ਸਕੀਆਂ ਹਨ। ਸਾਲ 2017 'ਚ ਘਰਾਂ ਦੀ ਵਿਕਰੀ ਅਤੇ ਨਵੀਂ ਪੇਸ਼ਕਸ਼ 'ਚ ਗਿਰਾਵਟ ਆਈ। ਰੀਅਲ ਅਸਟੇਟ ਕੰਪਨੀਆਂ ਇਸ ਦੇ ਲਈ ਤਿੰਨ ਕਾਰਨਾਂ ਨਵੰਬਰ, 2016 'ਚ ਨੋਟਬੰਦੀ ਅਤੇ ਜੁਲਾਈ ਤੋਂ ਲਾਗੂ ਹੋਏ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਤੋਂ ਇਲਾਵਾ ਨਵੇਂ ਬਣੇ ਕਾਨੂੰਨ ਰੇਰਾ ਨੂੰ ਜ਼ਿੰਮੇਵਾਰ ਠਹਿਰਾਅ ਰਹੀਆਂ ਹਨ।
