''ਚਾਲੂ ਵਿੱਤੀ ਸਾਲ ''ਚ ਬੈਂਕਾਂ ਦੀ ਸਥਿਤੀ ''ਚ ਹੋਵੇਗਾ ਸੁਧਾਰ''

Friday, Aug 17, 2018 - 12:11 AM (IST)

ਨਵੀਂ ਦਿੱਲੀ-ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਜਨਤਕ ਖੇਤਰ 'ਚ ਬੈਂਕਾਂ ਦਾ ਬੁਰਾ ਸਮਾਂ ਨਿਕਲ ਚੁੱਕਾ ਹੈ ਅਤੇ ਚਾਲੂ ਵਿੱਤੀ ਸਾਲ 'ਚ ਵੀ ਇਹ ਬੈਂਕ ਤੁਰੰਤ ਸੁਧਾਰਾਤਮਕ ਕਾਰਵਾਈ (ਪੀ. ਸੀ. ਏ.) ਨਿਯਮਾਂ ਦੇ ਘੇਰੇ ਤੋਂ ਬਾਹਰ ਨਿਕਲ ਆਉਣਗੇ।
ਜਨਤਕ ਖੇਤਰ ਦੇ 21 ਬੈਂਕਾਂ 'ਚ 11 ਆਰ. ਬੀ. ਆਈ. ਦੀ ਨਿਗਰਾਨੀ ਸੂਚੀ 'ਚ ਹਨ। ਇਨ੍ਹਾਂ 'ਚ 2 ਬੈਂਕ (ਦੇਨਾ ਬੈਂਕ ਅਤੇ ਇਲਾਹਾਬਾਦ ਬੈਂਕ) ਵਪਾਰ ਦੇ ਵਿਸਤਾਰ ਨੂੰ ਲੈ ਕੇ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਬਜ਼ਾ ਸੋਧ ਅਤੇ ਦੀਵਾਲੀਆ ਜ਼ਾਬਤਾ (ਆਈ. ਬੀ. ਸੀ.) ਦੇ ਲਾਗੂਕਰਨ ਸਮੇਤ ਕਈ ਕਦਮ ਚੁੱਕੇ ਹਨ। ਇਸ ਦੇ ਫਸਿਆ ਕਰਜ਼ਾ ਅਤੇ ਉਸ ਦੀ ਵਸੂਲੀ ਦੇ ਸੰਦਰਭ 'ਚ ਚੰਗੇ ਨਤੀਜੇ ਆਏ ਹਨ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਵਾਧਾ ਇੰਜਣ ਹਨ। ਬਹੀ-ਖਾਤਿਆਂ ਨੂੰ ਸਾਫ-ਸੁਥਰਾ ਕਰਨ ਨਾਲ ਬੈਂਕਾਂ ਦਾ ਬੁਰਾ ਦੌਰ ਪਿੱਛੇ ਰਹਿ ਗਿਆ ਹੈ। 
ਬੈਂਕਾਂ ਨੇ ਪਹਿਲੀ ਤਿਮਾਹੀ 'ਚ 36,551 ਕਰੋੜ ਰੁਪਏ ਦੇ ਪੁਰਾਣੇ ਕਰਜ਼ੇ ਦੀ ਵਸੂਲੀ ਕੀਤੀ ਹੈ। ਇਹ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਦੇ ਮੁਕਾਬਲੇ 49 ਫੀਸਦੀ ਵਾਧੇ ਨੂੰ ਦੱਸਦਾ ਹੈ। 


Related News