LIC ਦਾ IPO ਆਉਣ ਤੋਂ ਪਹਿਲਾਂ ਸੁਧਰੀ ਸਿਹਤ, ਸਿਰਫ਼ 0.05 ਫ਼ੀਸਦੀ ਰਹਿ ਗਿਆ ਨੈੱਟ NPA

12/06/2021 10:20:32 AM

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਦਾ ਆਈ. ਪੀ. ਓ. ਆਉਣ ’ਚ ਅਜੇ ਸਮਾਂ ਹੈ ਅਤੇ ਇਸ ਤੋਂ ਪਹਿਲਾਂ ਇਸ ਦੀ ਵਿੱਤੀ ਸਿਹਤ ’ਚ ਸੁਧਾਰ ਦਿਸ ਰਿਹਾ ਹੈ। ਵਿੱਤੀ ਸਾਲ 2021 ’ਚ ਐੱਲ. ਆਈ. ਸੀ. ਦੇ ਏਸੈੱਟ ਕੁਆਲਿਟੀ ’ਚ ਸੁਧਾਰ ਦਿਸਿਆ ਅਤੇ 4,51,303.30 ਕਰੋਡ਼ ਰੁਪਏ ਦੇ ਕੁਲ ਪੋਰਟਫੋਲੀਓ ’ਚ ਇਸ ਦਾ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) 35,129.89 ਕਰੋਡ਼ ਰੁਪਏ ਦਾ ਰਿਹਾ। ਇਹ ਖੁਲਾਸਾ ਐੱਲ. ਆਈ. ਸੀ. ਦੀ ਤਾਜ਼ਾ ਸਾਲਾਨਾ ਰਿਪੋਰਟ ਤੋਂ ਹੋਇਆ ਹੈ। ਵਿੱਤੀ ਸਾਲ 2021 ’ਚ ਐੱਲ. ਆਈ. ਸੀ. ਦਾ ਕੁੱਲ ਐੱਨ. ਪੀ. ਏ. 7.78 ਫੀਸਦੀ ਅਤੇ ਨੈੱਟ ਐੱਨ. ਪੀ. ਏ. 0.05 ਫੀਸਦੀ ਰਿਹਾ ਜੋਕਿ ਵਿੱਤੀ ਸਾਲ 2020 ਦੇ ਮੁਕਾਬਲੇ ਘੱਟ ਹੈ। ਵਿੱਤੀ ਸਾਲ 2020 ’ਚ ਕੁਲ ਡੈੱਟ ਪੋਰਟਫੋਲੀਓ ਦੇ ਮੁਕਾਬਲੇ ਐੱਲ. ਆਈ. ਸੀ. ਦਾ ਕੁੱਲ ਐੱਨ. ਪੀ. ਏ. 8.17 ਫੀਸਦੀ ਅਤੇ ਨੈੱਟ ਐੱਨ. ਪੀ. ਏ. 0.79 ਫੀਸਦੀ ਸੀ।

ਇਹ ਵੀ ਪੜ੍ਹੋ : ਇੱਕ ਝਟਕੇ 'ਚ ਘਟੀ ਟਾਪ ਅਰਬਪਤੀਆਂ ਦੀ ਦੌਲਤ , ਏਲਨ ਮਸਕ ਨੂੰ 15 ਅਰਬ ਡਾਲਰ ਦਾ ਘਾਟਾ

ਮੈਨੇਜਮੈਂਟ ਨੇ ਨਿਵੇਸ਼ ਅਤੇ ਏਸੈੱਟ ਕੁਆਲਿਟੀ ਦਾ ਕੀਤਾ ਰਿਵਿਊ

ਐੱਲ. ਆਈ. ਸੀ. ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2021 ’ਚ ਇਸ ਦਾ ਐੱਨ. ਪੀ. ਏ. 35,129.89 ਕਰੋਡ਼ ਰੁਪਏ ਦਾ ਰਿਹਾ। ਇਸ ਦਾ ਸਬ-ਸਟੈਂਡਰਡ ਏਸੈੱਟਸ 254.37 ਕਰੋਡ਼ ਰੁਪਏ, ਡਾਊਟਫੁੱਲ ਏਸੈੱਟਸ 20,369.17 ਕਰੋਡ਼ ਅਤੇ ਲਾਸ ਏਸੈੱਟਸ 14,506.35 ਕਰੋਡ਼ ਰੁਪਏ ਦਾ ਰਿਹਾ। ਇਸ ਤੋਂ ਇਲਾਵਾ ਬੀਮਾ ਰੈਗੂਲੇਟਰੀ ਇਰਡਾ ਦੀਆਂ ਗਾਈਡਲਾਈਨਸ ਮੁਤਾਬਕ ਐੱਨ. ਪੀ. ਏ. ਲਈ ਐੱਲ. ਆਈ. ਸੀ. ਨੇ ਬੁੱਕ ਆਫ ਅਕਾਊਂਟਸ ’ਚ 34,934.97 ਕਰੋਡ਼ ਰੁਪਏ ਰੱਖੇ ਹਨ। ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੈਨੇਜਮੈਂਟ ਨੇ ਏਸੈੱਟ ਕੁਆਲਿਟੀ ਅਤੇ ਰੀਅਲ ਅਸਟੇਟ, ਲੋਨ, ਨਿਵੇਸ਼, ਹੋਰ ਫਿਕਸਡ ਏਸੈੱਟਸ ਆਦਿ ’ਚ ਨਿਵੇਸ਼ ਦਾ ਰਿਵਿਊ ਕੀਤਾ ਹੈ।

ਇਹ ਵੀ ਪੜ੍ਹੋ : ਪੈਪਸੀਕੋ ਇੰਡੀਆ ਨੂੰ ਝਟਕਾ, ਆਲੂਆਂ ਦੀ ਇਕ ਕਿਸਮ ਉਗਾਉਣ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਆਇਆ ਫ਼ੈਸਲਾ

ਐੱਲ. ਆਈ. ਸੀ. ’ਚ 51 ਫ਼ੀਸਦੀ ਹਿੱਸੇਦਾਰੀ ਕਰੇਗੀ ਸਰਕਾਰ

ਕੇਂਦਰ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਐੱਲ. ਆਈ. ਸੀ. ਦੀ ਲਿਸਟਿੰਗ ਲਈ ਐੱਲ. ਆਈ. ਸੀ. ਐਕਟ, 1956 ਨੂੰ ਸੋਧਿਆ ਹੈ। ਇਸ ਸੋਧ ਮੁਤਾਬਕ ਆਈ. ਪੀ. ਓ. ਆਉਣ ਤੋਂ ਬਾਅਦ ਸ਼ੁਰੂਆਤੀ ਪੰਜ ਸਾਲਾਂ ’ਚ ਸਰਕਾਰ ਐੱਲ. ਆਈ. ਸੀ. ’ਚ 75 ਫੀਸਦੀ ਦੀ ਹਿੱਸੇਦਾਰੀ ਰੱਖੇਗੀ ਅਤੇ ਫਿਰ ਲਿਸਟਿੰਗ ਦੇ 5 ਸਾਲ ਤੋਂ ਬਾਅਦ ਇਸ ਨੂੰ ਘੱਟ ਕਰ ਕੇ 51 ਫੀਸਦੀ ਕਰੇਗੀ। ਅਜੇ ਸਰਕਾਰ ਦੇ ਕੋਲ ਐੱਲ. ਆਈ. ਸੀ. ਦੀ 100 ਫੀਸਦੀ ਹਿੱਸੇਦਾਰੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਬਜਟ ਭਾਸ਼ਣ ਦੇ ਮੁਤਾਬਕ ਐੱਲ. ਆਈ. ਸੀ. ਦਾ ਆਈ. ਪੀ. ਓ. ਚਾਲੂ ਵਿੱਤੀ ਸਾਲ 2021-22 ’ਚ ਆ ਸਕਦਾ ਹੈ। ਇਹ ਆਈ. ਪੀ. ਓ. 25,000 ਕਰੋਡ਼ ਰੁਪਏ ਦਾ ਹੋ ਸਕਦਾ ਹੈ ਤੇ ਇਸ ਦਾ 10 ਫੀਸਦੀ ਹਿੱਸਾ ਪਾਲਿਸੀਧਾਰਕਾਂ ਲਈ ਰਾਖਵਾਂ ਕੀਤਾ ਜਾਵੇਗਾ। ਲਿਸਟ ਹੋਣ ਤੋਂ ਬਾਅਦ ਬਾਜ਼ਾਰ ਪੂੰਜੀ ਦੇ ਆਧਾਰ ’ਤੇ ਐੱਲ. ਆਈ. ਸੀ. ਦੇਸ਼ ਦੀ ਸਭਤੋਂ ਵੱਡੀ ਕੰਪਨੀ ਹੋ ਸਕਦੀ ਹੈ। ਮਾਰਕੀਟ ਐਕਸਪਰਟਸ ਮੁਤਾਬਕ ਇਹ 8-10 ਲੱਖ ਕਰੋਡ਼ ਰੁਪਏ ਦੀ ਬਾਜ਼ਾਰ ਪੂੰਜੀ ਦੇ ਨਾਲ ਲਿਸਟ ਹੋ ਸਕਦੀ ਹੈ।

ਇਹ ਵੀ ਪੜ੍ਹੋ : 31 ਦਸੰਬਰ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ, ਨਹੀਂ ਤਾਂ 1 ਜਨਵਰੀ ਤੋਂ ਬਾਅਦ ਲੱਗੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News