ਕੱਚੇ ਖੁਰਾਕੀ ਤੇਲ ਦੀ ਦਰਾਮਦ 5 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ''ਤੇ

10/18/2018 9:25:43 AM

ਮੁੰਬਈ - ਤੇਲ  ਦੀ ਪ੍ਰੋਸੈਸਿੰਗ ’ਚ ਮਿਲਣ ਵਾਲੇ ਮਾਰਜਨ ’ਚ ਤੇਜ਼ੀ ਆਉਣ  ਨਾਲ ਦੇਸ਼ ਦੀ ਕੱਚਾ ਖੁਰਾਕੀ ਤੇਲ ਦਰਾਮਦ 5 ਮਹੀਨਿਅਾਂ  ਦੇ ਸਭ  ਤੋਂ  ਉੱਚੇ  ਪੱਧਰ ’ਤੇ ਪਹੁੰਚ ਗਈ ਹੈ।  ਇਸ ਨਾਲ ਘਰੇਲੂ ਖੁਰਾਕੀ ਤੇਲ ਰਿਫਾਈਨਰੀਆਂ ਨੂੰ ਵੱਡੀ ਰਾਹਤ ਮਿਲੀ ਹੈ।  ਕੌਮਾਂਤਰੀ ਬਾਜ਼ਾਰਾਂ ’ਚ ਕੱਚੇ ਪਾਮ ਤੇਲ ਦੀਆਂ ਕੀਮਤਾਂ ਸਤੰਬਰ ਮਹੀਨੇ ’ਚ 25 ਡਾਲਰ ਘੱਟ ਹੋ ਕੇ  551 ਡਾਲਰ ਪ੍ਰਤੀ ਟਨ ’ਤੇ ਆ ਗਈਆਂ, ਜਿਸ  ਨਾਲ ਭਾਰਤੀ ਰਿਫਾਈਨਰੀਆਂ ਲਈ ਇਸ ਦੀ ਦਰਾਮਦ ਕਰਨਾ ਆਸਾਨ ਹੋ ਗਿਆ।  ਹਾਲਾਂਕਿ ਪ੍ਰਾਸੈੱਸਡ ਤੇਲ ਦੀਆਂ ਕੀਮਤਾਂ 578 ਡਾਲਰ ਪ੍ਰਤੀ  ਟਨ ’ਤੇ ਸਥਿਰ ਬਣੀਅਾਂ ਹੋਈਆਂ ਹਨ।    ਪ੍ਰਮੁੱਖ ਉਦਯੋਗ ਸੰਗਠਨ ਸਾਲਵੈਂਟ ਐਕਸਟ੍ਰੈਕਟਰਸ  ਐਸੋਸੀਏਸ਼ਨ  (ਐੱਸ. ਈ. ਏ.)   ਦੇ ਕਾਰਜਕਾਰੀ ਨਿਰਦੇਸ਼ਕ ਬੀ. ਵੀ.  ਮਿਹਤਾ  ਕਹਿੰਦੇ ਹਨ ਕਿ ਕੱਚੇ ਤੇਲ ਦੀ ਪ੍ਰੋਸੈਸਿੰਗ ਕਰਨ ਵਾਲੀ ਰਿਫਾਈਨਰੀ ਕਾਫੀ ਘੱਟ ਮਾਰਜਨ ’ਤੇ  ਕੰਮ ਕਰਦੀ ਹੈ, ਇਸ ਲਈ ਕੱਚੇ ਪਾਮ ਤੇਲ ਅਤੇ ਪ੍ਰਾਸੈੱਸਡ ਤੇਲ  ’ਚ ਇਕ ਟਨ ’ਤੇ  25 ਡਾਲਰ ਦਾ ਅੰਤਰ ਘਰੇਲੂ ਰਿਫਾਈਨਰੀਆਂ ਲਈ ਰਾਹਤ ਭਰੀ ਖਬਰ ਹੈ, ਜਿਸ ਨਾਲ ਕੱਚੇ ਪਾਮ  ਤੇਲ  ਦਾ ਬਰਾਮਦ ਦਾ ਰਸਤਾ ਮਜ਼ਬੂਤ ਹੋਵੇਗਾ।  ਇਸ ਕਾਰਨ ਪਿਛਲੇ 5 ਮਹੀਨਿਅਾਂ ਤੋਂ ਪ੍ਰਾਸੈੱਸਡ ਤੇਲ  ਦੀਅਾਂ ਜ਼ਿਆਦਾ ਕੀਮਤਾਂ  ਕਾਰਨ ਭਾਰਤੀ ਰਿਫਾਈਨਰੀਆਂ ਨੂੰ ਹੋਣ ਵਾਲੇ  ਘਾਟੇ ’ਚ ਕਮੀ ਆਵੇਗੀ।  ਐੱਸ.  ਈ. ਏ.  ਵੱਲੋਂ ਜੁਟਾਏ ਅੰਕੜਿਆਂ  ਅਨੁਸਾਰ ਸਤੰਬਰ ਮਹੀਨੇ ’ਚ ਭਾਰਤ ਦੀ ਬਨਸਪਤੀ ਤੇਲ ਦਰਾਮਦ 14.2 ਲੱਖ ਟਨ ਰਹੀ, ਜੋ ਅਗਸਤ ਮਹੀਨੇ ਦੇ 14.7 ਲੱਖ ਟਨ ਤੋਂ ਥੋੜ੍ਹੀ ਘੱਟ ਹੈ।  14.2 ਲੱਖ ਟਨ ਬਨਸਪਤੀ ਤੇਲ ਦਰਾਮਦ ’ਚੋਂ ਪਾਮ ਤੇਲ ਦੀ  ਹਿੱਸੇਦਾਰੀ 65 ਫੀਸਦੀ ਰਹੀ, ਜੋ ਮਾਰਚ 2018  ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।  ਸੋਇਅਾਬੀਨ,  ਸੂਰਜਮੁਖੀ,  ਸਰ੍ਹੋਂ ਅਤੇ ਦੂਜੇ ਤੇਲ ਦੀ ਹਿੱਸੇਦਾਰੀ ਸਿਰਫ 35 ਫੀਸਦੀ ਰਹੀ, ਜੋ  ਮਾਰਚ 2018  ਤੋਂ ਬਾਅਦ ਸਭ ਤੋਂ ਘੱਟ ਹੈ।  

 ਇਸ ਦੌਰਾਨ ਖੇਤੀਬਾੜੀ ਮੰਤਰਾਲਾ  ਨੇ 2018-19 ਸੈਸ਼ਨ ’ਚ ਤਿਲਾਂ ਦੇ  ਉਤਪਾਦਨ ਲਈ 360 ਲੱਖ ਟਨ  ਦਾ ਟੀਚਾ ਰੱਖਿਆ ਹੈ, ਜੋ ਪਿਛਲੇ ਸੈਸ਼ਨ ’ਚ 313.1 ਲੱਖ ਟਨ ਸੀ।  ਕਿਸਾਨਾਂ ਨੂੰ ਇਨਸੈਂਟਿਵ ਦੇਣ ਵਰਗੇ ਕਈ ਕਦਮਾਂ   ਨਾਲ ਸਰਕਾਰ ਫਸਲ ਅਤੇ ਖੇਤਰਫਲ ’ਚ ਵਿਸਤਾਰ ’ਤੇ  ਲਗਾਤਾਰ ਧਿਆਨ  ਦੇ ਰਹੀ ਹੈ,  ਜਿਸ ਨਾਲ ਇਸ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। 

 

 

 


Related News