ਇੰਪੋਰਟ ਤੇ EXPORTs ਲਈ ਨਵਾਂ ਨਿਯਮ, 15 ਨੂੰ ਹੋਣ ਜਾ ਰਿਹੈ ਲਾਜ਼ਮੀ

02/09/2020 2:17:57 PM

ਨਵੀਂ ਦਿੱਲੀ— 15 ਫਰਵਰੀ ਨੂੰ ਦਰਾਮਦ ਤੇ ਬਰਾਮਦ ਲਈ ਨਵਾਂ ਨਿਯਮ ਲਾਜ਼ਮੀ ਹੋਣ ਜਾ ਰਿਹਾ ਹੈ। ਹੁਣ ਦਰਾਮਦਕਾਰਾਂ ਤੇ ਬਰਾਮਦਕਾਰਾਂ ਨੂੰ ਲਾਜ਼ਮੀ ਤੌਰ 'ਤੇ ਜੀ. ਐੱਸ. ਟੀ. ਪਛਾਣ ਨੰਬਰ ਦੀ ਜਾਣਕਾਰੀ ਉਪਲੱਬਧ ਕਰਵਾਉਣੀ ਹੋਵੇਗੀ। ਰੈਵੇਨਿਊ ਵਿਭਾਗ ਜੀ. ਐੱਸ. ਟੀ. ਕਮਾਈ 'ਚ ਹੋ ਰਹੇ ਨੁਕਸਾਨ ਨੂੰ ਰੋਕਣ ਤੇ ਟੈਕਸ ਚੋਰੀ 'ਤੇ ਲਗਾਮ ਲਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਪ੍ਰਤੱਖ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਇਕ ਸਰਕੂਲਰ ਜਾਰੀ ਕੀਤਾ ਹੈ, ਜਿਸ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸੀ. ਬੀ. ਆਈ. ਸੀ. ਨੇ ਕਿਹਾ ਹੈ ਕਿ ਕੁਝ ਅਜਿਹੇ ਮਾਮਲੇ ਧਿਆਨ 'ਚ ਆਏ ਹਨ ਜਿਸ 'ਚ ਬਰਾਮਦਕਾਰਾਂ ਤੇ ਦਰਾਮਦਕਾਰਾਂ ਨੇ ਜੀ. ਐੱਸ. ਟੀ. ਆਈ. ਐੱਨ. (GSTIN) ਰਜਿਸਟਰੀ ਹੋਣ ਦੇ ਬਾਵਜੂਦ ਵੀ ਸ਼ਿਪਿੰਗ ਅਤੇ ਐਂਟਰੀ ਬਿੱਲ 'ਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ।

ਜੀ.ਐੱਸ. ਟੀ. ਆਈ. ਐੱਨ. ਪੈਨ ਆਧਾਰਿਤ 15 ਅੰਕ ਦਾ ਵਿਲੱਖਣ ਪਛਾਣ ਨੰਬਰ ਹੈ ਅਤੇ ਜੀ. ਐੱਸ. ਟੀ. ਤਹਿਤ ਹਰੇਕ ਰਜਿਸਟਰਡ ਬਾਡੀ ਨੂੰ ਜਾਰੀ ਕੀਤਾ ਜਾਂਦਾ ਹੈ। ਦਰਾਮਦਕਾਰਾਂ ਨੂੰ ਕਸਟਮ ਵਿਭਾਗ ਕੋਲ ਐਂਟਰੀ ਬਿੱਲ ਜਮ੍ਹਾ ਕਰਵਾਉਣਾ ਹੁੰਦਾ ਹੈ, ਜਦੋਂ ਕਿ ਬਰਾਮਦਕਾਰਾਂ ਨੂੰ ਸ਼ਿਪਿੰਗ ਬਿੱਲ ਜਮ੍ਹਾ ਕਰਵਾਉਣਾ ਹੁੰਦਾ ਹੈ। ਕਸਟਮ ਬੋਰਡ ਨੇ ਸਰਕੂਲਰ 'ਚ ਕਿਹਾ ਹੈ, ''ਜੀ. ਐੱਸ. ਟੀ. ਤਹਿਤ ਰਜਿਸਟਰਡ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਇੰਪੋਰਟ/ਐਕਸਪੋਰਟ ਦਸਤਾਵੇਜ਼ਾਂ 'ਚ 15 ਫਰਵਰੀ 2020 ਤੋਂ ਲਾਜ਼ਮੀ ਤੌਰ 'ਤੇ ਜੀ. ਐੱਸ. ਟੀ. ਆਈ. ਐੱਨ. ਦੀ ਜਾਣਕਾਰੀ ਦੇਣੀ ਹੋਵੇਗੀ।'' ਉੱਥੇ ਹੀ, ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਘੱਟ ਮੁੱਲ ਦਿਖਾ ਕੇ ਟੈਕਸ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਸੌਖਾ ਹੋ ਜਾਵੇਗਾ। ਇਸ ਤੋਂ ਇਲਾਵਾ ਜੀ. ਐੱਸ. ਟੀ. ਤਹਿਤ ਰੈਵੇਨਿਊ ਦੇ ਨੁਕਸਾਨ ਨੂੰ ਰੋਕਣ ਤੇ ਬਰਾਮਦਕਾਰਾਂ ਤੇ ਦਰਾਮਦਕਾਰਾਂ ਦੇ ਡਾਟਾ ਦਾ ਜੀ. ਐੱਸ. ਟੀ. ਡਾਟਾ ਨਾਲ ਮਿਲਾਣ ਕੀਤਾ ਜਾਣਾ ਯਕੀਨੀ ਹੋਵੇਗਾ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ► ਇਸ ਦੇਸ਼ ਦੀ ਸੈਰ ਕਰਨ ਵਾਲੇ ਵਿਦੇਸ਼ੀ ਲੋਕਾਂ ਦੀ ਭਾਰਤ 'ਚ ਨੋ ਐਂਟਰੀ ►  ਯੂਰਪ ਦੀ ਸੈਰ ਲਈ ਹੁਣ ਮਹਿੰਗਾ ਮਿਲੇਗਾ ਵੀਜ਼ਾ ► ਬਾਜ਼ਾਰ 'ਚੋਂ ਬਾਹਰ ਹੋ ਸਕਦੇ ਨੇ 2000 ਦੇ ਨੋਟ? ATM 'ਚ ਨਾ ਪਾਉਣ ਦੇ ਨਿਰਦੇਸ਼  ►ਨੌਕਰੀ ਵਾਲੀ ਕੰਪਨੀ 'ਚ ਨਾ ਦਿੱਤਾ ਪੈਨ ਤਾਂ ਇੰਨੀ ਕੱਟ ਜਾਵੇਗੀ ਤਨਖਾਹ 

ਲਗਾਤਾਰ 5 ਦਿਨ ATMs 'ਚ ਰਹਿ ਸਕਦਾ ਹੋ 'ਸੋਕਾ', ਜਾਣੋ ਕੀ ਹੈ ਵਜ੍ਹਾ ► ਗੱਡੀ ਦਾ ਇਕ ਵਾਰ ਹੈ ਚੁੱਕਾ ਹੈ ਚਾਲਾਨ ਤਾਂ ਦੂਜੀ-ਤੀਜੀ ਵਾਰ ਹੋਣ 'ਤੇ ਇੰਸ਼ੋਰੈਂਸ ਪੈ ਜਾਵੇਗੀ ਮਹਿੰਗੀ


Related News