ਪੈਨ ਨੂੰ ਆਧਾਰ ਨਾਲ 31 ਦਸੰਬਰ ਤੱਕ ਜੋੜਨਾ ਜ਼ਰੂਰੀ: ਆਮਦਨ ਟੈਕਸ ਵਿਭਾਗ

Monday, Dec 16, 2019 - 10:14 AM (IST)

ਪੈਨ ਨੂੰ ਆਧਾਰ ਨਾਲ 31 ਦਸੰਬਰ ਤੱਕ ਜੋੜਨਾ ਜ਼ਰੂਰੀ: ਆਮਦਨ ਟੈਕਸ ਵਿਭਾਗ

ਨਵੀਂ ਦਿੱਲੀ—ਸਥਾਈ ਖਾਤਾ ਸੰਖਿਆ (ਪੈਨ) ਨੂੰ ਇਸ ਸਾਲ 31 ਦਸੰਬਰ ਤੱਕ ਆਧਾਰ ਨਾਲ ਜ਼ਰੂਰੀ ਰੂਪ ਨਾਲ ਜੋੜਨਾ ਹੋਵੇਗਾ। ਆਮਦਨ ਟੈਕਸ ਵਿਭਾਗ ਨੇ ਐਤਵਾਰ ਨੂੰ ਇਸ ਬਾਰੇ 'ਚ ਜਨਤਕ ਸੂਚਨਾ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਬਿਹਤਰ ਕੱਲ ਲਈ ਆਮਦਨ ਟੈਕਸ ਸੇਵਾਵਾਂ ਦਾ ਲਾਭ ਲੈਣ ਲਈ ਪੈਨ ਨੂੰ ਆਧਾਰ ਨਾਲ ਜੋੜਨ ਦਾ ਕੰਮ 31 ਦਸੰਬਰ 2019 ਤੱਕ ਪੂਰਾ ਕਰ ਲਓ।
ਸੂਚਨਾ 'ਚ ਕਿਹਾ ਗਿਆ ਹੈ ਕਿ ਪੈਨ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਸਤੰਬਰ 'ਚ ਜਾਰੀ ਆਦੇਸ਼ 'ਚ ਪੈਨ ਨੂੰ ਆਧਾਰ ਨਾਲ ਜੋੜਨ ਦੀ ਸਮੇਂ-ਸੀਮਾ ਵਧਾ ਕੇ 31 ਦਸੰਬਰ ਕੀਤੀ ਸੀ। ਇਸ ਤੋਂ ਪਹਿਲਾਂ ਇਹ ਸਮੇਂ ਸੀਮਾ 30 ਸਤੰਬਰ ਸੀ। ਸੀ.ਬੀ.ਡੀ.ਟੀ. ਆਮਦਨ ਟੈਕਸ ਵਿਭਾਗ ਲਈ ਨੀਤੀ ਬਣਾਉਣਾ ਹੈ।

 

ਸੁਪਰੀਮ ਕੋਰਟ ਨੇ ਪਿਛਲੇ ਸਾਲ ਸਤੰਬਰ 'ਚ ਕੇਂਦਰ ਦੀ ਪ੍ਰਮੁੱਖ ਆਧਾਰ ਯੋਜਨਾ ਨੂੰ ਸੰਵੈਧਾਨਿਕ ਰੂਪ ਨਾਲ ਵੈਧ ਠਹਿਰਾਉਂਦੇ ਹੋਏ ਵਿਵਸਥਾ ਦਿੱਤੀ ਸੀ ਕਿ ਆਮਦਨ ਰਿਟਰਨ ਦਾਖਲ ਕਰਨ ਅਤੇ ਪੈਨ ਦੇ ਅਲਾਟਮੈਂਟ ਲਈ ਬਾਇਓਮੈਟਰਿਕ ਪਛਾਣ ਗਿਣਤੀ ਜ਼ਰੂਰੀ ਰਹੇਗੀ।
ਆਮਦਨ ਟੈਕਸ ਕਾਨੂੰਨ ਦੀ ਧਾਰਾ 139 ਏਏ (2) ਕਹਿੰਦੀ ਹੈ ਕਿ ਜਿਸ ਵੀ ਵਿਅਕਤੀ ਦੇ ਕੋਲ ਇਕ ਜੁਲਾਈ 2017 ਤੱਕ ਪੈਨ ਹੈ ਅਤੇ ਉਹ ਆਧਾਰ ਹਾਸਿਲ ਕਰਨ ਦੇ ਪਾਤਰ ਹਨ ਤਾਂ ਉਸ ਨੂੰ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਆਮਦਨ ਵਿਭਾਗ ਨੂੰ ਜ਼ਰੂਰੀ ਦੇਣੀ ਹੋਵੇਗੀ।

 


author

Aarti dhillon

Content Editor

Related News