ਗੱਡੀ, ਘਰ, ਇਲੈਕਟ੍ਰਾਨਿਕ ਸਮੇਤ FMCG ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧਾਉਣ ’ਚ ਯੁਵਾ ਆਬਾਦੀ ਦੀ ਅਹਿਮ ਭੂਮਿਕਾ

Sunday, Oct 18, 2020 - 12:38 PM (IST)

ਗੱਡੀ, ਘਰ, ਇਲੈਕਟ੍ਰਾਨਿਕ ਸਮੇਤ FMCG ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧਾਉਣ ’ਚ ਯੁਵਾ ਆਬਾਦੀ ਦੀ ਅਹਿਮ ਭੂਮਿਕਾ

ਨਵੀਂ ਦਿੱਲੀ (ਇੰਟ.) – ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਨਾਲ ਸੁਸਤ ਪਈ ਅਰਥਵਿਵਸਥਾ ਦੀ ਗੱਡੀ ਨੂੰ ਮੁੜ ਦੜਾਉਣ ਦਾ ਕੰਮ ਨੌਜਵਾਨ ਆਬਾਦੀ (ਮਿਲੇਨੀਅਰਸ) ਕਰ ਰਹੀ ਹੈ। ਬੀਤੇ 2 ਮਹੀਨੇ ’ਚ ਗੱਡੀ, ਘਰ, ਇਲੈਕਟ੍ਰਾਨਿਕ ਸਮੇਤ ਐੱਫ. ਐੱਮ. ਸੀ. ਜੀ. ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧਾਉਣ ’ਚ ਯੁਵਾ ਆਬਾਦੀ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ।

ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਅਤੇ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਨੇ ਪੇਸ਼ੇਵਰ ਨੌਜਵਾਨਾਂ ਦੀ ਜੀਵਨ ਸ਼ੈਲੀ ’ਚ ਵੱਡਾ ਬਦਲਾਅ ਕੀਤਾ ਹੈ। ਇਸ ਦਾ ਫਾਇਦਾ ਭਾਰਤੀ ਬਾਜ਼ਾਰ ਨੂੰ ਮਿਲ ਰਿਹਾ ਹੈ। ਵਰਕ ਫ੍ਰਾਮ ਹੋਮ ਕਲਚਰ ਨੇ ਘਰ ਨੂੰ ਹੀ ਆਫਿਸ ਬਣਾ ਦਿੱਤਾ ਹੈ। ਉਥੇ ਹੀ ਸਮਾਜਿਕ ਦੂਰੀ ਨੇ ਜਨਤਕ ਟ੍ਰਾਂਸਪੋਰਟ ਦੀ ਥਾਂ ਨਿੱਜੀ ਵਾਹਨਾਂ ਨੂੰ ਬੜ੍ਹਾਵਾ ਦਿੱਤਾ ਹੈ। ਯੁਵਾ ਵਰਗ ਇਸ ਬਦਲਾਅ ਦੇ ਨਾਲ ਤਾਲਮੇਲ ਬਿਠਾਉਣ ਲਈ ਘਰ, ਗੱਡੀ ਸਮੇਤ ਕਈ ਜ਼ਰੂਰੀ ਉਤਪਾਦਾਂ ਦੀ ਖਰੀਦਦਾਰੀ ਕਰ ਰਹੇ ਹਨ।

25 ਤੋਂ 40 ਸਾਲ ਉਮਰ ਦੇ ਖਰੀਦਦਾਰ ਸਭ ਤੋਂ ਵੱਧ

ਵਾਹਨ ਡੀਲਰਾਂ ਦਾ ਕਹਿਣਾ ਹੈ ਕਿ ਕੋਰੋਨਾ ਅਤੇ ਸੋਸ਼ਲ ਡਿਸਟੈਂਸਿੰਗ ਨੇ ਗੱਡੀਆਂ ਦੀ ਮੰਗ ਵਧਾਉਣ ਦਾ ਕੰਮ ਕੀਤਾ ਹੈ। ਮਾਰੂਤੀ ਦੇ ਇਕ ਸ਼ੋਅਰੂਮ ’ਚ ਕੰਮ ਕਰਨ ਵਾਲੇ ਦੁਰਗੇਸ਼ ਗੁਪਤਾ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਗੱਡੀਆਂ ਦੀ ਮੰਗ ਵਧੀ ਹੈ। ਇਸ ਮੰਗ ਨੂੰ ਵਧਾਉਣ ’ਚ 25 ਤੋਂ 40 ਸਾਲ ਉਮਰ ਦੇ ਨੌਜਵਾਨ ਖਰੀਦਦਾਰਾਂ ਦੀ ਅਹਿਮ ਭੂਮਿਕਾ ਹੈ। ਉਹ ਐਂਟਰੀ ਕਾਰ ਖਰੀਦਣ ’ਤੇ ਜ਼ੋਰ ਦੇ ਰਹੇ ਹਨ। ਉਥੇ ਹੀ ਛੋਟੀਆਂ ਕੰਪਨੀਆਂ ’ਚ ਕੰਮ ਕਰਨ ਵਾਲੇ ਮਜ਼ਦੂਰ ਬਾਈਕ ਖਰੀਦ ਰਹੇ ਹਨ। ਇਸ ਨਾਲ ਵਾਹਨ ਉਦਯੋਗ ਨੂੰ ਪਟੜੀ ’ਤੇ ਪਰਤਣ ’ਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ: ਬਿਸਕੁਟਾਂ ਨੂੰ ਚੱਖਣ ਲਈ ਮਿਲੇਗਾ ਮੋਟਾ ਪੈਸਾ, ਇਹ ਕੰਪਨੀ ਦੇ ਰਹੀ ਹੈ ਸਲਾਨਾ 40 ਲੱਖ ਰੁਪਏ

ਗੱਡੀਆਂ ਦੀ ਮੰਗ ਵਧਣ ਦਾ ਸਬੂਤ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨਯੂਫੈਕਚਰਰਸ (ਸਿਆਮ) ਦੇ ਤਾਜ਼ਾ ਅੰਕੜਿਆਂ ਤੋਂ ਵੀ ਮਿਲਿਆ ਹੈ। ਜੁਲਾਈ-ਸਤੰਬਰ 2020 ਦੀ ਤਿਮਾਹੀ ’ਚ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਤੋਂ 17.02 ਫੀਸਦੀ ਵਧ ਕੇ 7,26,232 ਇਕਾਈ ਰਹੀ। ਸਤੰਬਰ ਤਿਮਾਹੀ ਦੌਰਾਨ ਦੋ ਪਹੀਆ ਵਾਹਨਾਂ ਦੀ ਵਿਕਰੀ ਇਸ ਵਿੱਤੀ ਸਾਲ ’ਚ 46,90,565 ਇਕਾਈ ਰਹੀ। ਸਿਆਮ ਦੇ ਪ੍ਰਧਾਨ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਕੁਝ ਸ਼੍ਰੇਣੀਆਂ ’ਚ ਉਭਰਨ ਦੇ ਸੰਕੇਤ ਮਿਲ ਰਹੇ ਹਨ। ਯਾਤਰੀ ਵਾਹਨਾਂ ਅਤੇ ਦੋ ਪਹੀਆ ਵਾਹਨਾਂ ’ਚ ਸਕਾਰਾਤਮ ਰੁਖ ਹੈ।

ਇਹ ਵੀ ਪੜ੍ਹੋ: Jet Airways ਨੂੰ ਮਿਲੇ ਨਵੇਂ ਮਾਲਕ,ਕਾਲਰਾਕ ਅਤੇ ਮੁਰਾਰੀ ਲਾਲ ਜਾਲਾਨ ਵਾਲਾ ਨੇ ਜਿੱਤੀ ਬੋਲੀ

ਆਈ. ਟੀ. ਪੇਸ਼ੇਵਰਾਂ ਨੇ ਵਧਾਈ ਘਰਾਂ ਦੀ ਵਿਕਰੀ

ਪੁਲਾੜ ਇੰਡੀਆ ਗਰੁੱਪ ਦੇ ਸੀ. ਐੱਮ. ਡੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਕੋਰੋਨਾ ਅਤੇ ਲਾਕਡਾਊਨ ਨੇ ਘਰ ਨੂੰ ਹੀ ਆਫਿਸ ਦੇ ਰੂਪ ’ਚ ਬਦਲ ਦਿੱਤਾ ਹੈ। ਉਥੇ ਹੀ ਕਈ ਆਈ. ਟੀ. ਕੰਪਨੀਆਂ ਨੇ ਅਗਲੇ ਸਾਲ ਤੱਕ ਲਈ ਵਰਕ ਫ੍ਰਾਮ ਹੋਮ ਕਰ ਦਿੱਤਾ ਹੈ। ਇਹ ਘਰ ਦੀ ਵਿਕਰੀ ਵਧਾਉਣ ਦਾ ਕੰਮ ਕੀਤਾ ਹੈ। ਘਰਾਂ ਦੀ ਮੰਗ ਸਭ ਤੋਂ ਵੱਧ ਯੁਵਾ ਆਈ. ਟੀ. ਪੇਸ਼ੇਵਰਾਂ ਵਲੋਂ ਵਧੀ ਹੈ। ਉਨ੍ਹਾਂ ਨੇ ਪ੍ਰਾਪਟਾਈਗਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਪ੍ਰੈਲ-ਜੂਨ ਦੀ ਤਿਮਾਹੀ ਦੀ ਤੁਲਨਾ ’ਚ ਜੁਲਾਈ-ਸਤੰਬਰ ਦੀ ਤਿਮਾਹੀ ’ਚ ਘਰਾਂ ਦੀ ਵਿਕਰੀ 85 ਫੀਸਦੀ ਵਧੀ ਹੈ। ਪ੍ਰਾਪਰਟੀ ਬਾਜ਼ਾਰ ’ਚ ਇਕਦਮ ਉਛਾਲ ਲਿਆਉਣ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹਾਲ ਹੀ ਦੇ ਦਿਨਾਂ ’ਚ ਦੇਖਣ ਨੂੰ ਮਿਲੀ ਹੈ। ਤਿਓਹਾਰੀ ਸੀਜ਼ਨ ’ਚ ਵਿਕਰੀ ’ਚ ਹੋਰ ਸੁਧਾਰ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਕੈਟਰੀਨਾ ਕੈਫ ਬਣੀ ਬਿਜ਼ਨੈਸ ਵੂਮੈਨ, ਇਸ ਮੇਕਅੱਪ ਬ੍ਰਾਂਡ 'ਚ ਕੀਤਾ ਵੱਡਾ ਨਿਵੇਸ਼

ਨਰਾਤਿਆਂ ਤੋਂ ਆਵੇਗੀ ਹੋਰ ਤੇਜ਼ੀ

ਕੱਪੜਾ ਬਾਜ਼ਾਰ ਵਪਾਰੀਆਂ ਨੂੰ ਨਰਾਤਿਆਂ ਤੋਂ ਕੰਮਕਾਜ਼ ਪਟੜੀ ’ਤੇ ਪਰਤਣ ਦੀ ਆਸ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਣ ਕੱਪੜੇ ਤੋਂ ਲੈ ਕੇ ਜੁੱਤੀਆਂ-ਚੱਪਲਾਂ ਦੀ ਮੰਗ ਖਤਮ ਹੋ ਗਈ ਸੀ, ਪਰ ਇਕ ਵਾ ਮੁੜ ਅਨਲਾਕ-5 ਤੋਂ ਬਾਅਦ ਮੰਗ ’ਚ ਤੇਜ਼ੀ ਆਵੇਗੀ। ਇਸ ਵਾਰ ਬਾਜ਼ਾਰ ’ਚ ਰੌਣਕ ਲਿਆਉਣ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ ਕਿਉਂਕਿ ਪਿਛਲੇ 7 ਮਹੀਨਿਆਂ ਤੋਂ ਉਨ੍ਹਾਂ ਨੇ ਬਿਲਕੁਲ ਵੀ ਖਰੀਦਦਾਰੀ ਨਹੀਂ ਕੀਤੀ ਹੈ। ਅਜਿਹੇ ’ਚ ਦੱਬੀ ਮੰਗ ਨਾਲ ਬਾਜ਼ਾਰ ਨੂੰ ਵੱਡਾ ਫਾਇਦਾ ਮਿਲਣ ਦੀ ਆਸ ਹੈ।

ਇਹ ਵੀ ਪੜ੍ਹੋ: ਰੇਲਵੇ ਮੁਲਾਜ਼ਮਾਂ ਨੇ ਦਿੱਤਾ ਅਲਟੀਮੇਟਮ, 20 ਅਕਤੂਬਰ ਤੱਕ ਬੋਨਸ ਦਾ ਪੈਸਾ ਨਹੀਂ ਮਿਲਿਆ ਤਾਂ...


author

Harinder Kaur

Content Editor

Related News