ਅਕਤੂਬਰ ਮਹੀਨੇ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ, 15 ਫ਼ੀਸਦੀ ਵਧ ਸਕਦੈ ਖ਼ਰਚਾ

Monday, Sep 18, 2023 - 05:10 PM (IST)

ਅਕਤੂਬਰ ਮਹੀਨੇ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ, 15 ਫ਼ੀਸਦੀ ਵਧ ਸਕਦੈ ਖ਼ਰਚਾ

ਨਵੀਂ ਦਿੱਲੀ - ਜੇਕਰ ਤੁਸੀਂ ਅਗਲੇ ਮਹੀਨੇ ਭਾਵ ਅਕਤੂਬਰ 'ਚ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੀ ਯਾਤਰਾ ਦੇ ਬਜਟ 'ਤੇ  ਇਕ ਵਾਰ ਫਿਰ ਤੋਂ ਥੋੜ੍ਹਾ ਵਿਚਾਰ ਕਰ ਲਓ। ਅਜਿਹਾ ਇਸ ਲਈ ਕਿਉਂਕਿ ਤੁਹਾਨੂੰ ਅਗਲੇ ਮਹੀਨੇ ਤੋਂ ਜ਼ਿਆਦਾ ਹੋਰ ਜ਼ਿਆਦਾ ਟੈਕਸ ਦੇਣਾ ਹੋਵੇਗਾ।

ਇਹ ਵੀ ਪੜ੍ਹੋ : SBI ਬੈਂਕ ਦੀ ਅਨੋਖੀ ਪਹਿਲ, ਆਪਣੇ ਖ਼ਾਸ ਖ਼ਾਤਾਧਾਰਕਾਂ ਨੂੰ ਘਰ ਜਾ ਕੇ ਦੇ ਰਹੇ ਚਾਕਲੇਟ, ਜਾਣੋ ਵਜ੍ਹਾ

ਦਰਅਸਲ, ਸਰਕਾਰ 1 ਅਕਤੂਬਰ, 2023 ਤੋਂ 20 ਪ੍ਰਤੀਸ਼ਤ ਟੀਸੀਐਸ (ਸਰੋਤ ਉੱਤੇ ਟੈਕਸ ਵਸੂਲੀ) ਦਾ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ। ਇਹ ਸਿਰਫ਼ ਵਿਦੇਸ਼ ਯਾਤਰਾ 'ਤੇ ਹੀ ਨਹੀਂ ਸਗੋਂ ਕਿਸੇ ਹੋਰ ਦੇਸ਼ ਦੀ 'ਚ ਕਿਸੇ ਵੀ ਮਾਧਿਅਮ ਰਾਹੀਂ ਕੀਤਾ ਜਾਣ ਵਾਲਾ ਲੈਣ-ਦੇਣ ਵੀ ਇਸ ਨਵੇਂ ਨਿਯਮ ਦੇ ਦਾਇਰੇ 'ਚ ਆ ਜਾਵੇਗਾ। ਵਿਦੇਸ਼ ਯਾਤਰਾ ਪੈਕੇਜ ਖਰੀਦਣ ਜਾਂ ਵਿਦੇਸ਼ ਵਿੱਚ ਕ੍ਰੈਡਿਟ ਡੈਬਿਟ ਕਾਰਡ ਦੁਆਰਾ ਸਾਲਾਨਾ 7 ਲੱਖ ਰੁਪਏ ਤੋਂ ਵੱਧ ਖਰਚ ਕਰਨ 'ਤੇ ਤੁਹਾਨੂੰ 20 ਪ੍ਰਤੀਸ਼ਤ TCS ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਇਹ ਖਰਚ 7 ਲੱਖ ਰੁਪਏ ਤੱਕ ਸੀਮਿਤ ਹੈ ਤਾਂ ਤੁਹਾਨੂੰ ਸਿਰਫ 5% TCS ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

15 ਫ਼ੀਸਦੀ ਵਧ ਜਾਵੇਗਾ ਟੈਕਸ

TCS ਇੱਕ ਕਿਸਮ ਦਾ ਇਨਕਮ ਟੈਕਸ ਭੁਗਤਾਨ ਹੈ। ਤੁਸੀਂ ਇਸਨੂੰ TDS (ਸਰੋਤ 'ਤੇ ਟੈਕਸ ਕਟੌਤੀ) ਜਾਂ ਐਡਵਾਂਸ ਟੈਕਸ ਵਾਂਗ ਸਮਝ ਸਕਦੇ ਹੋ। 

1 ਅਕਤੂਬਰ 2023 ਤੋਂ ਵਿਦੇਸ਼ ਯਾਤਰਾ 'ਤੇ ਪ੍ਰਤੀ ਵਿਅਕਤੀ ਪ੍ਰਤੀ ਸਾਲ 7 ਲੱਖ ਰੁਪਏ ਤੋਂ ਵੱਧ ਦੇ ਖਰਚੇ 'ਤੇ TCS ਦੀ ਸੀਮਾ ਸਿੱਧੇ ਤੌਰ 'ਤੇ 15 ਫੀਸਦੀ ਵਧ ਜਾਵੇਗੀ। ਮਤਲਬ ਕਿ ਤੁਹਾਨੂੰ 5 ਫੀਸਦੀ ਦੀ ਬਜਾਏ 20 ਫੀਸਦੀ ਟੈਕਸ ਦੇਣਾ ਹੋਵੇਗਾ। ਇਹ ਵਿਦੇਸ਼ ਵਿੱਚ ਤੁਹਾਡੇ ਕੁੱਲ ਖਰਚਿਆਂ ਨੂੰ ਪ੍ਰਭਾਵਤ ਕਰੇਗਾ।

ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ

ਬਚਾਉਣਾ ਚਾਹੁੰਦੇ ਹੋ ਖ਼ਰਚ ਤਾਂ ਅਪਣਾਓ ਇਹ ਤਰੀਕੇ...

 ਆਪਣੀ ਵਿਦੇਸ਼ ਯਾਤਰਾ ਦੀ ਯੋਜਨਾ ਇਸ ਤਰ੍ਹਾਂ ਬਣਾਓ ਕਿ ਪ੍ਰਤੀ ਵਿਅਕਤੀ ਕੁੱਲ ਖਰਚਾ 7 ਲੱਖ ਰੁਪਏ ਤੋਂ ਵੱਧ ਨਾ ਹੋਵੇ।

ਜੇਕਰ ਤੁਸੀਂ ਅੰਤਰਰਾਸ਼ਟਰੀ ਵੈੱਬਸਾਈਟ ਤੋਂ ਅੰਤਰਰਾਸ਼ਟਰੀ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ ਤਾਂ ਤੁਸੀਂ ਟੀਸੀਐੱਸ ਤੋਂ ਬਚ ਸਕਦੇ ਹੋ।

ਪੈਕੇਜ ਦੀ ਪਰਿਭਾਸ਼ਾ ਆਮਦਨ ਕਰ ਵਿਭਾਗ ਦੁਆਰਾ ਤੈਅ ਨਹੀਂ ਕੀਤੀ ਗਈ ਹੈ। ਇਸ ਲਈ, ਜੇਕਰ ਤੁਸੀਂ ਉਨ੍ਹਾਂ ਦੀ ਵੈੱਬਸਾਈਟ ਰਾਹੀਂ ਉਡਾਣਾਂ ਅਤੇ ਹੋਟਲ ਬੁੱਕ ਕਰਦੇ ਹੋ, ਤਾਂ ਤੁਸੀਂ TCS ਦਾ ਭੁਗਤਾਨ ਕਰਨ ਤੋਂ ਬਚ ਸਕਦੇ ਹੋ। ਧਿਆਨ ਰੱਖੋ ਕਿ ਖਰਚ ਦੀ ਸੀਮਾ 7 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਰਿਫੰਡ ਦਾ ਕਰ ਸਕਦੇ ਹੋ ਦਾਅਵਾ ਬਸ ਕਰਨਾ ਹੋਵੇਗਾ ਇਹ ਕੰਮ

TCS ਭੁਗਤਾਨ ਨੂੰ ਟੈਕਸ ਦੇਣਦਾਰੀ ਦੇ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਜੇਕਰ ਕੋਈ ਟੈਕਸ ਦੇਣਦਾਰੀ ਨਹੀਂ ਹੈ, ਤਾਂ ਤੁਸੀਂ ITR ਰਾਹੀਂ ਰਿਫੰਡ ਦਾ ਦਾਅਵਾ ਕਰ ਸਕਦੇ ਹੋ। ਇਸ ਲਈ ਭੁਗਤਾਨ ਕਰਨ ਤੋਂ ਬਾਅਦ, ਟਰੈਵਲ ਏਜੰਟ ਜਾਂ ਸੇਵਾ ਪ੍ਰਦਾਤਾ ਤੋਂ TCS ਸਰਟੀਫਿਕੇਟ ਲੈਣਾ ਨਾ ਭੁੱਲੋ। 

ਇਹ ਵੀ ਪੜ੍ਹੋ :  ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News