1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

Sunday, Mar 26, 2023 - 05:48 PM (IST)

1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

ਨਵੀਂ ਦਿੱਲੀ - ਮਾਰਚ ਮਹੀਨੇ ਨੂੰ ਮੌਜੂਦਾ ਵਿੱਤੀ ਸਾਲ ਦਾ ਆਖਰੀ ਮਹੀਨਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਨਵਾਂ ਵਿੱਤੀ ਸਾਲ ਆਪਣੇ ਨਾਲ ਕਈ ਛੋਟੇ-ਵੱਡੇ ਬਦਲਾਅ ਲੈ ਕੇ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਮਾਰਚ ਦੇ ਅੰਤ ਤੋਂ ਪਹਿਲਾਂ ਹੀ ਇਨ੍ਹਾਂ ਤਬਦੀਲੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ 31 ਮਾਰਚ ਤੋਂ ਪਹਿਲਾਂ ਆਪਣੇ ਸਾਰੇ ਜ਼ਰੂਰੀ ਕੰਮ ਨਿਪਟਾਉਣੇ ਚਾਹੀਦੇ ਹਨ, ਕਿਉਂਕਿ ਨਿਯਮ-ਕਾਨੂੰਨਾਂ ਵਿੱਚ ਬਦਲਾਅ ਕਾਰਨ ਤੁਹਾਡਾ ਕੋਈ ਵੀ ਜ਼ਰੂਰੀ ਕੰਮ ਅਟਕ ਨਹੀਂ ਸਕਦਾ ਹੈ। 

ਇਹ ਵੀ ਪੜ੍ਹੋ : ਟਵਿਟਰ ਪੇਡ ਬਲਿਊ ਸਰਵਿਸ : Elon Musk ਨੇ 3 ਮਹੀਨੇ 'ਚ ਕਮਾਏ ਇੰਨੇ ਮਿਲੀਅਨ ਡਾਲਰ

ਅਪ੍ਰੈਲ ਮਹੀਨੇ ਕਈ ਅਜਿਹੇ ਵੱਡੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। 1 ਅਪ੍ਰੈਲ ਤੋਂ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ ਦੀ ਸਥਿਤੀ ਵਿੱਚ, ਪੈਨ ਨੂੰ ਅਯੋਗ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਈ ਆਟੋ ਕੰਪਨੀਆਂ ਵਾਹਨਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ।

1. ਸਭ ਤੋਂ ਪਹਿਲਾ ਕੰਮ ਆਧਾਰ-ਪੈਨ ਲਿੰਕ ਕਰਨਾ

ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਹੈ, ਤਾਂ ਜਲਦੀ ਤੋਂ ਜਲਦੀ ਇਸ ਕੰਮ ਨੂੰ ਪੂਰਾ ਕਰ ਲਓ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ 31 ਮਾਰਚ, 2023 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਜੇਕਰ ਤੁਸੀਂ ਇਸ ਮਿਆਦ ਦੇ ਅੰਦਰ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕਰਦੇ, ਤਾਂ ਪੈਨ ਨੂੰ ਅਯੋਗ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਸਨੂੰ ਦੁਬਾਰਾ ਐਕਟੀਵੇਟ ਕਰਨ ਲਈ 10,000 ਰੁਪਏ ਤੱਕ ਦਾ ਮੋਟਾ ਜੁਰਮਾਨਾ ਭਰਨਾ ਹੋਵੇਗਾ।

ਇਹ ਵੀ ਪੜ੍ਹੋ : ਜੇਬ 'ਤੇ ਵਧੇਗਾ ਬੋਝ! ਅਗਲੇ ਮਹੀਨੇ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਨ੍ਹਾਂ ਕੰਪਨੀਆਂ ਦੇ ਵਾਹਨ

2. ਕਾਰਾਂ ਹੋਣ ਜਾ ਰਹੀਆਂ ਹਨ ਮਹਿੰਗੀਆਂ

ਦੇਸ਼ ਭਰ ਦੀਆਂ ਕਈ ਆਟੋ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕਰ ਦਿੱਤਾ ਹੈ। 1 ਅਪ੍ਰੈਲ ਤੋਂ ਕਈ ਕੰਪਨੀਆਂ ਆਪਣੇ ਵਾਹਨਾਂ ਦੀ ਕੀਮਤ ਵਿਚ 50,000 ਰੁਪਏ ਤੱਕ ਵਾਧਾ ਕਰਨ ਵਾਲੀਆਂ ਹਨ। BS-2 ਦੇ ਲਾਗੂ ਹੋਣ ਨਾਲ ਆਟੋਮੋਬਾਈਲ ਕੰਪਨੀਆਂ ਦੀ ਲਾਗਤ ਵਿਚ ਵਾਧਾ ਹੋ ਗਿਆ ਹੈ। ਇਸ ਕਾਰਨ ਕੰਪਨੀਆਂ ਵਾਹਨਾਂ ਦੀ ਕੀਮਤ ਵਿਚ ਵਾਧਾ ਕਰਨ ਵਾਲੀਆਂ ਹਨ। ਟਾਟਾ ਮੋਟਰਜ਼, ਮਾਰੂਤੀ ਸੁਜ਼ੂਕੀ, ਮਰਸੀਡੀਜ਼-ਬੈਂਜ਼, ਬੀ.ਐੱਮ.ਡਬਲਿਊ., ਟੋਇਟਾ ਅਤੇ ਔਡੀ ਵਰਗੀਆਂ ਕਈ ਕੰਪਨੀਆਂ ਦੇ ਵਾਹਨਾਂ ਦੀ ਕੀਮਤ ਵਿਚ ਵਾਧੇ ਦਾ ਐਲਾਨ ਕਰ ਦਿੱਤਾ ਹੈ। 

ਖਪਤਕਾਰ ਮਾਮਲਿਆਂ ਦਾ ਮੰਤਰਾਲਾ 1 ਅਪ੍ਰੈਲ ਤੋਂ ਸੋਨੇ ਤੋਂ ਬਣੇ ਗਹਿਣਿਆਂ ਦੀ ਵਿਕਰੀ ਨਾਲ ਜੁੜੇ ਨਿਯਮਾਂ 'ਚ ਬਦਲਾਅ ਕਰ ਰਿਹਾ ਹੈ। ਨਵੇਂ ਨਿਯਮ ਮੁਤਾਬਕ ਅਗਲੇ ਮਹੀਨੇ ਤੋਂ ਸਿਰਫ 6 ਅੰਕਾਂ ਵਾਲੀ ਹਾਲਮਾਰਕ ਜਿਊਲਰੀ ਹੀ ਵੇਚੀ ਜਾ ਸਕੇਗੀ।
ਹੁਣ ਸਿਰਫ਼ ਉਹੀ ਗਹਿਣੇ ਵੇਚੇ ਜਾ ਸਕਣਗੇ ਜਿਨ੍ਹਾਂ 'ਤੇ 6 ਅੰਕਾਂ ਦਾ HUID ਨੰਬਰ ਦਰਜ ਹੋਵੇਗਾ। ਜ਼ਿਕਰਯੋਗ ਹੈ ਕਿ ਗਾਹਕ ਬਿਨਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਵੇਚ ਸਕਣਗੇ। ਖਪਤਕਾਰ ਵਿਭਾਗ ਨੇ ਇਹ ਫੈਸਲਾ 18 ਜਨਵਰੀ 2023 ਨੂੰ ਗਾਹਕਾਂ ਦੇ ਹਿੱਤਾਂ ਦੀ ਰਾਖੀ ਲਈ ਲਿਆ ਹੈ। 

4. ਜ਼ਿਆਦਾ ਪ੍ਰੀਮੀਅਮ ਵਾਲੀਆਂ ਬੀਮਾ ਪਾਲਿਸੀਆਂ 'ਤੇ ਦੇਣਾ ਹੋਵੇਗਾ ਟੈਕਸ 

ਜੇ ਤੁਸੀਂ 5 ਲੱਖ ਰੁਪਏ ਤੋਂ ਜ਼ਿਆਦਾ ਦੀ ਸਾਲਾਨਾ ਪ੍ਰੀਮੀਅਮ ਪਾਲਿਸੀ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਬਜਟ 2023 'ਚ ਸਰਕਾਰ ਨੇ ਐਲਾਨ ਕੀਤਾ ਸੀ ਕਿ 1 ਅਪ੍ਰੈਲ 2023 ਤੋਂ 5 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਦੇ ਪ੍ਰੀਮੀਅਮ ਵਾਲੀ ਬੀਮਾ ਯੋਜਨਾ ਤੋਂ ਹੋਣ ਵਾਲੀ ਆਮਦਨ 'ਤੇ ਟੈਕਸ ਦੇਣਾ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਯੂਲਿਪ ਪਲਾਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : NSE ਨੇ ਨਿਯਮਾਂ ਨੂੰ ਸੋਧਿਆ: ਨਕਦ ਇਕੁਇਟੀ, ਇਕੁਇਟੀ ਡੈਰੀਵੇਟਿਵਜ਼ ਲਈ ਫੀਸ ਵਾਧੇ ਨੂੰ ਲਿਆ ਵਾਪਸ

5. NSE ਨੇ ਟ੍ਰਾਂਜੈਕਸ਼ਨ ਫੀਸ ਵਿੱਚ ਕੀਤਾ ਵਾਧਾ ਲਿਆ ਵਾਪਸ 

ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨੇ ਪਹਿਲਾਂ ਕੈਸ਼ ਇਕੁਇਟੀ ਅਤੇ ਫਿਊਚਰਜ਼ ਐਂਡ ਓਪਸ਼ਨ ਸੈਗਮੈਂਟ ਵਿਚ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ 'ਤੇ 6 ਫੀਸਦੀ ਚਾਰਜ ਲਗਦਾ ਸੀ, ਜਿਹੜਾ ਕਿ ਹੁਣ 1 ਅਪ੍ਰੈਲ ਤੋਂ ਨਹੀਂ ਲਿਆ ਜਾਵੇਗਾ। ਇਸ ਤੋਂ ਪਹਿਲਾਂ ਜਨਵਰੀ 2021 ਵਿੱਚ ਇਹ ਚਾਰਜ ਲੈਣਾ ਸ਼ੁਰੂ ਕੀਤੀ ਗਿਆ ਸੀ।

6. Demat ਖ਼ਾਤਾਧਾਰਕਾਂ ਲਈ ਜ਼ਰੂਰੀ ਹੈ ਨਾਮਜ਼ਦਗੀ 

1 ਅਪ੍ਰੈਲ 2023 ਤੋਂ ਪਹਿਲਾਂ ਡੀਮੈਟ ਖਾਤਾ ਧਾਰਕਾਂ ਲਈ ਨਾਮਜ਼ਦਗੀ ਦਾਖਲ ਕਰਨਾ ਲਾਜ਼ਮੀ ਹੋਵੇਗਾ। ਅਜਿਹਾ ਨਾ ਕਰਨ ਦੀ ਸਥਿਤੀ 'ਚ ਖਾਤਾਧਾਰਕਾਂ ਦਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ। ਸੇਬੀ ਦੇ ਸਰਕੂਲਰ ਅਨੁਸਾਰ ਨਾਮਜ਼ਦ ਵਿਅਕਤੀ ਲਈ ਡੀਮੈਟ ਅਤੇ ਵਪਾਰ ਖਾਤੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ, ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ

7. ਮਿਉਚੁਅਲ ਫੰਡਾਂ 'ਚ ਵੀ ਨਾਮਜ਼ਦਗੀ ਹੋਈ ਲਾਜ਼ਮੀ

SEBI ਨੇ ਸਾਰੇ ਮਿਊਚਲ ਫੰਡ ਨਿਵੇਸ਼ਕਾਂ ਲਈ 31 ਮਾਰਚ ਤੱਕ ਨਾਮਜ਼ਦਗੀ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਅਜਿਹਾ ਨਾ ਕਰਨ ਦੀ ਸਥਿਤੀ ਵਿੱਚ 1 ਅਪ੍ਰੈਲ 2023 ਤੋਂ ਨਿਵੇਸ਼ਕਾਂ ਦੇ ਪੋਰਟਫੋਲੀਓ ਫ੍ਰੀਜ਼ ਕਰ ਦਿੱਤੇ ਜਾਣਗੇ । ਵੇਰਵੇ ਜਮ੍ਹਾਂ ਕਰਾਉਣ ਤੋਂ ਬਾਅਦ ਹੀ ਇਸ ਨੂੰ ਮੁੜ ਚਾਲੂ ਕੀਤਾ ਜਾ ਸਕੇਗਾ।

8. ਅਪਾਹਜਾਂ ਲਈ UDID ਹੋਇਆ ਲਾਜ਼ਮੀ 

ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ 1 ਅਪ੍ਰੈਲ ਤੋਂ ਅਪਾਹਜਾਂ ਲਈ ਵਿਲੱਖਣ ਪਛਾਣ ਪੱਤਰ (ਯੂਡੀਆਈਡੀ) ਨੰਬਰ ਦੱਸਣਾ ਲਾਜ਼ਮੀ ਹੋ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਯੂਡੀਆਈਡੀ ਐਨਰੋਲਮੈਂਟ ਨੰਬਰ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਹੀ 17 ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇਗਾ।

ਇਹ ਵੀ ਪੜ੍ਹੋ : US, ਯੂਰਪ ’ਚ ਬੈਂਕਿੰਗ ਸੰਕਟ ਦਰਮਿਆਨ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਦਰਸ਼ਨ ਦੀ ਸਮੀਖਿਆ

9. ਅਪ੍ਰੈਲ 'ਚ ਬੈਂਕ ਛੁੱਟੀਆਂ 

ਦੇਸ਼ ਦੇ ਕੇਂਦਰੀ ਬੈਂਕ RBI ਨੇ ਅਪ੍ਰੈਲ 2023 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਅਪ੍ਰੈਲ ਮਹੀਨੇ 'ਚ ਬੈਂਕ ਵੱਖ-ਵੱਖ ਥਾਵਾਂ 'ਤੇ 15 ਦਿਨ ਬੰਦ ਰਹਿਣ ਵਾਲੇ ਹਨ। ਅਜਿਹੇ 'ਚ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਲੰਬਿਤ ਹੈ ਤਾਂ ਉਸ ਨੂੰ ਸਮੇਂ 'ਤੇ ਨਿਪਟਾਉਣ ਦੀ ਕੋਸ਼ਿਸ਼ ਕਰੋ।

10. LPG ਤੇ CNG ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦੈ

ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੇਲ ਕੰਪਨੀਆਂ ਗੈਸ, ਤੇਲ ਅਤੇ ਸੀਐਨਜੀ ਦੀਆਂ ਕੀਮਤਾਂ ਨੂੰ ਸੋਧਦੀਆਂ ਹਨ। ਇਸ ਲਿਹਾਜ਼ ਨਾਲ ਹੀ ਇਹ ਵਿੱਤੀ ਸਾਲ ਦੇਸ਼ ਦੇ ਲੋਕਾਂ ਲਈ ਆਰਥਿਕ ਪੱਖੋ ਅਹਿਮ ਭੂਮਿਕਾ ਨਿਭਾਉਂਦਾ ਹੈ। 

ਇਹ ਵੀ ਪੜ੍ਹੋ : ਡ੍ਰੈਗਨ ਨੂੰ ਇਕ ਹੋਰ ਝਟਕਾ, Apple ਭਾਰਤ 'ਚ ਖੋਲ੍ਹੇਗੀ ਇਕ ਹੋਰ ਫੈਕਟਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News